ਸ੍ਰੀ ਗੁਰੂ ਰਵਿਦਾਸ ਮਿਸ਼ਨ ਸੇਵਾ ਸੁਸਾਇਟੀ ਦਾ ਹੋਇਆ ਜਨਰਲ ਇਜਲਾਸ

ਚੰਡੀਗੜ੍ਹ ਪੰਜਾਬ


ਗੁਰਚਰਨ ਸਿੰਘ ਮਾਣੇ ਮਾਜਰਾ ਨੂੰ ਪ੍ਰਧਾਨ ਸਮੇਤ ਬਾਕੀ ਅਹੁਦੇਦਾਰਾਂ ਨੂੰ ਦਿੱਤੀ ਗਈ ਪ੍ਰਵਾਨਗੀ

ਸ੍ਰੀ ਚਮਕੌਰ ਸਾਹਿਬ,5, ਸਤੰਬਰ ,ਬੋਲੇ ਪੰਜਾਬ ਬਿਊਰੋ :

ਸ੍ਰੀ ਗੁਰੂ ਰਵਿਦਾਸ ਮਿਸ਼ਨ ਸੇਵਾ ਸੁਸਾਇਟੀ (ਰਜਿ) ਸ੍ਰੀ ਚਮਕੌਰ ਸਾਹਿਬ ਦਾ ਇੱਕ ਭਰਵਾਂ ਜਨਰਲ ਇਜਲਾਸ ਗੁਰਦੁਆਰਾ ਸ਼੍ਰੋਮਣੀ ਸ਼ਹੀਦ ਬਾਬਾ ਬਾਬਾ ਸੰਗਤ ਸਿੰਘ ਵਿਖੇ ਸੁਸਾਇਟੀ ਦੇ ਬਾਨੀ ਲਾਭ ਸਿੰਘ , ਗਿਆਨ ਚੰਦ , ਮਾਸਟਰ ਰਤਨ ਸਿੰਘ ਤੇ ਬਲਦੇਵ ਸਿੰਘ ਬਿਜਲੀ ਵਾਲੇ ਦੀ ਸਰਪਰਸਤੀ ਹੇਠ ਸੱਦਿਆਂ ਗਿਆ। ਇਸ ਇਜਲਾਸ ਵੱਖ ਵੱਖ ਵਾਰਡਾਂ ਸਮੇਤ ਇਲਾਕੇ ਵਿੱਚੋਂ ਰਵਿਦਾਸੀਆ ਭਾਈਚਾਰੇ ਨਾਲ ਸਬੰਧਤ ਸੁਸਾਇਟੀ ਮੈਂਬਰ ਹਮਦਰਦ ਸ਼ਾਮਿਲ ਹੋਏ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਜਨਰਲ ਸਕੱਤਰ ਸਤਵਿੰਦਰ ਸਿੰਘ ਨੀਟਾ, ਗਿਆਨ ਸਿੰਘ ਰਾਏਪੁਰ ਨੇ ਦੱਸਿਆ ਕਿ
ਕੁਝ ਲੋਕਾਂ ਵੱਲੋਂ ਰਾਜਨੀਤਿਕ ਮਨੋਰਥ ਨੂੰ ਮੁੱਖ ਰੱਖਦਿਆਂ, ਰਵਿਦਾਸੀਆ ਭਾਈਚਾਰੇ ਸਮੇਤ ਲੰਮੇ ਸਮੇਂ ਤੋਂ ਲਗਾਤਾਰ ਕੰਮ ਕਰਦੇ ਆ ਰਹੇ ਅਹੁਦੇਦਾਰਾਂ ਨੂੰ ਭਰੋਸੇ ਵਿੱਚ ਲਏ ਬਿਨਾਂ ਹੀ ਇੱਕ ਕਮੇਟੀ ਬਣਾਈ ਸੀ, ਅਜਲਾਸ ਵਿੱਚ ਸ਼ਾਮਿਲ ਸਮੁੱਚੇ ਭਾਈਚਾਰੇ ਨੇ ਜੈਕਾਰਿਆਂ ਦੀ ਗੂੰਜ ਵਿੱਚ ਉਸ ਕਮੇਟੀ ਨੂੰ ਖਾਰਜ ਕਰ ਦਿੱਤਾ ਗਿਆ। ਪਹਿਲਾਂ ਤੋਂ ਗੁਰਚਰਨ ਸਿੰਘ ਮਾਣੇ ਮਾਜਰਾ ਦੀ ਅਗਵਾਈ ਵਿੱਚ ਮੌਜੂਦਾ ਕੰਮ ਕਰਦੀ ਕਮੇਟੀ ਨੂੰ ਆਉਂਦੇ ਦੋ ਸਾਲਾਂ ਲਈ ਪ੍ਰਵਾਨਗੀ ਦੇ ਦਿੱਤੀ ਗਈ। ਤ। ਪ੍ਰਵਾਨਗੀ ਦਿੱਤੀ ਗਈ। ਜਿਸ ਵਿੱਚ ਗੁਰਚਰਨ ਸਿੰਘ ਮਾਣੇ ਮਾਜਰਾ ਪ੍ਰਧਾਨ, ਚੇਅਰਮੈਨ ਮਲਾਗਰ ਸਿੰਘ, ਕੈਸ਼ੀਅਰ ਗਿਆਨ ਸਿੰਘ, ਜਰਨਲ ਸਕੱਤਰ ਸਤਵਿੰਦਰ ਸਿੰਘ ਨੀਟਾ, ਗੁਰਿੰਦਰ ਸਿੰਘ ਤੇ ਜਸਬੀਰ ਸਿੰਘ ਕਮਾਂਡੋ ਸੀਨੀਅਰ ਮੀਤ ਪ੍ਰਧਾਨ, ਰਜਿੰਦਰ ਸਿੰਘ ਮੁੱਖ ਸਲਾਹਕਾਰ, ਸਰਪ੍ਰਸਤ ਬਲਦੇਵ ਸਿੰਘ ਤੇ ਲਾਭ ਸਿੰਘ, ਸਹਾਇ ਖਜਾਨਚੀ ਸੁਖਦੇਵ ਸਿੰਘ ਹਵਾਰਾ, ਗੁਰਮੀਤ ਸਿੰਘ ਸਲਾਹਕਾਰ ਆਦਿ ਸਾਰੇ ਪੁਰਾਣੇ ਅਹੁਦੇਦਾਰ ਆਪਣੇ ਆਪਣੇ ਅਹੁਦੇ ਤੇ ਕੰਮ ਕਰਦੇ ਰਹਿਣਗੇ ਇਸ ਸਮੇਂ ਇਹ ਫੈਸਲਾ ਵੀ ਕੀਤਾ ਗਿਆ ਕਿ ਸਾਰੇ ਸ਼ਹਿਰ ਦੇ ਵਾਰਡਾਂ ਵਿੱਚੋਂ ਨੌਜਵਾਨਾਂ ਨੂੰ ਇਕੱਤਰ ਕਰਕੇ ਨੌਜਵਾਨ ਫਰੰਟ ਵੀ ਬਣਾਇਆ ਜਾਵੇਗਾ। ਇਹਨਾਂ ਸਾਰੇ ਫੈਸਲਿਆਂ ਨੂੰ ਸ਼ਹਿਰ ਦੇ ਵੱਖ-ਵੱਖ ਮਹੱਲਿਆਂ ਤੋਂ ਪਹੁੰਚੇ ਰਵਿਦਾਸੀਆ ਭਾਈਚਾਰੇ ਦੇ ਹਾਜ਼ਰ ਮੈਂਬਰਾਂ ਨੇ ਜੈਕਾਰਿਆਂ ਦੀ ਰੂਪ ਵਿੱਚ ਹੱਥ ਖੜੇ ਕਰਕੇ ਸਰਬ ਸੰਮਤੀ ਨਾਲ ਪਾਸ ਕਰਕੇ ਪ੍ਰਵਾਨ ਕੀਤਾ। ਇਸ ਸਮੇਂ ਜਗਜੀਤ ਸਿੰਘ ਜੱਗਾ, ਡਾਕਟਰ ਸੋਹਣ ਸਿੰਘ, ਸਵਰਨ ਸਿੰਘ ਫੌਜੀ, ਓਕਾਰ ਸਿੰਘ ਭੂਰੜੇ ਰੋਡ, ਰਾਜਵਿੰਦਰ ਸਿੰਘ ਰਾਜ ਸਟੂਡੀਓ, ਮਿਸਤਰੀ ਜਰਨੈਲ ਸਿੰਘ ਰਾਈਵਾੜਾ, ਅਮਰਜੀਤ ਸਿੰਘ, ਗਿਆਨੀ ਬਲਦੇਵ ਸਿੰਘ, ਗਿਆਨੀ ਸੁਖਵਿੰਦਰ ਸਿੰਘ, ਗਿਆਨੀ ਸਤਨਾਮ ਸਿੰਘ, ਬਲਕਾਰ ਸਿੰਘ, ਠੇਕੇਦਾਰ ਬਲਵਿੰਦਰ ਸਿੰਘ, ਤਰਲੋਚਨ ਸਿੰਘ, ਹਰਪ੍ਰੀਤ ਸਿੰਘ, ਅਜੈਬ ਸਿੰਘ, ਦਵਿੰਦਰ ਸਿੰਘ, ਸੁਰਿੰਦਰ ਸਿੰਘ, ਜਸਵਿੰਦਰ ਸਿੰਘ, ਮਨਪ੍ਰੀਤ ਸਿੰਘ, ਜਸਵੰਤ ਸਿੰਘ, ਨਿਰਮਲ ਸਿੰਘ, ਹਿੰਮਤ ਸਿੰਘ, ਭਗਤ ਸਿੰਘ, ਮੱਖਣ ਸਿੰਘ, ਹਰਬੰਸ ਸਿੰਘ, ਅਵਤਾਰ ਸਿੰਘ ਡਾਕਟਰ ਪਰਮਜੀਤ, ਮਿਸਤਰੀ ਜਰਨੈਲ ਸਿੰਘ ਜੈਲਾ , ਬਲਵਿੰਦਰ ਸਿੰਘ ਭੈਰੋ ਮਾਜਰਾ ਆਦਿ ਵੱਡੀ ਗਿਣਤੀ ਵਿੱਚ ਰਵਿਦਾਸੀਆ ਭਾਈਚਾਰੇ ਦੇ ਲੋਕ ਹਾਜ਼ਰ ਸਨ।

Leave a Reply

Your email address will not be published. Required fields are marked *