ਪੁਲਿਸ ਵੱਲੋਂ ਰੈਸਟੋਰੈਂਟ ਬਾਰ ‘ਤੇ ਛਾਪੇਮਾਰੀ, ਭਾਰੀ ਮਾਤਰਾ ‘ਚ ਸ਼ਰਾਬ ਬਰਾਮਦ

ਚੰਡੀਗੜ੍ਹ ਪੰਜਾਬ

ਪੁਲਿਸ ਵੱਲੋਂ ਰੈਸਟੋਰੈਂਟ ਬਾਰ ‘ਤੇ ਛਾਪੇਮਾਰੀ, ਭਾਰੀ ਮਾਤਰਾ ‘ਚ ਸ਼ਰਾਬ ਬਰਾਮਦ


ਜਲੰਧਰ, 5 ਸਤੰਬਰ,ਬੋਲੇ ਪੰਜਾਬ ਬਿਊਰੋ :


ਸ਼ਹਿਰ ਦੇ ਇੱਕ ਰੈਸਟੋਰੈਂਟ ਬਾਰ ‘ਤੇ ਪੁਲਿਸ ਵੱਲੋਂ ਛਾਪੇਮਾਰੀ ਕਰਨ ਦੀ ਸੂਚਨਾ ਹੈ। ਦੱਸਿਆ ਜਾ ਰਿਹਾ ਹੈ ਕਿ ਦੇਰ ਸ਼ਾਮ ਪੁਲਿਸ ਨੇ ਜਲੰਧਰ ‘ਚ ਐਚ.ਐਮ.ਵੀ. ਕਾਲਜ ਦੇ ਨਜ਼ਦੀਕ ਸਥਿਤ ਗਲਾਸੀ ਜੰਕਸ਼ਨ, ਰੈਸਟੋਰੈਂਟ ਅਤੇ ਬਾਰ ‘ਤੇ ਛਾਪੇਮਾਰੀ ਕੀਤੀ, ਜਿਸ ਦੌਰਾਨ ਮੌਕੇ ‘ਤੇ ਮੌਜੂਦ ਲੋਕਾਂ ‘ਚ ਹੜਕੰਪ ਮਚ ਗਿਆ। ਪੁਲਿਸ ਦੀ ਛਾਪੇਮਾਰੀ ਦੀ ਸੂਚਨਾ ਮਿਲਦਿਆਂ ਹੀ ਉਥੇ ਮੌਜੂਦ ਲੋਕ ਇਧਰ-ਉਧਰ ਮੂੰਹ ਲੁਕੋ ਕੇ ਬੈਠੇ ਨਜ਼ਰ ਆਏ।
ਪਤਾ ਲੱਗਾ ਹੈ ਕਿ ਪੁਲੀਸ ਨੇ ਉਕਤ ਬਾਰ ਰੈਸਟੋਰੈਂਟ ਨੂੰ ਸੀਲ ਕਰ ਦਿੱਤਾ ਹੈ। ਦਰਅਸਲ ਪੁਲਸ ਨੂੰ ਉਕਤ ਰੈਸਟੋਰੈਂਟ ਸਬੰਧੀ ਕਈ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਰੈਸਟੋਰੈਂਟ ‘ਚ ਨੌਜਵਾਨਾਂ ਨੂੰ ਖੁੱਲ੍ਹੇਆਮ ਸ਼ਰਾਬ ਪਰੋਸੀ ਜਾਂਦੀ ਹੈ, ਜਿਸ ਕਾਰਨ ਪੁਲੀਸ ਨੇ ਸਖ਼ਤ ਕਾਰਵਾਈ ਕਰਦਿਆਂ ਗਲਾਸੀ ਜੰਕਸ਼ਨ ਨੂੰ ਸੀਲ ਕਰ ਦਿੱਤਾ।

Leave a Reply

Your email address will not be published. Required fields are marked *