ਡੀਐਮਐਫ ਦੀ ਮੀਟਿੰਗ ਵਿੱਚ ਕੀਤਾ ਫੈਸਲਾ
ਮੋਰਿੰਡਾ ,2, ਸਤੰਬਰ ,ਬੋਲੇ ਪੰਜਾਬ ਬਿਊਰੋ :
ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਜ਼ਿਲ੍ਹਾ ਰੋਪੜ ਦੀ ਮੀਟਿੰਗ ਜਿਲ੍ਹਾ ਪ੍ਰਧਾਨ ਮਲਾਗਰ ਸਿੰਘ ਖਮਾਣੋ ਦੀ ਪ੍ਰਧਾਨਗੀ ਹੇਠ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੀ ਸਬ ਡਵੀਜ਼ਨ ਮੋਰਿੰਡਾ /ਕਾਈਨੌਰ ਵਿਖੇ ਹੋਈ। ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਡੀ ਐਮ ਐਫ ਦੇ ਆਗੂ ਦੀਦਾਰ ਸਿੰਘ ਢਿੱਲੋ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ, ਪੈਨਸ਼ਨਰਾਂ ਦੀਆਂ ਡੀਏ ਦੀਆਂ ਕਿਸਤਾਂ ਤੇ ਬਕਾਏ ਜਾਰੀ ਨਾ ਕਰਨ, ਕੱਚੇ ਕਾਮਿਆਂ ਨੂੰ ਰੈਗੂਲਰ ਕਰਨ ਦੀ ਨੀਤੀ ਨਾ ਬਣਾਉਣ, ਲੰਗੜੇ ਜਾਰੀ ਕੀਤੇ ਨੋਟੀਫਿਕੇਸ਼ਨਾਂ ਨੂੰ ਸੋਧ ਕੇ ਲਾਗੂ ਨਾ ਕਰਨ, ਪੁਰਾਣੀ ਪੈਨਸ਼ਨ ਲਾਗੂ ਕਰਨ, ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਕੱਟੇ ਭੱਤੇ ਬਹਾਲ ਕਰਨ, ਬਰਾਬਰ ਕੰਮ ਬਰਾਬਰ ਤਨਖਾਹ ਲਾਗੂ ਕਰਨ, ਪੇਂਡੂ ਜਲ ਸਪਲਾਈ ਸਕੀਮਾਂ ਦਾ ਪੰਚਾਇਤੀ ਕਰਨ ਅਤੇ ਗੁਜਰਾਤ ਦੀਆਂ ਕੰਪਨੀਆਂ ਦੇ ਮੁਨਾਫਿਆਂ ਨੂੰ ਮੁੱਖ ਰੱਖ ਕੇ ਰੁਜ਼ਗਾਰ ਤੇ ਲੱਗੇ ਨੌਜਵਾਨਾਂ ਨੂੰ ਨਵੀਂ ਟੈਕਨੋਲਜੀ ਦੇ ਬਹਾਨੇ ਹੇਠ ਬੇਰੁਜ਼ਗਾਰ ਕਰਨ, ਪ੍ਰਾਇਮਰੀ ਸਕੂਲਾਂ ਦੀ ਮਰਜ਼ੀਗ ,ਨਵੀਂ ਸਿੱਖਿਆ ਨੀਤੀ 2020 ਸਮੇਤ ਕਾਰਪੋਰੇਟ ਪੱਖੀ ਕਿਰਤ ਕੋਡਾਂ ਨੂੰ ਲਾਗੂ ਕਰਨ ਆਦਿ ਮੰਗਾਂ ਲਈ ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਵੱਲੋਂ 3 ਸਤੰਬਰ ਨੂੰ ਚੰਡੀਗੜ੍ਹ ਵਿਖੇ ਕੀਤੀ ਜਾ ਰਹੀ ਇਤਿਹਾਸਕ ਰੈਲੀ ,ਜੋ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਅਰਥੀ ਵਿੱਚ ਆਖਰੀ ਕਿੱਲ ਸਾਬਤ ਹੋਵੇਗੀ। ਇਸ ਵਿੱਚ ਮੋਰਿੰਡਾ , ਆਨੰਦਪੁਰ ਸਾਹਿਬ, ਰੋਪੜ, ਮੋਹਾਲੀ ਫਤਿਹਗੜ੍ਹ ਸਾਹਿਬ ਤੋਂ ਸੈਂਕੜੇ ਮੁਲਾਜ਼ਮ , ਪੈਨਸ਼ਨਰ ,ਠੇਕਾ ਕਾਮੇ ਸ਼ਮੂਲੀਅਤ ਕਰਨਗੇ। ਮੀਟਿੰਗ ਵਿੱਚ ਡੀ ਟੀ ਐਫ਼ ਵੱਲੋਂ ਆਧਿਆਪਕਾ ਤੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਦੇ ਭਵਿੱਖ ਨੂੰ ਬਚਾਉਣ ਲਈ 5 ਸਤੰਬਰ ਨੂੰ ਫਤਿਹਗੜ੍ਹ ਸਾਹਿਬ ਵਿੱਖੇ ਕੀਤੀ ਜਾ ਰੈਲੀ ਦੀ ਹਮਾਇਤ ਤੇ ਸ਼ਮੂਲੀਅਤ ਕਰਨ ਦਾ ਫੈਸਲਾ ਕੀਤਾ ਗਿਆ ।ਮੀਟਿੰਗ ਵਿੱਚ ਚੰਡੀਗੜ੍ਹ, ਪੰਜਾਬ ,ਹਰਿਆਣਾ ਵਿੱਚ ਕੌਮੀ ਜਾਂਚ ਏਜੰਸੀ ਵੱਲੋਂ ਲੋਕ ਪੱਖੀ ਵਕੀਲਾਂ ਜਮਹੂਰੀ ਕਾਰਕੁਨ ਦੇ ਘਰਾਂ ਵਿੱਚ ਕੀਤੀ ਗਈ ਛਾਪੇਮਾਰੀ ਦੀ ਜੋਰਦਾਰ ਨਿਖੇਦੀ ਕੀਤੀ ਗਈ ।ਮੀਟਿੰਗ ਵਿੱਚ ਵਿੱਚ ਬ੍ਰਹਮਪਾਲ ਸਹੋਤਾ, ਅਮਰੀਕ ਸਿੰਘ ਖਿਦਰਾਵਾਦ, ਸੁਖਦੇਵ ਸਿੰਘ ਕੁਹੇਬੜੀ ,ਸਰੂਪ ਸਿੰਘ ਮਾਜਰੀ, ਹਰਮੀਤ ਸਿੰਘ, ਤਰਲੋਚਨ ਸਿੰਘ ,ਕਰਮ ਸਿੰਘ ਸਤਵਿੰਦਰ ਸਿੰਘ ਕਜੌਲੀ, ਸੁਖਰਾਮ ਕਾਲੇਵਾਲ ,ਨੈਬ ਸਿੰਘ ਭੈਰੋ ਮਾਜਰਾ, ਸਤਵੰਤ ਸਿੰਘ ਮਨਦੀਪ ਸਿੰਘ ਸੰਗਤਪੁਰਾ ਆਦੀ ਵੱਖ ਵੱਖ ਜਥੇਬੰਦੀਆਂ ਦੇ ਆਗੂ ਸ਼ਾਮਿਲ ਸਨ।