ਸੁਨੀਤਾ ਵਿਲੀਅਮਜ਼ ਤੇ ਸਾਥੀ ਤੋਂ ਬਿਨਾ ਪੁਲਾੜ ਯਾਨ ਵਾਪਸ ਧਰਤੀ ਤੇ ਪਰਤਿਆ

ਸੰਸਾਰ ਚੰਡੀਗੜ੍ਹ ਨੈਸ਼ਨਲ ਪੰਜਾਬ

ਸੁਨੀਤਾ ਵਿਲੀਅਮਜ਼ ਤੇ ਸਾਥੀ ਤੋਂ ਬਿਨਾ ਪੁਲਾੜ ਯਾਨ ਵਾਪਸ ਧਰਤੀ ਤੇ ਪਰਤਿਆ

ਮੈਕਸੀਕੋ, 7 ਸਤੰਬਰ, ਬੋਲੇ ਪੰਜਾਬ ਬਿਊਰੋ :


ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਅਤੇ ਉਸ ਦੇ ਸਾਥੀ ਬੁਸ਼ ਵਿਲਮੋਰ ਤੋਂ ਬਿਨਾ ਪੁਲਾੜ ਯਾਨ 3 ਮਹੀਨਿਆਂ ਬਾਅਦ ਧਰਤੀ ‘ਤੇ ਸੁਰੱਖਿਅਤ ਉਤਰਿਆ ਹੈ। ਇਸ ਨੂੰ 3 ਵੱਡੇ ਪੈਰਾਸ਼ੂਟਾਂ ਅਤੇ ਏਅਰਬੈਗਸ ਦੀ ਮਦਦ ਨਾਲ ਸੁਰੱਖਿਅਤ ਉਤਾਰਿਆ ਗਿਆ।
ਇਸ ਨੂੰ ਭਾਰਤੀ ਸਮੇਂ ਅਨੁਸਾਰ ਤੜਕੇ 3:30 ਵਜੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ISS) ਤੋਂ ਵੱਖ ਕੀਤਾ ਗਿਆ। ਇਹ ਸਵੇਰੇ 9.32 ਵਜੇ ਅਮਰੀਕੀ ਰਾਜ ਨਿਊ ਮੈਕਸੀਕੋ ਦੇ ਵ੍ਹਾਈਟ ਸੈਂਡ ਸਪੇਸ ਹਾਰਬਰ (ਰੇਗਿਸਤਾਨ) ‘ਤੇ ਉਤਰਿਆ।
ਨਾਸਾ ਦੀ ਵੈੱਬਸਾਈਟ ਮੁਤਾਬਕ ਸਟਾਰਲਾਈਨਰ (ਸਪੇਸ ਕ੍ਰਾਫਟ) ਨੇ ਸਵੇਰੇ 9.15 ਵਜੇ ਧਰਤੀ ਦੇ ਵਾਯੂਮੰਡਲ ‘ਚ ਪ੍ਰਵੇਸ਼ ਕੀਤਾ। ਦਾਖਲੇ ਤੋਂ ਬਾਅਦ ਇਸ ਦੀ ਰਫਤਾਰ ਲਗਭਗ 2,735 ਕਿਲੋਮੀਟਰ ਪ੍ਰਤੀ ਘੰਟਾ ਸੀ। ਪੁਲਾੜ ਯਾਨ ਦੇ ਪੈਰਾਸ਼ੂਟ ਲੈਂਡਿੰਗ ਤੋਂ ਸਿਰਫ਼ 3 ਮਿੰਟ ਪਹਿਲਾਂ ਖੁੱਲ੍ਹ ਗਏ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।