ਬਿਮਾਰ ਪਤੀ ਨੂੰ ਐਂਬੂਲੈਂਸ ‘ਚ ਲਿਜਾ ਰਹੀ ਔਰਤ ਨਾਲ ਛੇੜਛਾੜ

ਚੰਡੀਗੜ੍ਹ ਨੈਸ਼ਨਲ ਪੰਜਾਬ

ਬਿਮਾਰ ਪਤੀ ਨੂੰ ਐਂਬੂਲੈਂਸ ‘ਚ ਲਿਜਾ ਰਹੀ ਔਰਤ ਨਾਲ ਛੇੜਛਾੜ


ਲਖਨਊ, 6 ਸਤੰਬਰ,ਬੋਲੇ ਪੰਜਾਬ ਬਿਊਰੋ :


ਪੁਲਸ ਨੇ ਇਕ ਪ੍ਰਾਈਵੇਟ ਐਂਬੂਲੈਂਸ ‘ਚ ਇਕ ਔਰਤ ਨਾਲ ਕਥਿਤ ਤੌਰ ‘ਤੇ ਅਸ਼ਲੀਲ ਹਰਕਤਾਂ ਕਰਨ ਵਾਲੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। ਦੋਸ਼ ਹੈ ਕਿ ਐਂਬੂਲੈਂਸ ਸਹਾਇਕ ਨੇ ਡਰਾਈਵਰ ਨਾਲ ਮਿਲ ਕੇ ਉਸ ਔਰਤ ਦਾ ਜਿਨਸੀ ਸ਼ੋਸ਼ਣ ਕੀਤਾ, ਜਿਸ ਨੇ ਆਪਣੇ ਬੀਮਾਰ ਪਤੀ ਨੂੰ ਘਰ ਲਿਜਾਣ ਲਈ ਐਂਬੂਲੈਂਸ ਕਿਰਾਏ ‘ਤੇ ਲਈ ਸੀ। ਲਖਨਊ ਦੇ ਵਧੀਕ ਡਿਪਟੀ ਪੁਲਿਸ ਕਮਿਸ਼ਨਰ (ਉੱਤਰੀ) ਜਿਤੇਂਦਰ ਕੁਮਾਰ ਦੂਬੇ ਨੇ ਦੱਸਿਆ ਕਿ ਦੋਸ਼ੀ ਐਂਬੂਲੈਂਸ ਸਹਾਇਕ ਰਿਸ਼ਭ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।ਉਨ੍ਹਾਂ ਕਿਹਾ ਕਿ ਸਾਡੀ ਟੀਮ ਦੋਸ਼ੀ ਡਰਾਈਵਰ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਪੁਲਿਸ ਅਨੁਸਾਰ ਸਿਧਾਰਥਨਗਰ ਜ਼ਿਲ੍ਹੇ ਦੀ ਰਹਿਣ ਵਾਲੀ ਔਰਤ ਦਾ ਪਤੀ ਲਖਨਊ ਦੇ ਇੱਕ ਨਿੱਜੀ ਹਸਪਤਾਲ ਵਿੱਚ ਜ਼ੇਰੇ ਇਲਾਜ ਸੀ। ਪੁਲਿਸ ਨੇ ਦੱਸਿਆ ਕਿ ਆਰਥਿਕ ਤੰਗੀ ਕਾਰਨ ਔਰਤ ਨੇ ਆਪਣੇ ਪਤੀ ਨੂੰ ਛੁੱਟੀ ਦਿਵਾਉਣ ਅਤੇ ਪ੍ਰਾਈਵੇਟ ਐਂਬੂਲੈਂਸ ਵਿੱਚ ਘਰ ਲੈ ਜਾਣ ਦਾ ਫੈਸਲਾ ਕੀਤਾ ਪਰ ਵਾਪਸ ਆਉਂਦੇ ਸਮੇਂ ਡਰਾਈਵਰ ਅਤੇ ਸਹਾਇਕ ਨੇ ਕਥਿਤ ਤੌਰ ‘ਤੇ ਔਰਤ ਨਾਲ ਛੇੜਛਾੜ ਕੀਤੀ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।