ਰਾਜਪੁਰਾ ‘ਚ ਬੇਟੀ ਦੇ ਵਿਆਹ ਲਈ ਬੈਂਕ ‘ਚੋਂ ਪੈਸੇ ਕਢਵਾ ਕੇ ਜਾ ਰਹੇ ਪਤੀ-ਪਤਨੀ ਤੋਂ 10 ਲੱਖ ਰੁਪਏ ਲੁੱਟੇ

ਚੰਡੀਗੜ੍ਹ ਪੰਜਾਬ

ਰਾਜਪੁਰਾ ‘ਚ ਬੇਟੀ ਦੇ ਵਿਆਹ ਲਈ ਬੈਂਕ ‘ਚੋਂ ਪੈਸੇ ਕਢਵਾ ਕੇ ਜਾ ਰਹੇ ਪਤੀ-ਪਤਨੀ ਤੋਂ 10 ਲੱਖ ਰੁਪਏ ਲੁੱਟੇ


ਰਾਜਪੁਰਾ, 6 ਸਤੰਬਰ,ਬੋਲੇ ਪੰਜਾਬ ਬਿਊਰੋ :


ਰਾਜਪੁਰਾ ਵਿੱਚ ਦਿਨ ਦਿਹਾੜੇ ਲੱਖਾਂ ਰੁਪਏ ਦੀ ਲੁੱਟ ਦੀ ਵਾਰਦਾਤ ਸਾਹਮਣੇ ਆਈ ਹੈ।ਇੱਥੇ ਲੁਟੇਰੇ ਲੱਖਾਂ ਰੁਪਏ ਨਾਲ ਭਰਿਆ ਬੈਗ ਲੁੱਟ ਕੇ ਫਰਾਰ ਹੋ ਗਏ। ਵੀਰਵਾਰ ਦੁਪਹਿਰ ਨੂੰ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਲੁਟੇਰੇ ਪਤੀ-ਪਤਨੀ ਤੋਂ 10 ਲੱਖ ਰੁਪਏ ਵਾਲਾ ਬੈਗ ਲੁੱਟ ਕੇ ਫ਼ਰਾਰ ਹੋ ਗਏ। ਰਾਜਪੁਰਾ-ਚੰਡੀਗੜ੍ਹ ਰੋਡ ‘ਤੇ ਸਥਿਤ ਬੈਂਕ ‘ਚੋਂ ਕਰੀਬ 10 ਲੱਖ ਰੁਪਏ ਦੀ ਨਕਦੀ ਕਢਵਾ ਕੇ ਬਾਈਕ ‘ਤੇ ਸਵਾਰ ਪਤੀ-ਪਤਨੀ ਜਾ ਰਹੇ ਸਨ ਕਿ ਬਾਈਕ ‘ਤੇ ਸਵਾਰ ਲੁਟੇਰੇ ਉਨ੍ਹਾਂ ਦਾ ਬੈਗ ਖੋਹ ਕੇ ਫ਼ਰਾਰ ਹੋ ਗਏ।ਬੈਗ ਵਿੱਚ ਸੋਨੇ ਦੇ ਕੰਗਣ ਵੀ ਸਨ।
ਜਾਣਕਾਰੀ ਮੁਤਾਬਕ ਜੋੜੇ ਨੇ ਆਪਣੀ ਬੇਟੀ ਦੇ ਵਿਆਹ ਲਈ ਬੈਂਕ ‘ਚੋਂ ਪੈਸੇ ਕਢਵਾਏ ਸਨ। ਸੂਚਨਾ ਮਿਲਦੇ ਹੀ ਪੁਲਸ ਮੌਕੇ ‘ਤੇ ਪਹੁੰਚ ਗਈ ਅਤੇ ਲੁਟੇਰਿਆਂ ਨੂੰ ਫੜਨ ਲਈ ਸੀਸੀਟੀਵੀ ਕੈਮਰਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ।

Leave a Reply

Your email address will not be published. Required fields are marked *