ਹਾਈ ਸਕੂਲ ਰਾਜਪੁਰਾ ਟਾਊਨ ਵਿੱਚ ਸਵੱਛਤਾ ਪੰਦਰਵਾੜੇ ਦੀ ਸ਼ੁਰੂਆਤ ਗਰਾਉਂਡ ਦਾ ਘਾਹ ਸਾਫ ਕਰਕੇ ਸ਼ੁਰੂ ਕੀਤੀ

ਚੰਡੀਗੜ੍ਹ ਪੰਜਾਬ

ਅਥਲੈਟਿਕਸ ਟਰੈਕ ਅਤੇ ਲੰਬੀ ਛਾਲ ਦਾ ਖੇਡ ਖੇਤਰ ਤਿਆਰ ਕਰਨ ਲਈ ਤਿਆਰੀ ਕੀਤੀ: ਸੰਗੀਤਾ ਸਕੂਲ ਇੰਚਾਰਜ

ਰਾਜਪੁਰਾ 2 ਸਤੰਬਰ ,ਬੋਲੇ ਪੰਜਾਬ ਬਿਊਰੋ :

ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਟਿਆਲਾ ਸੰਜੀਵ ਸ਼ਰਮਾ ਦੀ ਰਹਿਨੁਮਾਈ ਅਤੇ ਹਰਪ੍ਰੀਤ ਸਿੰਘ ਬਲਾਕ ਨੋਡਲ ਅਫ਼ਸਰ ਰਾਜਪੁਰਾ-2 ਦੀ ਦੇਖ-ਰੇਖ ਹੇਠ ਸਰਕਾਰੀ ਹਾਈ ਸਕੂਲ ਰਾਜਪੁਰਾ ਟਾਊਨ ਵਿਖੇ ਸਵੱਛਤਾ ਪੰਦਰਵਾੜੇ ਦੀ ਸ਼ੁਰੂਆਤ ਖੇਡ ਮੈਦਾਨ ਦੇ ਅੰਦਰ ਉੱਗੇ ਘਾਹ ਨੂੰ ਰੋਟਾਵੇਟਰ ਨਾਲ ਸਾਫ ਕਰਕੇ ਕੀਤੀ। ਸਕੂਲ ਇੰਚਾਰਜ ਸੰਗੀਤਾ ਵਰਮਾ ਨੇ ਦੱਸਿਆ ਕਿ ਸਕੂਲ ਦੇ ਅਧਿਆਪਕ ਰਾਜਿੰਦਰ ਸਿੰਘ ਚਾਨੀ ਦੇ ਯਤਨਾਂ ਸਦਕਾ ਟਰੈਕਟਰ ਅਤੇ ਰੋਟਾਵੇਟਰ ਨਾਲ ਘਾਹ ਨੂੰ ਸਾਫ ਕੀਤਾ ਗਿਆ।

ਸਕੂਲ ਦੇ ਅਥਲੈਟਿਕ ਟਰੈਕ ਨੂੰ ਵੀ ਮੁੜ ਪੱਧਰਾ ਕੀਤਾ ਗਿਆ। ਇਸਦੇ ਨਾਲ ਹੀ ਲੰਬੀ ਛਾਲ ਦੀ ਪਿਟ ਵੀ ਤਿਆਰ ਕੀਤੀ ਗਈ। ਸਕੂਲ ਦੇ ਖੇਡ ਅਧਿਆਪਕਾਂ ਜੋਤੀ ਅਤੇ ਦਇਆ ਸਿੰਘ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਸ ਨਾਲ ਸਕੂਲ ਦੇ ਵਿਦਿਆਰਥੀਆਂ ਨੂੰ ਖੇਡਾਂ ਅਤੇ ਅਥਲੈਟਿਕਸ ਟਰੈਕ ਅਤੇ ਈਵੈਂਟ ਦੀ ਤਿਆਰੀ ਲਈ ਲਾਹਾ ਮਿਲੇਗਾ। ਇਸ ਮੌਕੇ ਕਲਪਨਾ ਚਾਵਲਾ ਹਾਊਸ ਦੇ ਇੰਚਾਰਜ ਹਰਜੀਤ ਕੌਰ, ਰਾਣੀ ਲਕਸ਼ਮੀ ਬਾਈ ਹਾਊਸ ਦੇ ਇੰਚਾਰਜ ਮੀਨਾ ਰਾਣੀ, ਸ਼ਹੀਦ ਭਗਤ ਸਿੰਘ ਹਾਊਸ ਦੇ ਇੰਚਾਰਜ ਰਾਜਿੰਦਰ ਸਿੰਘ ਚਾਨੀ ਅਤੇ ਨਰੇਸ਼ ਧਮੀਜਾ, ਨਵਦੀਪ ਸਿੰਘ ਸੈਦਖੇੜੀ ਵੀ ਮੌਜੂਦ ਸਨ।

Leave a Reply

Your email address will not be published. Required fields are marked *