ਸਾਬਕਾ ਐਮਸੀ ਸੰਦੀਪ ਚਲਾਣਾ ਨੇ ਕਮਲ ਦਾ ਫੁੱਲ ਛੱਡ ਕੇ ਪਰਿਵਾਰ ਸਮੇਤ ਝਾੜੂ ਫੜਿਆ

ਚੰਡੀਗੜ੍ਹ ਪੰਜਾਬ

ਸਾਬਕਾ ਐਮਸੀ ਸੰਦੀਪ ਚਲਾਣਾ ਨੇ ਕਮਲ ਦਾ ਫੁੱਲ ਛੱਡ ਕੇ ਪਰਿਵਾਰ ਸਮੇਤ ਝਾੜੂ ਫੜਿਆ

ਫਾਜ਼ਿਲਕਾ 1 ਸਤੰਬਰ,ਬੋਲੇ ਪੰਜਾਬ ਬਿਊਰੋ ;

ਫਾਜ਼ਿਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਦੀ ਅਗਵਾਈ ਵਿੱਚ ਫਾਜ਼ਲਕਾ ਦੇ ਸਾਬਕਾ ਐਮਸੀ ਸੰਦੀਪ ਚਲਾਣਾ ਭਾਜਪਾ ਨੂੰ ਛੱਡ ਕੇ ਆਪਣੇ ਪਰਿਵਾਰ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ! ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਅਰੁਣ ਵਧਵਾ, ਐਮ. ਸੀ ਕਾਕੂ ਡੋਗਰਾ, ਬਲਾਕ ਪ੍ਰਧਾਨ ਬੱਬੂ, ਸੱਤਪਾਲ ਵਾਟਸ, ਬਿੱਟੂ ਸੇਤੀਆ, ਨਰੇਸ਼ ਰਾਜਦੇਵ, ਕ੍ਰਿਸ਼ਨ ਕੰਬੋਜ,ਸੁਨੀਲ ਮੈਨੀ ਅਤੇ ਸਾਜਨ ਸ਼ਾਮਿਲ ਰਹੇ।
ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਮਰਾ ਨੇ ਕਿਹਾ ਕਿ ਪਰਿਵਾਰ ਨੂੰ ਪਾਰਟੀ ਵਿੱਚ ਪੂਰਾ ਮਾਣ ਸਨਮਾਨ ਦਿੱਤਾ ਜਾਵੇਗਾ ਤੇ ਵਿਕਾਸ ਦੇ ਕੰਮ ਨਾਲ ਲੈ ਕੇ ਨੇਪਰੇ ਚਾੜੇ ਜਾਣਗੇ! ਉਹਨਾਂ ਕਿਹਾ ਕਿ ਹਲਕੇ ਦੇ ਸਾਰੇ ਵਿਕਾਸ ਕਾਰਜ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਕੀਤੇ ਜਾ ਰਹੇ ਹਨ!
ਇਸ ਉਪਰੰਤ ਸਾਬਕਾ ਐਮ.ਸੀ ਸੰਦੀਪ ਚਲਾਣਾ ਨੇ ਕਿਹਾ ਕਿ ਉਹਨਾਂ ਨੂੰ ਬਹੁਤ ਖੁਸ਼ੀ ਹੋਈ ਹੈ ਕਿ ਉਹ ਫਾਜ਼ਿਲਕਾ ਦੇ ਵਿਧਾਇਕ ਸਰਦਾਰ ਨਰਿੰਦਰ ਪਾਲ ਸਿੰਘ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਹਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।