ਮੁਹਾਲੀ ‘ਚ ਸਕੂਲ ਬੱਸ ਤੇ ਬੋਲੈਰੋ ਦੀ ਟੱਕਰ

ਚੰਡੀਗੜ੍ਹ ਪੰਜਾਬ

ਮੁਹਾਲੀ ‘ਚ ਸਕੂਲ ਬੱਸ ਤੇ ਬੋਲੈਰੋ ਦੀ ਟੱਕਰ


ਮੁਹਾਲੀ, 6 ਸਤੰਬਰ,ਬੋਲੇ ਪੰਜਾਬ ਬਿਊਰੋ :


ਮੁਹਾਲੀ ਏਅਰਪੋਰਟ ਰੋਡ ’ਤੇ ਟੀਡੀਆਈ ਸਿਟੀ ਦੇ ਕੋਲ ਸਕੂਲ ਬੱਸ ਅਤੇ ਬਲੈਰੋ ਦੀ ਟੱਕਰ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਸਕੂਲ ਬੱਸ ਦੇ ਪਿੱਛੇ ਬਲੈਰੋ ਵਾਲੇ ਨੇ ਟੱਕਰ ਮਾਰ ਦਿੱਤੀ। ਮੌਕੇ ’ਤੇ ਬਸ ਡਰਾਈਵਰ ਦੇ ਦੱਸਣ ਮੁਤਾਬਿਕ ਉਸਨੇ ਬੱਚਿਆਂ ਨੂੰ ਟੀਡੀਆਈ ਵਿਚ ਛੱਡਣਾ ਸੀ ਅਤੇ ਲਾਈਟਾਂ ਬੰਦ ਹੋਣ ਕਾਰਨ ਉਸ ਨੇ ਇੰਡੀਕੇਟਰ ਦੇ ਕੇ ਜਦੋਂ ਬੱਸ ਨੂੰ ਮੋੜਨਾ ਚਾਹਿਆ ਤਾਂ ਪਿੱਛੋਂ ਤੇਜ਼ ਰਫ਼ਤਾਰ ਆ ਰਹੀ ਬਲੈਰੋ ਨੇ ਉਸ ਦੀ ਬੱਸ ਦੇ ਪਿੱਛੇ ਟੱਕਰ ਮਾਰ ਦਿੱਤੀ। ਬੱਸ ਵਿੱਚ ਤਕਰੀਬਨ 15 ਕੁ ਬੱਚੇ ਸਵਾਰ ਸਨ। ਟੱਕਰ ਦੇ ਕਾਰਨ 2  ਬੱਚਿਆਂ ਨੂੰ ਮਾਮੂਲੀ ਸੱਟਾਂ ਵੱਜੀਆਂ ਹਨ ਤੇ ਬਾਕੀ ਬੱਚੇ ਠੀਕ ਠਾਕ ਹਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।