ਦੇਸ਼ ਭਗਤ ਆਯੁਰਵੈਦ ਕਾਲਜ ਤੇ ਹਸਪਤਾਲ ਵੱਲੋਂ ਪਿੰਡਾਂ ਵਿੱਚ ਸਿਹਤ ਜਾਗਰੂਕਤਾ ਪ੍ਰੋਗਰਾਮ

ਚੰਡੀਗੜ੍ਹ ਪੰਜਾਬ

ਦੇਸ਼ ਭਗਤ ਆਯੁਰਵੈਦ ਕਾਲਜ ਤੇ ਹਸਪਤਾਲ ਵੱਲੋਂ ਪਿੰਡਾਂ ਵਿੱਚ ਸਿਹਤ ਜਾਗਰੂਕਤਾ ਪ੍ਰੋਗਰਾਮ

ਮੰਡੀ ਗੋਬਿੰਦਗੜ੍ਹ, 2 ਸਤੰਬਰ,ਬੋਲੇ ਪੰਜਾਬ ਬਿਊਰੋ :

ਦੇਸ਼ ਭਗਤ ਆਯੁਰਵੈਦ ਕਾਲਜ ਤੇ ਹਸਪਤਾਲ ਵੱਲੋਂ ਪਿੰਡਾਂ ਵਿੱਚ ਸਿਹਤ ਜਾਗਰੂਕਤਾ ਪ੍ਰੋਗਰਾਮ ਡਾਇਰੈਕਟਰ ਡਾ. ਕੁਲਭੂਸ਼ਨ ਤੇ ਮੈਡੀਕਲ ਸੁਪਰਡੈਂਟ ਡਾ. ਜਯੋਤੀ ਐੱਚ ਧਾਮੀ ਦੀ ਅਗਵਾਈ ਹੇਠ ਕਰਵਾਇਆ ਕਰਵਾਇਆ ਗਿਆ। ਇਸ ਦੌਰਾਨ ਮੈਡੀਕਲ ਸਲਾਹਕਾਰਾਂ ਨੇ ਸਿਹਤਮੰਦ ਜੀਵਨ ਲਈ ਵੱਖ-ਵੱਖ ਬਿਮਾਰੀਆਂ ਬਾਰੇ ਜਾਗਰੂਕਤਾ ਪੈਦਾ ਕੀਤੀ। ਉਨ੍ਹਾਂ ਨੇੜਲੇ ਪਿੰਡਾਂ ਮਛਰਾਏ ਕਲਾਂ, ਰਾਜਗੜ੍ਹ ਛੰਨਾ, ਭਾਂਬਰੀ, ਪੱਤਣ, ਅਲੀਪੁਰ, ਮਾਜਰਾ, ਬੜੈਚਾਂ, ਸ਼ੇਰਪੁਰ ਮਾਜਰਾ, ਟਿੱਬੀ, ਰਾਈਵਾਲ, ਮਾਲੋਵਾਲ, ਖਨੌੜਾ, ਭਗਵਾਨਪੁਰਾ, ਧੰਗੇੜੀ ਦਾ ਦੌਰਾ ਕੀਤਾ। ਉਨ੍ਹਾਂ ਨੇ ਮਨਰੇਗਾ ਮਜ਼ਦੂਰਾਂ, ਪ੍ਰਾਇਮਰੀ ਸਕੂਲ ਦੇ ਬੱਚਿਆਂ, ਸਥਾਨਕ ਪਿੰਡਾਂ ਦੇ ਲੋਕਾਂ, ਦਿਹਾੜੀਦਾਰਾਂ ਨਾਲ ਉਨ੍ਹਾਂ ਦੇ ਸਿਹਤ ਮੁੱਦਿਆਂ ਬਾਰੇ ਗੱਲਬਾਤ ਕੀਤੀ ਅਤੇ ਸਿਹਤ, ਪੋਸ਼ਣ ਅਤੇ ਸਮੇਂ ਸਿਰ ਬਿਮਾਰੀਆਂ ਦੀ ਪਛਾਣ ਬਾਰੇ ਜਾਗਰੂਕ ਕੀਤਾ।


