ਵਿਧਾਇਕ ਕੁਲਵੰਤ ਸਿੰਘ ਨੇ ਵਿਧਾਨ ਸਭਾ ਚ ਸਕਾਲਰਸ਼ਿਪ ਦਾ ਮੁੱਦਾ ਉਠਾਇਆ
ਮੋਹਾਲੀ 2 ਸਤੰਬਰ ,ਬੋਲੇ ਪੰਜਾਬ ਬਿਊਰੋ :
ਅੱਜ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੇ ਦੌਰਾਨ ਮੋਹਾਲੀ ਤੋ ਵਿਧਾਇਕ ਕੁਲਵੰਤ ਸਿੰਘ ਨੇ ਅਨੁਸੂਚਿਤ ਜਾਤੀ ਨਾਲ ਸੰਬੰਧਿਤ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਲਈ ਸਕਾਲਰਸ਼ਿਪ ਜਲਦ ਜਾਰੀ ਕਰਨ ਦਾ ਮੁੱਦਾ ਉਠਾਇਆ ਗਿਆ, ਅੱਜ ਵਿਧਾਨ ਸਭਾ ਦੇ ਵਿੱਚ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਸੰਬੋਧਿਤ ਹੁੰਦਿਆਂ ਹੁੰਦਿਆਂ ਵਿਧਾਇਕ ਮੋਹਾਲੀ ਕੁਲਵੰਤ ਸਿੰਘ ਨੇ ਸਮਾਜਿਕ ਨਿਆ ਅਧਿਕਾਰ ਅਤੇ ਘੱਟ ਗਿਣਤੀ ਵਿਭਾਗ ਦੇ ਮੰਤਰੀ ਮੈਡਮ ਬਲਜੀਤ ਕੌਰ ਕੋਲੋਂ ਇਹ ਸਵਾਲ ਕੀਤਾ ਕਿ 2022 -2ੇ3 ਦਾ ਵਜ਼ੀਫਾ ਜੋ ਪੰਜਾਬ ਸਰਕਾਰ ਵੱਲੋਂ 240 ਕਰੋੜ ਰੁਪਏ ਦੇਣਾ ਸੀ, ਦੇ ਵਿੱਚੋਂ 202 ਕਰੋੜ ਰੁਪਏ ਜਾਰੀ ਕੀਤਾ ਜਾ ਚੁੱਕਿਆ ਹੈ ਅਤੇ ਇਸੇ ਤਰ੍ਹਾਂ ਕੇਂਦਰ ਸਰਕਾਰ ਵੱਲੋਂ 360 ਕਰੋੜ ਰੁਪਏ ਸਕਾਲਰਸ਼ਿਪ ਦੇ ਰੂਪ ਵਿੱਚ ਦੇਣੇ ਸਨ, ਜਿਸ ਦੇ ਵਿੱਚੋਂ 308 ਕਰੋੜ ਰੁਪਏ ਜਾਰੀ ਕੀਤਾ ਹੈ। ਅਤੇ ਕੇਂਦਰ ਸਰਕਾਰ ਵੱਲ 52 ਕਰੋੜ ਰੁਪਆ ਹਾਲੇ ਵੀ ਇਸ ਦਾ ਬਕਾਇਆ ਹੈ। ਇਸੇ ਤਰ੍ਹਾਂ ਸੈਸ਼ਨ 2023
-24 ਦੇ ਵਿੱਚ ਪੰਜਾਬ ਸਰਕਾਰ ਵੱਲੋਂ ਸਕਾਲਰਸ਼ਿਪ ਦੇ ਲਈ 600 ਕਰੋੜ ਰੁਪਏ ਜਾਰੀ ਕੀਤਾ ਜਾਣਾ ਸੀ, ਜਿਸ ਦੇ ਵਿੱਚੋਂ 303 ਕਰੋੜ ਰੁਪਆ ਜਾਰੀ ਕੀਤਾ ਗਿਆ, ਇਸੇ ਤਰ੍ਹਾਂ ਸੈਸ਼ਨ 2024- 25 ਦੀ ਪੜ੍ਹਾਈ ਸ਼ੁਰੂ ਨੂੰ 6 ਮਹੀਨੇ ਦੇ ਕਰੀਬ ਸਮਾਂ ਲੰਘ ਚੁੱਕਾ ਹੈ ,ਪ੍ਰੰਤੂ ਸਕਾਲਰਸ਼ਿਪ ਦੇ ਮਾਮਲੇ ਵਿੱਚ ਕੋਈ ਪੈਸਾ ਜਾਰੀ ਨਹੀਂ ਕੀਤਾ ਗਿਆ, ਜਦੋਂ ਬੱਚਿਆਂ ਨੂੰ ਸਕਾਲਰਸ਼ਿਪ ਦੇ ਰੂਪ ਵਿੱਚ ਪੈਸੇ ਹੀ ਨਹੀਂ ਮਿਲਣਗੇ ਤਾਂ ਬੱਚੇ ਕਿੱਦਾਂ ਪੜਾਈ ਪੂਰੀ ਕਰ ਸਕਣਗੇ, ਜਿਸ ਦੇ ਚਲਦਿਆਂ ਪੂਰੇ ਪਰਿਵਾਰ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ , ਵਿਧਾਇਕ ਕੁਲਵੰਤ ਸਿੰਘ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਸਬੰਧਿਤ ਵਿਭਾਗ ਦੇ ਮੰਤਰੀ ਮੈਡਮ ਬਲਜੀਤ ਕੌਰ ਨੇ ਦੱਸਿਆ ਸਾਲ 2017 ਤੋਂ 20 ਦੇ ਸੈਸ਼ਨ ਵਿੱਚ ਪਿਛਲੀਆਂ ਸਰਕਾਰਾਂ ਨੇ ਜੋ ਅਨੁਸੂਚਿਤ ਜਾਤੀ ਬੱਚਿਆਂ ਨੂੰ ਸਕਾਲਰਸ਼ਿਪ ਦਾ ਲਾਭ ਨਹੀਂ ਦਿੱਤਾ, ਉਹਨਾਂ ਨੂੰ ਵੀ ਪੰਜਾਬ ਸਰਕਾਰ ਦੀ ਤਰਫੋਂ ਸਕਾਲਰਸ਼ਿਪ ਯੋਜਨਾ ਵਿੱਚ ਸ਼ਾਮਿਲ ਕੀਤਾ ਗਿਆ ਹੈ ਅਤੇ ਇਸ ਸਬੰਧੀ ਬਕਾਇਆ ਰਾਸ਼ੀ ਦੇ ਸਬੰਧ ਵਿੱਚ ਵਿੱਤ ਵਿਭਾਗ ਕੋਲੋਂ ਮੰਗ ਕੀਤੀ ਗਈ ਹੈ ਅਤੇ ਜਲਦੀ ਹੀ ਇਹ ਪੈਸਾ ਜਾਰੀ ਕਰ ਦਿੱਤਾ ਜਾਵੇਗਾ, ਵਿਧਾਇਕ ਕੁਲਵੰਤ ਸਿੰਘ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਮੈਡਮ ਬਲਜੀਤ ਕੌਰ ਨੇ ਕੈਬਨਟ ਮੰਤਰੀ ਪੰਜਾਬ ਨੇ ਦੱਸਿਆ ਕਿ 2022- 23,2023 -24 ਅਨੁਸੂਚਿਤ ਜਾਤੀ ਨਾਲ ਸੰਬੰਧਿਤ ਵਿਦਿਆਰਥੀਆਂ ਦੇ ਬੈਂਕ ਖਾਤੇ ਆਧਾਰ ਸੀਟ ਨਾਲ ਨਹੀਂ ਜੁੜੇ ਸਨ ਅਤੇ ਸਬੰਧ ਹੋਰ ਵੀ ਜਰੂਰੀ ਫਾਰਮੈਲਟੀਜ ਰਹਿੰਦੀਆਂ ਸਨ, ਜਿਸ ਕਰਕੇ ਇਹ ਪੈਸੇ ਜਾਰੀ ਨਹੀਂ ਕੀਤੇ ਜਾ ਸਕੇ, ਪ੍ਰੰਤੂ ਇਸ ਅਨੁਸੂਚਿਤ ਜਾਤੀ ਨਾਲ ਸੰਬੰਧਿਤ ਬੱਚਿਆਂ ਨੂੰ ਸਕਾਲਰਸ਼ਿਪ ਦਾ ਪੈਸਾ ਜਲਦੀ ਹੀ ਮਿਲ ਜਾਵੇਗਾ।
ਅੱਜ ਜਿਉਂ ਹੀ ਅੱਜ ਵਿਧਾਇਕ ਮੋਹਾਲੀ ਕੁਲਵੰਤ ਸਿੰਘ ਦੇ ਵੱਲੋਂ ਪੰਜਾਬ ਵਿਚਲੇ ਅਨੁਸੂਚਿਤ ਜਾਤੀ ਨਾਲ ਸੰਬੰਧਿਤ ਸਕਾਲਰਸ਼ਿਪ ਯੋਜਨਾ ਦੀ ਬਕਾਇਆ ਰਾਸ਼ੀ ਦੇ ਸੰਬੰਧ ਵਿੱਚ ਵਿਧਾਨ ਸਭਾ ਵਿੱਚ ਆਵਾਜ਼ ਉਠਾਈ, ਇਸ ਤੋਂ ਪਹਿਲਾਂ ਵੀ ਲਗਾਤਾਰ ਵਿਧਾਇਕ ਮੋਹਾਲੀ ਕੁਲਵੰਤ ਸਿੰਘ ਹੋਰਾਂ ਦੇ ਵੱਲੋਂ ਸਮਾਜ ਦੇ ਵੱਖ-ਵੱਖ ਖੇਤਰਾਂ ਨਾਲ ਜੁੜੇ ਮੁੱਦੇ ਵਿਧਾਨ ਸਭਾ ਵਿੱਚ ਉਠਾਏ ਜਾਂਦੇ ਹਨ