ਪੰਜਾਬ ‘ਚ ਪਟਾਕਿਆਂ ਦੀ ਨਾਜਾਇਜ਼ ਫੈਕਟਰੀ ਵਿਚ ਧਮਾਕੇ ਕਾਰਨ ਸੱਤ ਵਿਅਕਤੀ ਜ਼ਖ਼ਮੀ

ਚੰਡੀਗੜ੍ਹ ਪੰਜਾਬ

ਪੰਜਾਬ ‘ਚ ਪਟਾਕਿਆਂ ਦੀ ਨਾਜਾਇਜ਼ ਫੈਕਟਰੀ ਵਿਚ ਧਮਾਕੇ ਕਾਰਨ ਸੱਤ ਵਿਅਕਤੀ ਜ਼ਖ਼ਮੀ


ਅੰਮ੍ਰਿਤਸਰ, 2 ਸਤੰਬਰ,ਬੋਲੇ ਪੰਜਾਬ ਬਿਊਰੋ :


ਅੰਮ੍ਰਿਤਸਰ ਵਿੱਚ ਕਿਰਾਏ ਦੇ ਇਕ ਮਕਾਨ ’ਚ ਚੱਲ ਰਹੀ ਪਟਾਕਿਆਂ ਦੀ ਨਾਜਾਇਜ਼ ਫੈਕਟਰੀ ਵਿੱਚ ਧਮਾਕਾ ਹੋਣ ਕਾਰਨ ਸੱਤ ਵਿਅਕਤੀ ਜ਼ਖ਼ਮੀ ਹੋ ਗਏ। ਪੁਲੀਸ ਨੇ ਅੱਜ ਇਹ ਜਾਣਕਾਰੀ ਦਿੱਤੀ। ਇਹ ਘਟਨਾ ਅੰਮ੍ਰਿਤਸਰ ਸ਼ਹਿਰ ਤੋਂ ਕਰੀਬ 25 ਕਿਲੋਮੀਟਰ ਦੂਰ ਜੰਡਿਆਲਾ ਸ਼ਹਿਰ ਦੇ ਨਾਗਲ ਗੁਰੂ ਪਿੰਡ ਵਿੱਚ ਐਤਵਾਰ ਸ਼ਾਮ ਨੂੰ ਵਾਪਰੀ। ਘਰ ਦੇ ਅੰਦਰ ਭਾਰੀ ਮਾਤਰਾ ਵਿੱਚ ਪਟਾਕੇ ਬਣਾਉਣ ਲਈ ਇਸਤੇਮਾਲ ਹੋਣ ਵਾਲੀ ਸਮੱਗਰੀ ਰੱਖੀ ਹੋਈ ਸੀ। ਇਸ ਵਿੱਚ ਅੱਗ ਲੱਗਣ ਤੋਂ ਬਾਅਦ ਧਮਾਕਾ ਹੋ ਗਿਆ। ਪੁਲੀਸ ਨੇ ਦੱਸਿਆ ਕਿ ਧਮਾਕੇ ਵਿੱਚ ਸੱਤ ਵਿਅਕਤੀ ਜ਼ਖ਼ਮੀ ਹੋ ਗਏ। ਜਿਸ ਮਕਾਨ ਵਿੱਚ ਪਟਾਕਿਆਂ ਦੀ ਨਾਜਾਇਜ਼ ਫੈਕਟਰੀ ਚੱਲ ਰਹੀ ਸੀ ਉਸ ਦੀਆਂ ਕੰਧਾਂ ਨੁਕਸਾਨੀਆਂ ਗਈਆਂ।ਜ਼ਖ਼ਮੀਆਂ ਨੂੰ ਇਲਾਜ ਲਈ ਅੰਮ੍ਰਿਤਸਰ ਦੇ ਇਕ ਸਰਕਾਰੀ ਹਸਪਤਾਲ ’ਚ ਦਾਖ਼ਲ ਕੀਤਾ ਗਿਆ ਹੈ। ਪੁਲੀਸ ਨੇ ਦੱਸਿਆ ਕਿ ਘਰ ਦੇ ਮਾਲਕ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ ਘਰ ਵਿੱਚ ਪਟਾਕਿਆਂ ਦੀ ਨਾਜਾਇਜ਼ ਫੈਕਟਰੀ ਚੱਲਣ ਬਾਰੇ ਜਾਣਕਾਰੀ ਨਹੀਂ ਸੀ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।