ਪੰਜਾਬ ਵਿਚ ਸਵਾਰੀਆਂ ਨਾਲ ਭਰੀ ਬੱਸ ਪਲਟੀ ਇਕ ਦੀ ਮੌਤ ਕਈ ਜ਼ਖਮੀ

ਚੰਡੀਗੜ੍ਹ ਪੰਜਾਬ

ਪੰਜਾਬ ਵਿਚ ਸਵਾਰੀਆਂ ਨਾਲ ਭਰੀ ਬੱਸ ਪਲਟੀ ਇਕ ਦੀ ਮੌਤ ਕਈ ਜ਼ਖਮੀ

ਪਠਾਨਕੋਟ 7 ਸਤੰਬਰ ,ਬੋਲੇ ਪੰਜਾਬ ਬਿਊਰੋ :

ਪਠਾਨਕੋਟ ਚੰਬਾ ਨੈਸ਼ਨਲ ਹਾਈਵੇਅ ‘ਤੇ ਭਿਆਨਕ  ਸੜਕ ਹਾਦਸਾ ਵਾਪਰ ਗਿਆ। ਇੱਥੇ ਸਵਾਰੀਆਂ ਨਾਲ ਭਰੀ ਬੱਸ ਪਲਟ ਗਈ। ਇਸ ਦਰਦਨਾਕ ਹਾਦਸੇ ਵਿਚ ਇਕ ਸਵਾਰੀ ਦੀ ਮੌਤ ਹੋ ਗਈ, ਜਦਕਿ ਬਾਕੀ ਸਵਾਰੀਆਂ ਜ਼ਖ਼ਮੀ ਹੋ ਗਈਆਂ। ਦੱਸ ਦੇਈਏ ਕਿ ਬੀਤੀ ਰਾਤ ਪਠਾਨਕੋਟ-ਚੰਬਾ ਨੈਸ਼ਨਲ ਹਾਈਵੇਅ ‘ਤੇ ਪਿੰਡ ਬੁੰਗਲ ਬਧਾਨੀ ਨੇੜੇ ਸਵਾਰੀਆਂ ਨਾਲ ਭਰੀ ਬੱਸ ਪਲਟ ਗਈ। ਇਹ ਬੱਸ ਚੰਬੇ ਤੋਂ ਪਠਾਨਕੋਟ ਆ ਰਹੀ ਸੀ। ਇਸ ਹਾਦਸੇ ਵਿਚ 1 ਸਵਾਰੀ ਦੀ ਮੌਤ ਜਦਕਿ ਬਾਕੀ ਜ਼ਖ਼ਮੀ ਹੋ ਗਈਆਂ। ਜ਼ਖ਼ਮੀ ਸਵਾਰੀਆ ਨੂੰ ਨੇੜਲੇ ਹਸਪਤਾਲ ਦਾਖਲ ਕਰਵਾਇਆ ਗਿਆ।

Leave a Reply

Your email address will not be published. Required fields are marked *