ਲੁਟੇਰਿਆਂ ਨੇ ਪੈਟਰੋਲ ਪੰਪ ਤੋਂ ਪੰਜ ਲੱਖ ਰੁਪਏ ਲੁੱਟੇ

ਚੰਡੀਗੜ੍ਹ ਪੰਜਾਬ

ਲੁਟੇਰਿਆਂ ਨੇ ਪੈਟਰੋਲ ਪੰਪ ਤੋਂ ਪੰਜ ਲੱਖ ਰੁਪਏ ਲੁੱਟੇ


ਬਠਿੰਡਾ, 2 ਸਤੰਬਰ,ਬੋਲੇ ਪੰਜਾਬ ਬਿਊਰੋ :


ਜੋਧਪੁਰ ਰੋਮਾਣਾ ਅਤੇ ਜੱਸੀ ਪੌ ਵਾਲੀ ਪਿੰਡਾਂ ਦੇ ਵਿਚਕਾਰਲੇ ਰਸਤੇ ’ਤੇ ਹਥਿਆਰਬੰਦ ਮੋਟਰਸਾਈਕਲ ਸਵਾਰਾਂ ਨੇ ਪੈਟਰੋਲ ਪੰਪ ਦੇ ਇੱਕ ਕਰਿੰਦੇ ਕੋਲੋਂ ਕਥਿਤ ਤੌਰ ’ਤੇ ਤਕਰੀਬਨ ਪੰਜ ਲੱਖ ਰੁਪਏ ਲੁੱਟ ਲਏ। ਮੁੱਢਲੀ ਜਾਣਕਾਰੀ ਮੁਤਾਬਕ ਪੈਟਰੋਲ ਪੰਪ ਦਾ ਕਰਿੰਦਾ ਤਰਜਿੰਦਰ ਸਿੰਘ ਇਹ ਰਕਮ ਜੱਸੀ ਪੌ ਵਾਲੀ ਦੇ ਆਪਣੇ ਪੈਟਰੋਲ ਪੰਪ ਤੋਂ ਆਪਣੇ ਮਾਲਕਾਂ ਦੇ ਜੋਧਪੁਰ ਰੋਮਾਣਾ ਸਥਿਤ ਦੂਸਰੇ ਪੰਪ ’ਤੇ ਲਿਜਾ ਰਿਹਾ ਸੀ। ਰਸਤੇ ਵਿੱਚ ਘਾਤ ਲਾ ਕੇ ਦੋ ਖੜ੍ਹੇ ਮੋਟਰਸਾਈਕਲਾਂ ’ਤੇ ਸਵਾਰ ਪੰਜ ਨਕਾਬਪੋਸ਼ ਲੁਟੇਰਿਆਂ ਨੇ ਉਸ ਨੂੰ ਹਥਿਆਰਾਂ ਦੀ ਨੋਕ ’ਤੇ ਘੇਰ ਕੇ ਇਹ ਨਗਦੀ ਖੋਹ ਲਈ ਅਤੇ ਫ਼ਰਾਰ ਹੋ ਗਏ। ਦੱਸਿਆ ਜਾਂਦਾ ਹੈ ਕਿ ਵਾਰਦਾਤ ਕਰਨ ਵਾਲਿਆਂ ਨੇ ਮੁਲਾਜ਼ਮ ਦੀ ਕੁੱਟਮਾਰ ਵੀ ਕੀਤੀ।
ਡੀਐੱਸਪੀ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਥਾਣਾ ਸਦਰ ਬਠਿੰਡਾ ਵਿੱਚ ਅਧੀਨ ਧਾਰਾ 310 (2) ਬੀਐੱਨਐੱਸ ਕੇਸ ਦਰਜ ਕਰ ਕੇ ਭਾਲ਼ ਕੀਤੀ ਜਾ ਰਹੀ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।