ਜਿਲ੍ਹਾ ਪ੍ਰਸ਼ਾਸ਼ਨ ਅਤੇ ਡੀ.ਈ.ਓ ਪ੍ਰਾਇਮਰੀ ਨਾਲ ਡੀਟੀਐੱਫ ਆਗੂਆਂ ਦੀ ਹੋਈ ਮੀਟਿੰਗ

ਚੰਡੀਗੜ੍ਹ ਪੰਜਾਬ

ਡੀ ਈ ਓ ਵੱਲੋਂ ਇਕ ਹਫ਼ਤੇ ਵਿੱਚ ਸਾਰੇ ਗੈਰਵਾਜਬ ਕਾਰਨ ਦੱਸੋ ਨੋਟਿਸ/ਆਰਜ਼ੀ ਪ੍ਰਬੰਧ ਰੱਦ ਕਰਨ ਦਾ ਭਰੋਸਾ

ਫਤਹਿਗੜ੍ਹ ਸਾਹਿਬ,6, ਸਤੰਬਰ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ);

ਡੈਮੋਕ੍ਰੈਟਿਕ ਟੀਚਰਜ ਫਰੰਟ (ਡੀ.ਟੀ.ਐੱਫ.) ਫਤਹਿਗੜ ਸਾਹਿਬ ਅਤੇ ਭਰਾਤਰੀ ਜਥੇਬੰਦੀਆਂ ਵੱਲੋਂ 5 ਸਤੰਬਰ ਨੂੰ ਅਧਿਆਪਕ ਦਿਵਸ ਮੌਕੇ ਕੌਮੀ ਸਿੱਖਿਆ ਨੀਤੀ-2020 ਤਹਿਤ ਇੱਕੋ ਕੰਪਲੈਕਸ ਵਿੱਚਲੇ 100 ਤੋਂ ਵਧੇਰੇ ਪ੍ਰਾਇਮਰੀ ਅਤੇ ਅਪਰ ਪ੍ਰਾਇਮਰੀ ਸਕੂਲਾਂ ਦੀ ਮਰਜਿੰਗ ਦਾ ਫੈਸਲਾ ਵਾਪਿਸ ਕਰਵਾਉਣ ਅਤੇ ਬੀ.ਪੀ.ਈ.ਓ. ਜਖਵਾਲੀ (ਹੁਣ ਮੋਰਿੰਡਾ) ਵੱਲੋਂ ਕੀਤੇ ਭ੍ਰਿਸ਼ਟਾਚਾਰ ਸੰਬੰਧੀ ਕਾਰਵਾਈ ਦੀ ਮੰਗ, ਸ਼ਿਕਾਇਤ ਕਰਤਾ ਅਧਿਆਪਕਾਂ ਨੂੰ ਜਾਰੀ ਕੀਤੇ ਕਾਰਨ ਦੱਸੋ ਨੋਟਿਸ/ਆਰਜ਼ੀ ਪ੍ਰਬੰਧ ਰੱਦ ਕਰਵਾਉਣ ਲਈ ਧਰਨਾ ਲਗਾ ਕੇ ਡੀ ਸੀ ਦਫ਼ਤਰ ਫ਼ਤਹਿਗੜ੍ਹ ਸਾਹਿਬ ਦਾ ਘਿਰਾਓ ਕੀਤਾ ਗਿਆ ਸੀ। ਜਿਲ੍ਹਾ ਪ੍ਰਸ਼ਾਸਨ ਵੱਲੋਂ ਦਿੱਤੇ ਭਰੋਸੇ ਅਨੁਸਾਰ ਅੱਜ ਐਸ ਡੀ ਐਮ ਦਫ਼ਤਰ ਫ਼ਤਹਿਗੜ੍ਹ ਸਾਹਿਬ ਵਿਖੇ ਤਹਿਸੀਲਦਾਰ ਸ੍ਰੀ ਵਿਸ਼ਾਲ ਵਰਮਾ ਦੀ ਹਾਜ਼ਰੀ ਵਿੱਚ ਡੀ ਟੀ ਐਫ ਜਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਅਤੇ ਜਨਰਲ ਸਕੱਤਰ ਜੋਸ਼ੀਲ ਤਿਵਾੜੀ ਦੀ ਅਗਵਾਈ ਵਿੱਚ ਜਿਲ੍ਹਾ ਸਿੱਖਿਆ ਅਫ਼ਸਰ ਪ੍ਰਾਇਮਰੀ ਸ੍ਰੀ ਸਮਸ਼ੇਰ ਸਿੰਘ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਜਿਲ੍ਹਾ ਸਿੱਖਿਆ ਅਫਸਰ ਪ੍ਰਾਇਮਰੀ ਵੱਲੋਂ ਜਿਲ੍ਹਾ ਫ਼ਤਹਿਗੜ੍ਹ ਸਾਹਿਬ ਵਿੱਚ ਇੱਕੋ ਕੰਪਲੈਕਸ ਵਿੱਚ ਚੱਲ ਰਹੇ ਪ੍ਰਾਇਮਰੀ ਅਤੇ ਅਪਰ ਪ੍ਰਾਇਮਰੀ ਸਕੂਲਾਂ ਦੀ ਮਰਜਿੰਗ ਦੇ ਮੁੱਦੇ ਤੇ ਦੱਸਿਆ ਕਿ ਸਕੂਲਾਂ ਦੀ ਮਰਜਿੰਗ ਸਬੰਧੀ ਜਿਲ੍ਹਾ ਫ਼ਤਹਿਗੜ੍ਹ ਸਾਹਿਬ ਵਿੱਚ ਜੋ ਵਿਰੋਧ ਹੈ ਉਹ ਉਸ ਸਬੰਧੀ ਉੱਚ ਅਧਿਕਾਰੀਆਂ ਅਤੇ ਸਿੱਖਿਆ ਮੰਤਰੀ ਪੰਜਾਬ ਨੂੰ ਭੇਜ ਦਿੱਤਾ ਗਿਆ ਹੈ। ਅਧਿਆਪਕ ਆਗੂਆਂ ਨੇ ਸਕੂਲਾਂ ਦੀ ਮਰਜਿੰਗ ਦਾ ਫੈਸਲਾ ਅੱਗੇ ਵਧਾਉਣ ਦੀ ਸੂਰਤ ਵਿੱਚ ਜਥੇਬੰਦੀ ਵੱਲੋਂ ਤਿੱਖੇ ਸੰਘਰਸ਼ ਦੀ ਚੇਤਾਵਨੀ ਦਿੱਤੀ।ਮੀਟਿੰਗ ਵਿੱਚ ਡੀ ਈ ਓ (ਪ੍ਰਾ)ਨੇ ਦੱਸਿਆ ਕਿ ਬੀ ਪੀ ਈ ਓ ਜਖਵਾਲੀ ਦੀ ਚੱਲ ਰਹੀ ਰੈਗੂਲਰ ਜਾਂਚ ਸਮਾਂ ਬੱਧ ਤਰੀਕੇ ਨਾਲ ਕਰਕੇ ਕਾਰਵਾਈ ਕਰਨ ਲਈ ਵੀ ਉੱਚ ਅਧਿਕਾਰੀ ਨੂੰ ਲਿਖ ਦਿੱਤਾ ਗਿਆ ਹੈ। ਉਨ੍ਹਾਂ ਵੱਲੋਂ ਭਰੋਸਾ ਦਿੱਤਾ ਗਿਆ ਕਿ ਜਿਨ੍ਹੇ ਵੀ ਸ਼ਿਕਾਇਤ ਕਰਤਾ ਅਧਿਆਪਕਾਂ ਨੂੰ ਬੀ ਪੀ ਈ ਓ ਜਖਵਾਲੀ ਵੱਲੋਂ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਸਨ ਜਾਂ ਜੋ ਵੀ ਆਰਜ਼ੀ ਪ੍ਰਬੰਧ ਕੀਤੇ ਗਈ ਸਨ ਉਹ ਸਾਰੇ ਇਕ ਹਫ਼ਤੇ ਦੇ ਵਿੱਚ ਵਿੱਚ ਰੱਦ ਕੀਤੇ ਜਾਣਗੇ। ਅੱਜ ਦੀ ਮੀਟਿੰਗ ਵਿੱਚ ਡੀ ਟੀ ਐਫ ਆਗੂ ਰਾਜਵਿੰਦਰ ਸਿੰਘ, ਜਤਿੰਦਰ ਸਿੰਘ, ਅਮਰਿੰਦਰ ਸਿੰਘ ਮਲੌਦ, ਗਗਨਦੀਪ ਸਿੰਘ ਤੋਂ ਇਲਾਵਾ ਡਿਪਟੀ ਡੀ ਈ ਓ (ਪ੍ਰਾ) ਸ੍ਰੀਮਤੀ ਕਮਲਜੀਤ ਕੌਰ ਮੌਜੂਦ ਸਨ।

Leave a Reply

Your email address will not be published. Required fields are marked *