ਅਮਰੀਕਾ ਜਾਣ ਦੀ ਖੁਸ਼ੀ ‘ਚ ਰੱਖੀ ਪਾਰਟੀ ਦੌਰਾਨ ਚੱਲੀਆਂ ਗੋਲੀਆਂ, ਨੌਜਵਾਨ ਦੀ ਮੌਤ

ਚੰਡੀਗੜ੍ਹ ਪੰਜਾਬ

ਅਮਰੀਕਾ ਜਾਣ ਦੀ ਖੁਸ਼ੀ ‘ਚ ਰੱਖੀ ਪਾਰਟੀ ਦੌਰਾਨ ਚੱਲੀਆਂ ਗੋਲੀਆਂ, ਨੌਜਵਾਨ ਦੀ ਮੌਤ


ਤਰਨਤਾਰਨ, 5 ਸਤੰਬਰ,ਬੋਲੇ ਪੰਜਾਬ ਬਿਊਰੋ :


ਤਰਨਤਾਰਨ ਦੇ ਪਿੰਡ ਖਾਲੜਾ ਦੇ ਵਸਨੀਕ ਗੁਰਦੇਵ ਸਿੰਘ ਪੁੱਤਰ ਸੁਖਵਿੰਦਰ ਸਿੰਘ ਨੇ ਆਪਣੇ ਭਰਾ ਗੁਰਲਾਲ ਸਿੰਘ ਦੇ ਅਮਰੀਕਾ ਜਾਣ ਦਾ ਜਸ਼ਨ ਮਨਾਉਣ ਲਈ ਆਪਣੀ ਰਿਹਾਇਸ਼ ‘ਤੇ ਕੁਝ ਦੋਸਤਾਂ ਨਾਲ ਪਾਰਟੀ ਰੱਖੀ ਸੀ।ਇਸ ਪਾਰਟੀ ਵਿੱਚ ਗੁਰਦੇਵ ਸਿੰਘ ਤੇ ਦੋਸਤ ਪਾਰਟੀ ਵਿੱਚ ਪਟਾਕੇ ਚਲਾ ਕੇ ਜਸ਼ਨ ਮਨਾ ਰਹੇ ਸਨ। ਇਸ ਦੌਰਾਨ ਪਾਰਟੀ ‘ਚ ਆਏ ਗੁਰਦੇਵ ਸਿੰਘ ਦੇ ਕੁਝ ਦੋਸਤਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ‘ਚ ਇਕ ਗੋਲੀ ਨਿਸ਼ਾਨ ਸਿੰਘ ਪੁੱਤਰ ਰੂਪ ਸਿੰਘ ਵਾਸੀ ਨਗਰ ਖੇਮਕਰਨ ਨੂੰ ਲੱਗ ਗਈ, ਜਿਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਮ੍ਰਿਤਕ ਨਿਸ਼ਾਨ ਸਿੰਘ ਗੁਰਦੇਵ ਸਿੰਘ ਦਾ ਰਿਸ਼ਤੇਦਾਰ ਹੈ। ਹੁਣ ਥਾਣਾ ਖਾਲੜਾ ਦੀ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।ਪਰਿਵਾਰ ‘ਚ ਖੁਸ਼ੀ ਦੀ ਥਾਂ ਮਾਤਮ ਛਾਇਆ ਹੋਇਆ ਹੈ।

Leave a Reply

Your email address will not be published. Required fields are marked *