ਰੋਟਰੀ ਰਾਜਪੁਰਾ ਪ੍ਰਾਇਮ ਵੱਲੋਂ ਰਾਸ਼ਟਰੀ ਖੇਡ ਦਿਵਸ ਮਨਾਉਂਦਿਆਂ ਸ਼ਤਰੰਜ, ਟੇਬਲ ਟੈਨਿਸ ਅਤੇ ਕੈਰਮ ਬੋਰਡ ਦੇ ਮੁਕਾਬਲੇ ਕਰਵਾਏ

ਚੰਡੀਗੜ੍ਹ ਪੰਜਾਬ

ਰੋਟੇਰੀਅਨ ਜੀਤੇਨ ਸਚਦੇਵਾ ਨੇ ਸ਼ਤਰੰਜ ਅਤੇ ਟੇਬਲ ਟੈਨਿਸ ਵਿੱਚ ਅਤੇ ਰੋਟੇਰੀਅਨ ਅਜੇ ਅਗਰਵਾਲ ਨੇ ਕੈਰਮ ਵਿੱਚ ਪਹਿਲਾ ਸਥਾਨ ਹਾਸਲ ਕੀਤਾ

ਰਾਜਪੁਰਾ 1 ਸਤੰਬਰ ,ਬੋਲੇ ਪੰਜਾਬ ਬਿਊਰੋ :

ਰੋਟੇਰੀਅਨ ਵਿਮਲ ਜੈਨ ਪ੍ਰਧਾਨ ਰੋਟਰੀ ਕਲੱਬ ਰਾਜਪੁਰਾ ਪ੍ਰਾਇਮ ਦੀ ਅਗਵਾਈ ਹੇਠ ਨੈਸ਼ਨਲ ਸਪੋਰਟਸ ਦਿਵਸ ਮਨਾਉਣ ਲਈ ਇਨਡੋਰ ਖੇਡਾਂ ਸ਼ਤਰੰਜ, ਕੈਰਮ ਅਤੇ ਟੇਬਲ ਟੈਨਿਸ ਦੇ ਮੁਕਾਬਲੇ ਰੋਟਰੀ ਰਾਜਪੁਰਾ ਪ੍ਰਾਇਮ ਦੇ ਦਫਤਰ ਵਿਖੇ ਕਰਵਾਏ ਗਏ। ਇਹਨਾਂ ਮੁਕਾਬਲਿਆਂ ਵਿੱਚ ਰੋਟੇਰੀਅਨ ਜੀਤੇਨ ਸਚਦੇਵਾ ਨੇ ਸ਼ਤਰੰਜ ਅਤੇ ਟੇਬਲ ਟੈਨਿਸ ਵਿੱਚ ਅਤੇ ਰੋਟੇਰੀਅਨ ਅਜੇ ਅਗਰਵਾਲ ਨੇ ਕੈਰਮ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਸਕੱਤਰ ਲਲਿਤ ਕੁਮਾਰ ਲਵਲੀ ਨੇ ਦੱਸਿਆ ਕਿ ਰੋਟਰੀ ਰਾਜਪੁਰਾ ਪ੍ਰਾਇਮ ਵੱਲੋਂ ਰਾਸ਼ਟਰੀ ਖੇਡ ਦਿਵਸ ਮੌਕੇ ਰੋਟੇਰੀਅਨ ਦੇ ਖੇਡਣ ਲਈ ਟੇਬਲ ਟੈਨਿਸ ਦਾ ਨਵਾਂ ਟੇਬਲ, ਸ਼ਤਰੰਜ ਕੈਰਮ ਦੀ ਖੇਡ ਦਾ ਸਮਾਨ ਲਿਆਉਂਦਾ ਹੈ। ਇਸ ਨਾਲ ਇਹਨਾਂ ਖੇਡਾਂ ਵਿੱਚ ਰੁਚੀ ਰੱਖਣ ਵਾਲੇ ਰੋਟਰੀ ਰਾਜਪੁਰਾ ਪ੍ਰਾਇਮ ਦੇ ਮੈਂਬਰ ਲਾਹਾ ਲੈ ਸਕਣਗੇ। ਰੋਟੇਰੀਅਨ ਵਿਪਲ ਮਿੱਤਲ ਨੇ ਸਮੂਹ ਮੈਂਬਰਾ ਵੱਲੋਂ ਖੇਡ ਭਾਵਨਾ ਨਾਲ ਮੈਚ ਖੇਡਣ ਤੇ ਰੋਟੇਰੀਅਨ ਦੀ ਪ੍ਰਸੰਸਾ ਕੀਤੀ ਅਤੇ ਸਭ ਮੈਂਬਰਾਂ ਦਾ ਧੰਨਵਾਦ ਕੀਤਾ। ਕਲੱਬ ਦੇ ਫਾਊਂਡਰ ਚੇਅਰਮੈਨ ਰੋਟੇਰੀਅਨ ਸੰਜੀਵ ਮਿੱਤਲ ਨੇ ਜੇਤੂ ਰੋਟੇਰੀਅਨ ਨੂੰ ਵਧਾਈ ਵੀ ਦਿੱਤੀ। ਇਸ ਮੌਕੇ ਰੋਟੇਰੀਅਨ ਰਾਜਿੰਦਰ ਸਿੰਘ ਚਾਨੀ, ਡਾ: ਸੰਦੀਪ ਸਿੱਕਾ, ਅਭਿਲਾਸ਼ ਸਿੰਗਲਾ, ਰਿਪਨ ਸਿੰਗਲਾ, ਸਚਿਨ ਮਿੱਤਲ, ਰਾਜੀਵ ਮਲਹੋਤਰਾ, ਪੰਕਜ ਮਿੱਤਲ, ਪਾਰਸ ਅਗਰਵਾਲ ਅਤੇ ਹੋਰ ਮੈਂਬਰ ਵੀ ਮੌਜੂਦ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।