ਵੱਖ-ਵੱਖ ਮਾਹਿਰਾਂ ਜਿਵੇਂ ਕਿ ਬਾਲ ਰੋਗ, ਅੱਖਾਂ, ਕੰਨਾਂ ਦੇ ਸਪੈਸ਼ਲਿਸਟ, ਜਨਰਲ ਸਰਜਨ, ਪੰਚਕਰਮਾ ਮਾਹਿਰ ਦੇ ਸਲਾਹਕਾਰਾਂ ਨੇ ਸਿਹਤ ਜਾਗਰੂਕਤਾ ਗੱਲਬਾਤ ਲਈ ਕੈਚਮੈਂਟ ਖੇਤਰ ਦੇ 10 ਪਿੰਡਾਂ ਦਾ ਦੌਰਾ ਕੀਤਾ। ਡਾ. ਪ੍ਰਾਚੀ ਸ਼ਰਮਾ (ਬਾਲ ਰੋਗਾਂ ਦੇ ਮਾਹਿਰ) ਦੁਆਰਾ ਸਕੂਲਾਂ ਦਾ ਦੌਰਾ ਕੀਤਾ ਗਿਆ ਅਤੇ ਬੱਚਿਆਂ ਨੂੰ ਪੋਸ਼ਣ ਸੰਬੰਧੀ ਲੋੜਾਂ, ਸਹੀ ਖੁਰਾਕ ਅਤੇ ਹੋਰ ਸਿਹਤ ਸੰਬੰਧੀ ਮੁੱਦਿਆਂ ਬਾਰੇ ਜਾਗਰੂਕ ਕੀਤਾ ਗਿਆ। ਅੱਖਾਂ/ਕੰਨ ਰੋਗ ਸਬੰਧੀ ਜਾਗਰੂਕਤਾ ਪ੍ਰਦਾਨ ਕਰਨ ਲਈ ਬੱਚਿਆਂ ਨੂੰ ਡਾ: ਸਨਾਮਿਕਾ ਦੁਆਰਾ ਕਿਸੇ ਵੀ ਤਰ੍ਹਾਂ ਦੀ ਸੁਣਨ ਸ਼ਕਤੀ ਘਟਣ ਜਾਂ ਅੱਖਾਂ ਦੀ ਰੌਸ਼ਨੀ ਦੀ ਕਮਜ਼ੋਰੀ ਬਾਰੇ ਸਮੇਂ ਸਿਰ ਸੂਚਿਤ ਕਰਨ ਲਈ ਜਾਗਰੂਕ ਕੀਤਾ ਗਿਆ। ਪੰਚਕਰਮਾ ਸਲਾਹਕਾਰ ਡਾ. ਉਰਵੀ ਨੇ ਜੋੜਾਂ ਦੀਆਂ ਪੁਰਾਣੀਆਂ ਦਰਦਨਾਕ ਸਥਿਤੀਆਂ ਜਿਵੇਂ ਕਿ ਗਠੀਆ, ਐਨਕਾਈਲਾਇਜ਼ਿੰਗ ਸਪੋਂਡਿਲਾਈਟਿਸ, ਸਰਵਾਈਕਲ ਸਪੋਂਡਿਲਾਈਟਿਸ ਅਤੇ ਇਸਦੇ ਲਈ ਪੰਚਕਰਮ ਥੈਰੇਪੀਆਂ ਦੀ ਉਪਯੋਗਤਾ ਅਤੇ ਪ੍ਰਭਾਵ ਬਾਰੇ ਜਾਗਰੂਕ ਕੀਤਾ। ਇਸੇ ਤਰ੍ਹਾਂ ਡਾ. ਪੂਨਮ ਨੇ ਆਯੁਰਵੈਦਿਕ ਸਰਜਰੀ ਕਸ਼ਰਸੂਤਰ ਦੁਆਰਾ ਬਵਾਸੀਰ, ਫਿਸਟੁਲਾ, ਫਿਸ਼ਰਾਂ ਦੇ ਇਲਾਜ ਅਤੇ ਸਰਜਰੀ ਤੋਂ ਬਿਨਾਂ ਇਸ ਦੇ ਪ੍ਰਭਾਵ ਅਤੇ ਦਰਦ ਤੋਂ ਰਾਹਤ ਬਾਰੇ ਦੱਸਿਆ ਗਿਆ।

ਸਿਹਤ ਜਾਗਰੂਕਤਾ ਪ੍ਰੋਗ੍ਰਾਮ ਬਾਰੇ ਚਾਂਸਲਰ ਡਾ: ਜ਼ੋਰਾ ਸਿੰਘ ਅਤੇ ਪ੍ਰੋ-ਚਾਂਸਲਰ ਡਾ: ਤਜਿੰਦਰ ਕੌਰ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਸ ਖੇਤਰ ਵਿਚ ਹਰ ਕੋਈ ਬਿਮਾਰੀ ਨਾਲ ਲੜਨ ਲਈ ਮਿਲ ਕੇ ਕੰਮ ਕਰੇ। ਨਿੱਜੀ ਜਾਂ ਜਨਤਕ, ਸ਼ਹਿਰੀ ਜਾਂ ਪੇਂਡੂ, ਅੰਗਰੇਜ਼ੀ ਜਾਂ ਪਰੰਪਰਾਗਤ ਦਵਾਈ ਦੇ ਆਧਾਰ ‘ਤੇ ਭੇਦਭਾਵ ਲਿਆਉਣ ਦੀ ਬਜਾਏ, ਸਾਨੂੰ ਸਾਰਿਆਂ ਨੂੰ ਹੱਥ ਮਿਲਾਉਣਾ ਚਾਹੀਦਾ ਹੈ ਅਤੇ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਸਿਹਤ ਜਾਗਰੂਕਤਾ ਮੁਹਿੰਮ ਦਾ ਮੁੱਖ ਉਦੇਸ਼ ਇਹ ਯਕੀਨੀ ਬਣਾਉਣਾ ਸੀ ਕਿ ਲੋਕ ਸਹੀ ਸਮੇਂ ‘ਤੇ ਸਿਹਤ ਸੇਵਾਵਾਂ ਪ੍ਰਾਪਤ ਕਰਨ ਅਤੇ ਛੋਟੀ ਜਿਹੀ ਸਿਹਤ ਸਮੱਸਿਆ ਦੇ ਗੰਭੀਰ ਹੋਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਲੈਣ।

Leave a Reply

Your email address will not be published. Required fields are marked *