ਜਹਾਜ਼ ‘ਚ ਖਰਾਬੀ ਕਾਰਨ ਸੱਤ ਯਾਤਰੀ ਜ਼ਖਮੀ

ਸੰਸਾਰ ਚੰਡੀਗੜ੍ਹ ਪੰਜਾਬ

ਜਹਾਜ਼ ‘ਚ ਖਰਾਬੀ ਕਾਰਨ ਸੱਤ ਯਾਤਰੀ ਜ਼ਖਮੀ


ਸਿੰਗਾਪੁਰ, 7 ਸਤੰਬਰ,ਬੋਲੇ ਪੰਜਾਬ ਬਿਊਰੋ ;


ਸਿੰਗਾਪੁਰ ਤੋਂ ਚੀਨ ਜਾ ਰਹੇ ਬੋਇੰਗ 787-9 ਡ੍ਰੀਮਲਾਈਨਰ ਜਹਾਜ਼ ‘ਚ ਖਰਾਬੀ ਕਾਰਨ ਸੱਤ ਯਾਤਰੀ ਜ਼ਖਮੀ ਹੋ ਗਏ। ਜਿਸ ਜਹਾਜ਼ ‘ਚ ਖਰਾਬੀ ਆਈ ਉਸ ​​ਏਅਰਲਾਈਨ ਕੰਪਨੀ ਦਾ ਨਾਂ ਸਕੂਟ ਹੈ। ਰਿਪੋਰਟਾਂ ਮੁਤਾਬਕ ਗੁਆਂਗਜ਼ੂ ‘ਚ ਸੁਰੱਖਿਅਤ ਲੈਂਡਿੰਗ ਕਰਨ ਤੋਂ ਬਾਅਦ ਇਕ ਵਿਅਕਤੀ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ।
ਏਅਰਲਾਈਨਜ਼ ਸਕੂਟ ਨੇ ਕਿਹਾ ਕਿ ਸ਼ੁੱਕਰਵਾਰ ਸਵੇਰੇ ਜਦੋਂ ਜਹਾਜ਼ ਗੁਆਂਗਜ਼ੂ ਦੇ ਨੇੜੇ ਪਹੁੰਚਿਆ ਤਾਂ ਚਾਲਕ ਦਲ ਨੇ ਖਰਾਬੀ ਦੀ ਸ਼ਿਕਾਇਤ ਕੀਤੀ। ਇਸ ਤੋਂ ਬਾਅਦ ਇਸ ਬੋਇੰਗ 787-9 ਡ੍ਰੀਮਲਾਈਨਰ ਸ਼੍ਰੇਣੀ ਦੇ ਜਹਾਜ਼ ‘ਚ ਗੜਬੜ ਹੋ ਗਈ।ਝਟਕੇ ਲੱਗਣ ਕਾਰਨ ਚਾਰ ਯਾਤਰੀ ਅਤੇ ਚਾਲਕ ਦਲ ਦੇ ਤਿੰਨ ਮੈਂਬਰ ਜ਼ਖਮੀ ਹੋ ਗਏ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।