ਪੰਜਾਬ ‘ਚ ਲੁਟੇਰਿਆਂ ਨੇ ਦੋ ਕਰੋੜ ਰੁਪਏ ਦੇ ਸੁੱਕੇ ਮੇਵੇ ਲੁੱਟੇ

ਚੰਡੀਗੜ੍ਹ ਪੰਜਾਬ

ਪੰਜਾਬ ‘ਚ ਲੁਟੇਰਿਆਂ ਨੇ ਦੋ ਕਰੋੜ ਰੁਪਏ ਦੇ ਸੁੱਕੇ ਮੇਵੇ ਲੁੱਟੇ


ਅੰਮ੍ਰਿਤਸਰ, 5 ਸਤੰਬਰ,ਬੋਲੇ ਪੰਜਾਬ ਬਿਊਰੋ :


ਅੰਮ੍ਰਿਤਸਰ ਵਿੱਚ ਬੇਖੌਫ ਲੁਟੇਰਿਆਂ ਨੇ ਇੱਕ ਕੋਲਡ ਸਟੋਰ ਨੂੰ ਬਣਾਇਆ ਨਿਸ਼ਾਨਾ। ਮੰਗਲਵਾਰ ਰਾਤ ਝਬਾਲ ਰੋਡ ‘ਤੇ ਸਥਿਤ ਪਿੰਡ ਇੱਬਨ ਕਲਾਂ ਦੇ ਕੋਲਡ ਸਟੋਰ ‘ਚ ਚੋਰੀ ਦੀ ਘਟਨਾ ਵਾਪਰੀ। ਹੈਰਾਨੀ ਦੀ ਗੱਲ ਇਹ ਹੈ ਕਿ ਕਰੀਬ 30-35 ਲੁਟੇਰੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਆਏ ਸਨ। ਬਦਮਾਸ਼ਾਂ ਨੇ ਕੋਲਡ ਸਟੋਰ ‘ਤੇ ਤਾਇਨਾਤ ਸੁਰੱਖਿਆ ਕਰਮੀਆਂ ਨੂੰ ਬੰਧਕ ਬਣਾ ਲਿਆ। ਫਿਰ ਉਨ੍ਹਾਂ ਨੇ ਆਸਾਨੀ ਨਾਲ ਕਰੀਬ ਦੋ ਕਰੋੜ ਰੁਪਏ ਦੇ ਸੁੱਕੇ ਮੇਵੇ ਲੁੱਟ ਲਏ।
ਇਹ ਲੁਟੇਰੇ ਦੋ ਟਰੱਕਾਂ ਵਿੱਚ ਸਵਾਰ ਹੋ ਕੇ ਆਏ ਸਨ। ਬੁੱਧਵਾਰ ਸਵੇਰੇ ਜਦੋਂ ਕੋਲਡ ਸਟਾਲ ਦਾ ਮਾਲਕ ਅਤੇ ਹੋਰ ਸਟਾਫ ਕੰਮ ‘ਤੇ ਆਇਆ ਤਾਂ ਦੇਖਿਆ ਕਿ ਸੁਰੱਖਿਆ ਕਰਮਚਾਰੀਆਂ ਨੂੰ ਬੰਧਕ ਬਣਾ ਕੇ ਰੱਖਿਆ ਹੋਇਆ ਸੀ ਅਤੇ ਉਥੇ ਰੱਖਿਆ ਸਾਰਾ ਸਾਮਾਨ ਗਾਇਬ ਸੀ।
ਇਸ ਮਗਰੋਂ ਤੁਰੰਤ ਥਾਣਾ ਚਾਟੀਵਿੰਡ ਪੁਲੀਸ ਨੂੰ ਸੂਚਿਤ ਕੀਤਾ ਗਿਆ। ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਅਣਪਛਾਤੇ ਲੁਟੇਰਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਪੁਲਿਸ ਆਸਪਾਸ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ ਤਾਂ ਜੋ ਲੁਟੇਰਿਆਂ ਦਾ ਪਤਾ ਲਗਾਇਆ ਜਾ ਸਕੇ।

Leave a Reply

Your email address will not be published. Required fields are marked *