ਮੰਦਰ ‘ਚ ਲੱਗੀ ਅੱਗ

ਚੰਡੀਗੜ੍ਹ ਪੰਜਾਬ

ਮੰਦਰ ‘ਚ ਲੱਗੀ ਅੱਗ


ਦੀਨਾਨਗਰ, 31 ਅਗਸਤ,ਬੋਲੇ ਪੰਜਾਬ ਬਿਊਰੋ :


ਸਰਹੱਦੀ ਕਸਬਾ ਦੋਰਾਂਗਲਾ ਦੇ ਮੇਨ ਬਜ਼ਾਰ ਅੰਦਰ ਸਥਿਤ ਕਾਲੀ ਮਾਤਾ ਦੇ ਮੰਦਰ ਦੇ ਨਾਲ-ਨਾਲ ਮਹਾਜਨ ਸਮਾਜ ਦੇ ਬਾਬਾ ਸਹਿਜ ਨਾਥ ਜੀ ਦਰਬਾਰ ਵਿੱਚ ਭਿਆਨਕ ਅੱਗ ਲੱਗਣ ਦਾ ਸਮਾਚਾਰ ਹੈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਪਰ ਅੱਗ ਇੰਨੀ ਭਿਆਨਕ ਸੀ ਕਿ ਆਸ-ਪਾਸ ਦੇ ਘਰਾਂ ਦੇ ਲੋਕ ਵੀ ਡਰ ਗਏ। ਮੰਦਰ ਗਲੀ ਦੇ ਅੰਦਰ ਹੋਣ ਕਾਰਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਉੱਥੇ ਨਹੀਂ ਪਹੁੰਚ ਸਕੀਆਂ।
ਮੰਦਰ ‘ਚ ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਮੰਦਰ ਕੰਪਲੈਕਸ ਦੇ ਪੁਜਾਰੀ ਨੇ ਬਾਕੀ ਲੋਕਾਂ ਨੂੰ ਸੂਚਨਾ ਦਿੱਤੀ। ਆਸ-ਪਾਸ ਦੇ ਨੌਜਵਾਨਾਂ ਨੇ ਵੱਡੀ ਗਿਣਤੀ ‘ਚ ਇਕੱਠੇ ਹੋ ਕੇ ਆਪਣੇ ਘਰਾਂ ‘ਚੋਂ ਬਾਲਟੀਆਂ ਅਤੇ ਪਾਣੀ ਦੀਆਂ ਪਾਈਪਾਂ ਦੀ ਮਦਦ ਨਾਲ ਮੰਦਰ ‘ਚ ਲੱਗੀ ਭਿਆਨਕ ਅੱਗ ‘ਤੇ ਕਰੀਬ 3 ਘੰਟੇ ਬਾਅਦ ਕਾਬੂ ਪਾਇਆ।

Leave a Reply

Your email address will not be published. Required fields are marked *