ਸੀ ਜੀ ਸੀ ਲਾਂਡਰਾ ਕਾਲਜ ਦੇ ਵਿਦਿਆਰਥੀ ਤੇ ਜਾਨਲੇਵਾ ਹਮਲਾ ਕਰਨ ਵਾਲਾ ਕਾਬੂ
ਮੋਹਾਲੀ 5 ਸਤੰਬਰ ,ਬੋਲੇ ਪੰਜਾਬ ਬਿਊਰੋ :
ਮੋਹਾਲੀ ਪੁਲੀਸ ਨੇ ਸੀ ਜੀ ਸੀ ਲਾਂਡਰਾ ਕਾਲਜ ਵਿਚ ਹੋਟਲ ਮੈਨੇਜਮੈਂਟ ਦਾ ਕੋਰਸ ਕਰਨ ਵਾਲੇ ਮਾਨਵ ਤੇ ਜਾਨਲੇਵਾ ਹਮਲਾ ਕਰਨ ਦੇ ਮਾਮਲੇ ਵਿੱਚ ਤਰੁਣ ਨਾਮ ਦੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਡੀ ਐਸ ਪੀ ਸਿਟੀ 2 ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਸੀ ਜੀ ਸੀ ਲਾਂਡਰਾ ਕਾਲੇਜ ਵਿੱਚ ਹੋਈ ਵਾਰਦਾਤ ਦੌਰਾਨ ਤਰੁਣ ਵਾਸੀ ਪਿੰਡ ਗਰੋਮਾਜਰਾ (ਜਿਲ੍ਹਾ ਪਟਿਆਲਾ) ਅਤੇ ਉਸ ਦੇ ਸਾਥੀਆਂ ਗੁਰਦੀਪ ਸਿੰਘ ਅਤੇ ਰਵਿੰਦਰ ਦੇ ਖਿਲਾਫ ਮਾਨਵ ਨੂੰ ਤੇਜ ਧਾਰ ਮਾਰ ਕੇ ਜਾਨਲੇਵਾ ਹਮਲਾ ਕਰਨ ਦੇ ਮਾਮਲੇ ਵਿੱਚ ਸੋਹਾਣਾ ਪੁਲੀਸ ਵਲੋਂ ਇਹਨਾਂ ਵਿਅਕਤੀਆਂ ਦੇ ਖਿਲਾਫ ਬੀਤੇ ਕੱਲ ਬੀ. ਐਨ. ਐਸ ਦੀ ਧਾਰਾ 303 (2) ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਇਸ ਵਾਰਦਾਤ ਵਿੱਚ ਜਖਮੀ ਮਾਨਵ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਉਹਨਾਂ ਦੱਸਿਆ ਕਿ ਇਸ ਮਾਮਲੇ ਵਿੱਚ ਕਾਬੂ ਕੀਤੇ ਗਏ ਤਰੁਣ ਤੋਂ ਵਾਰਦਾਤ ਦੌਰਾਨ ਵਰਤਿਆ ਚਾਕੂ ਵੀ ਬਰਾਮਦ ਕਰ ਲਿਆ ਗਿਆ ਹੈ। ਉਹਨਾਂ ਦੱਸਿਆ ਕਿ ਤਰੁਣ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਉਸਦਾ ਰਿਮਾਂਡ ਲਿਆ ਜਾਵੇਗਾ ਅਤੇ ਉਸਦੇ ਸਾਥੀਆਂ ਅਤੇ ਲੜਾਈ ਦਾ ਅਸਲ ਕਾਰਨ ਪਤਾ ਕੀਤਾ ਜਾਵੇਗਾ।