ਕੈਬਨਿਟ ਮੰਤਰੀ ਦੇ ਘਰ ਅੱਗੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਕੀਤਾ ਰੋਸ ਪ੍ਰਦਰਸ਼ਨ
ਫਰੀਦਕੋਟ , 8 ਸਤੰਬਰ, ਬੋਲੇ ਪੰਜਾਬ ਬਿਊਰੋ :
ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਅੱਜ ਫਰੀਦਕੋਟ ਵਿਖੇ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਦੇ ਘਰ ਅੱਗੇ ਭੁੱਖ ਹੜਤਾਲ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਨਾਹਰੇਬਾਜੀ ਕੀਤੀ। ਵਰਕਰਾਂ ਤੇ ਹੈਲਪਰਾਂ ਨੇ ਅੱਠਵੇਂ ਐਤਵਾਰ ਵੀ ਚੌਪਹਿਰਾ ਸਾਹਿਬ ਦਾ ਪਾਠ ਕੀਤਾ ।
ਇਸ ਮੌਕੇ ਯੂਨੀਅਨ ਦੀਆਂ ਵੱਖ ਵੱਖ ਆਗੂਆਂ ਨੇ ਕਿਹਾ ਕਿ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀਆਂ ਖਤਮ ਕੀਤੀਆਂ ਗਈਆਂ ਸੇਵਾਵਾਂ ਨੂੰ ਤੁਰੰਤ ਬਹਾਲ ਕੀਤਾ ਜਾਵੇ । ਆਂਗਣਵਾੜੀ ਸੈਂਟਰਾਂ ਵਿੱਚੋਂ 2017 ਤੋਂ ਖੋਹੇ ਗਏ ਬੱਚੇ ਵਾਪਸ ਸੈਂਟਰਾਂ ਵਿੱਚ ਭੇਜੇ ਜਾਣ , ਆਂਗਣਵਾੜੀ ਵਰਕਰਾਂ ਨੂੰ ਪ੍ਰੀ ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ , ਆਂਗਣਵਾੜੀ ਸੈਂਟਰਾਂ ਵਿੱਚ ਆ ਰਿਹਾ ਰਾਸ਼ਨ ਦਾ ਠੇਕਾ ਪ੍ਰਾਈਵੇਟ ਕੰਪਨੀਆਂ ਤੋਂ ਰੱਦ ਕਰਕੇ ਸਰਕਾਰੀ ਅਦਾਰਿਆਂ ਰਾਹੀਂ ਸਪਲਾਈ ਕੀਤਾ ਜਾਵੇ , ਆਂਗਣਵਾੜੀ ਵਰਕਰਾਂ ਨੂੰ ਸਮਾਰਟ ਫੋਨ ਮੁੱਹਈਆ ਕਰਵਾਏ ਜਾਣ । ਇਸ ਮੌਕੇ ਗੁਰਮੀਤ ਕੌਰ ਦਬੜੀਖਾਨਾ , ਜਸਵਿੰਦਰ ਕੌਰ ਹਰੀ ਨੌ , ਰਾਜਵਿੰਦਰ ਕੌਰ ਫਰੀਦਕੋਟ , ਕੁਲਜੀਤ ਕੌਰ ਗੁਰੂ ਹਰਸਹਾਏ , ਸ਼ੀਲਾ ਰਾਣੀ ਗੁਰੂ ਹਰਸਾਏ , ਸੁਰਿੰਦਰ ਕੌਰ ਬਲਾਕ ਪ੍ਰਧਾਨ ਝਨੀਰ , ਬਲਵਿੰਦਰ ਕੌਰ ਬਲਾਕ ਪ੍ਰਧਾਨ ਮਾਨਸਾ ,ਗੁਰਮੇਲ ਕੌਰ , ਰਸ਼ਪਾਲ ਕੌਰ , ਲਖਵਿੰਦਰ ਕੌਰ ਝੁਨੀਰ , ਸੁਖਿੰਦਰ ਕੌਰ , ਕਰਮਜੀਤ ਕੌਰ , ਸ਼ਿੰਦਰਪਾਲ ਕੌਰ , ਜਗਸੀਰ ਕੌਰ , ਹਰਿੰਦਰ ਕੌਰ , ਮਨਜੀਤ ਕੌਰ ਸ਼ਰਮਾ , ਅਮਨਦੀਪ ਕੌਰ , ਸਿਮਰਪਾਲ ਕੌਰ, ਰਣਵੀਰ ਕੌਰ ਬੁਲਾਡਾ ਅਤੇ ਸਿਮਰਪਾਲ ਕੌਰ ਆਦਿ ਆਗੂ ਮੌਜੂਦ ਸਨ ।