ਬੀ ਐੱਸ ਪੀ ਨੂੰ ਮਜ਼ਬੂਤ ਕਰਨ ਲਈ ਹੋਵੇਗੀ ਇਲਾਕਾ ਪੱਧਰੀ ਮੀਟਿੰਗ ਜਸਵੰਤ ਸਿੰਘ ਬਹਿਰਾਮਪੁਰ

ਚੰਡੀਗੜ੍ਹ ਪੰਜਾਬ

ਬੀ ਐੱਸ ਪੀ ਨੂੰ ਮਜ਼ਬੂਤ ਕਰਨ ਲਈ ਹੋਵੇਗੀ ਇਲਾਕਾ ਪੱਧਰੀ ਮੀਟਿੰਗ ਜਸਵੰਤ ਸਿੰਘ ਬਹਿਰਾਮਪੁਰ


ਸ੍ਰੀ ਚਮਕੌਰ ਸਾਹਿਬ,3, ਸਤੰਬਰ ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ)

ਬਹੁਜਨ ਸਮਾਜ ਪਾਰਟੀ ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ ਦੀ ਬਹੁਤ ਹੀ ਅਹਿਮ ਮੀਟਿੰਗ ਮਿਤੀ 07 ਸਤੰਬਰ ਦਿਨ ਸ਼ਨੀਵਾਰ ਨੂੰ ਸਮਾਂ ਸਵੇਰੇ 11ਵਜੇ ਗੁਰੂ ਦੁਆਰਾ ਸ਼੍ਰੋਮਣੀ ਸ਼ਹੀਦ,ਬਾਬਾ ਸੰਗਤ ਸਿੰਘ ਜੀ ਚਮਕੌਰ ਸਾਹਿਬ ਵਿਖੇ ਰੱਖੀ ਗਈ ਹੈ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਬੀਐਸਪੀ ਜ਼ਿਲ੍ਹਾ ਰੋਪੜ ਦੇ ਜਨਰਲ ਸਕੱਤਰ ਜਸਵੰਤ ਸਿੰਘ ਬਹਿਰਾਮਪੁਰ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਇਲਾਕਾ ਪੱਧਰੀ ਪਾਰਟੀ ਨੂੰ ਹੋਰ ਮਜਬੂਤ ਕਰਨ ਲਈ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਉਥੇ ਹੋਰ ਵੀ ਸਰਕਲ ਤੇ ਜ਼ਿਲ੍ਹਾ ਪੱਧਰੀ ਆਗੂ ਸੰਬੋਧਨ ਕਰਨਗੇ। ਇਹਨਾਂ ਸਾਰੇ ਹੀ ਸਤਿਕਾਰਯੋਗ ਬਸਪਾ ਵਰਕਰਾਂ ਸਮਰਥਕਾਂ ਨੂੰ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ । ਮੀਟਿੰਗ ਨੂੰ ਸੰਬੋਧਨ ਕਰਨ ਲ਼ਈ ਜ਼ਿਲ੍ਹਾ ਜਨ ਸਕੱਤਰ ਨਰਿੰਦਰ ਸਿੰਘ ਬਡਵਾਲੀ,ਜਿਲਾ ਸਕੱਤਰ ਸ ਜਸਵੰਤ ਸਿੰਘ ਬਹਿਰਾਮਪੁਰ,ਤੇ ਸ ਭੁਪਿੰਦਰ ਸਿੰਘ ਕੋਟਲਾ, ਕੁਲਦੀਪ ਸਿੰਘ ਪਪਰਾਲੀ, ਬਹਾਦਰ ਸਿੰਘ ਸਮਰੌਲੀ ਸੀਨੀਅਰ ਆਗੂ ਬਸਪਾ ਪਹੁੰਚ ਰਹੇ ਹਨ

Leave a Reply

Your email address will not be published. Required fields are marked *