ਗੁਰਦਾਸ ਮਾਨ ਦਾ ਨਵਾਂ ਗੀਤ ਜਲਦ ਹੋਵੇਗਾ ਰਿਲੀਜ਼

ਚੰਡੀਗੜ੍ਹ ਪੰਜਾਬ

ਗੁਰਦਾਸ ਮਾਨ ਦਾ ਨਵਾਂ ਗੀਤ ਜਲਦ ਹੋਵੇਗਾ ਰਿਲੀਜ਼


ਚੰਡੀਗੜ੍ਹ, 2 ਸਤੰਬਰ,ਬੋਲੇ ਪੰਜਾਬ ਬਿਊਰੋ:


ਲੰਬੇ ਸਮੇਂ ਬਾਅਦ ਗੁਰਦਾਸ ਮਾਨ ਆਪਣੀ ਨਵੀਂ ਐਲਬਮ ਸਰੋਤਿਆਂ ਦੀ ਕਚਹਿਰੀ ‘ਚ ਲੈ ਕੇ ਆ ਰਹੇ ਹਨ। ਗੁਰਦਾਸ ਮਾਨ ਦੀ ਨਵੀਂ ਐਲਬਮ ‘ਸਾਊਂਡ ਆਫ਼ ਸੋਇਲ’ ਰਿਲੀਜ਼ ਹੋਣ ਜਾ ਰਹੀ ਹੈ। ਇਸ ਐਲਬਮ ਦਾ ਪਹਿਲਾ ਗੀਤ ’ਮੈਂ’ਤੁਸੀਂ ਹੀ ਝੂਠੀ’ 5 ਸਤੰਬਰ ਨੂੰ ਰਿਲੀਜ਼ ਹੋਵੇਗਾ। ‘ਸਪੀਡ ਰਿਕਾਰਡਜ਼’ ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਸ਼ਾਨਦਾਰ ਐਲਬਮ ਦਾ ਸੰਗੀਤ ਮਸ਼ਹੂਰ ਸੰਗੀਤਕਾਰ ਜਤਿੰਦਰ ਸ਼ਾਹ ਦੁਆਰਾ ਤਿਆਰ ਕੀਤਾ ਗਿਆ ਹੈ।
4 ਜਨਵਰੀ 1957 ਨੂੰ ਗਿੱਦੜਬਾਹਾ ‘ਚ ਜਨਮੇ ਗੁਰਦਾਸ ਮਾਨ ਪੰਜਾਬ ਹੀ ਨਹੀਂ ਸਗੋਂ ਬਾਲੀਵੁੱਡ ਵਿੱਚ ਵੀ ਆਪਣਾ ਲੋਹਾ ਮੰਨਵਾ ਚੁੱਕੇ ਹਨ।ਉਹ ਆਪਣੀ ਗਾਇਕੀ ਕਰਕੇ ਸਾਲ 2010 ‘ਚ ਬ੍ਰਿਟੇਨ ਦੇ ਵੋਲਵਰਹੈਮਟਨ ਯੂਨੀਵਰਸਿਟੀ ਵੱਲੋਂ ਵਿਸ਼ਵ ਸੰਗੀਤ ‘ਚ ਡਾਕਟਰੇਟ ਦੀ ਉਪਾਧੀ ਨਾਲ ਸਨਮਾਨਿਤ ਹਨ। ਪੰਜਾਬੀ ਗਾਇਕ ਸਭ ਤੋਂ ਪਹਿਲਾਂ 1980 ਵਿੱਚ ਉਦੋਂ ਸੁਰਖੀਆਂ ‘ਚ ਆਏ ਜਦੋਂ ਉਨ੍ਹਾਂ ਦਾ ਗੀਤ ‘ਦਿਲ ਦਾ ਮਾਮਲਾ ਹੈ’ ਸੁਪਰਹਿੱਟ ਰਿਹਾ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।