ਡੀ ਟੀ ਐਫ ਵੱਲੋਂ 5 ਸਤੰਬਰ ਅਧਿਆਪਕ ਦਿਵਸ ਦੇ ਐਕਸ਼ਨ ਸਬੰਧੀ ਡੀ ਈ ਓ ਅਤੇ ਡੀ ਸੀ ਫ਼ਤਹਿਗੜ੍ਹ ਸਾਹਿਬ ਨੂੰ ਦਿੱਤਾ ਗਿਆ ਚੇਤਾਵਨੀ ਪੱਤਰ

ਚੰਡੀਗੜ੍ਹ ਪੰਜਾਬ

ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ 113 ਪ੍ਰਾਇਮਰੀ ਤੇ ਅਪਰ ਪ੍ਰਾਇਮਰੀ ਸਕੂਲਾਂ ਦੀ ਮਰਜਿੰਗ ਤੇ ਰੋਕ ਲਗਾਉਣ ਦੀ ਕੀਤੀ ਮੰਗ

ਫਤਿਹਗੜ੍ਹ ਸਾਹਿਬ,30 ਅਗਸਤ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ )

ਡੈਮੋਕ੍ਰੈਟਿਕ ਟੀਚਰਜ਼ ਫਰੰਟ ਫ਼ਤਹਿਗੜ੍ਹ ਸਾਹਿਬ ਵੱਲੋਂ ਜਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਤੇ ਜ/ਸ ਜੋਸ਼ੀਲ ਤਿਵਾੜੀ ਦੀ ਅਗਵਾਈ ਜਿਲ੍ਹਾ ਸਿੱਖਿਆ ਅਫ਼ਸਰ (ਐ ਸਿ) ਸ਼੍ਰੀ ਸਮਸ਼ੇਰ ਸਿੰਘ ਅਤੇ ਡਿਪਟੀ ਕਮਿਸ਼ਨਰ ਫ਼ਤਹਿਗੜ੍ਹ ਸਾਹਿਬ ਨੂੰ ਡੈਮੋਕ੍ਰੈਟਿਕ ਟੀਚਰਜ਼ ਫਰੰਟ ਫ਼ਤਹਿਗੜ੍ਹ ਸਾਹਿਬ ਅਤੇ ਸਹਿਯੋਗੀ ਜਥੇਬੰਦੀਆਂ ਵੱਲੋਂ 5 ਸਤੰਬਰ ਅਧਿਆਪਕ ਦਿਵਸ ਤੇ ਕੀਤੇ ਜਾਣ ਵਾਲੇ ਡੀ ਸੀ/ਡੀ ਈ ਓ ਦਫ਼ਤਰ ਦੇ ਘਿਰਾਓ ਸਬੰਧੀ ਚੇਤਾਵਨੀ ਪੱਤਰ ਦਿੱਤਾ ਗਿਆ।
ਇਸ ਮੌਕੇ ਜਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਸਿੱਖਿਆ ਵਿਭਾਗ ਵੱਲੋਂ ਨਵੀਂ ਸਿੱਖਿਆ ਨੀਤੀ 2020 ਨੂੰ ਲਾਗੂ ਕਰਦਿਆਂ ਜਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਇੱਕੋ ਕੈਂਪਸ ਵਿੱਚ ਚੱਲ ਰਹੇ ਪ੍ਰਾਇਮਰੀ ਤੇ ਅਪਰ ਪ੍ਰਾਇਮਰੀ 113 ਸਕੂਲਾਂ ਦੀ ਮਰਜਿੰਗ ਕਰਨ ਲਈ ਜ਼ਿਲ੍ਹੇ ਵਿੱਚ ਪਿਛਲੇ ਸਮੇਂ ਦੌਰਾਨ ਸਰਵੇ ਕੀਤਾ ਗਿਆ ਹੈ ਅਤੇ ਜਬਰ ਦਸਤੀ ਅਧਿਆਪਕਾਂ ਤੇ ਦਬਾਅ ਪਾ ਕੇ ਸਕੂਲ ਮੈਨੇਜਮੈਂਟ ਕਮੇਟੀਆਂ ਦੇ ਸਕੂਲਾਂ ਨੂੰ ਮਰਜ਼ ਕਰਨ ਸਬੰਧੀ ਸਹਿਮਤੀ ਦੇ ਮਤੇ ਪਵਾਏ ਗਏ ਹਨ, ਸਕੂਲਾਂ ਦੀ ਮਰਜਿੰਗ ਕਰਨ ਲਈ ਜਿਲ੍ਹਾ ਫ਼ਤਹਿਗੜ੍ਹ ਸਾਹਿਬ ਨੂੰ ਸਿੱਖਿਆ ਵਿਭਾਗ ਪੰਜਾਬ ਵੱਲੋਂ ਪਾਇਲਟ ਜ਼ਿਲ੍ਹੇ ਵਜੋਂ ਚੁਣਿਆ ਗਿਆ ਹੈ ਜੋ ਕਿ ਬਿਲਕੁੱਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਕਿਉਂਕਿ ਜੇਕਰ ਪ੍ਰਾਇਮਰੀ ਤੇ ਅਪਰ ਪ੍ਰਾਇਮਰੀ ਸਕੂਲਾਂ ਦੀ ਮਰਜਿੰਗ ਨਾਲ ਆਉਣ ਵਾਲੇ ਸਮੇਂ ਵਿੱਚ ਪ੍ਰਾਇਮਰੀ ਡਾਇਰੈਕਟਰੇਟ ਖਤਮ ਹੋ ਜਾਵੇਗਾ, ਪ੍ਰਾਇਮਰੀ ਕਾਡਰ ਦਾ ਪ੍ਰਮੋਸ਼ਨ ਚੈਨਲ ਐਚ ਟੀ, ਸੀ ਐਚ ਟੀ, ਬੀ ਪੀ ਈ ਓ ਖਤਮ ਹੋ ਜਾਵੇਗਾ, ਸਕੂਲਾਂ ਦੀ ਮਰਜਿੰਗ ਨਾਲ ਪਿੰਡਾਂ ਵਿੱਚ ਚੱਲ ਰਹੇ ਪ੍ਰਾਇਮਰੀ ਸਕੂਲ ਬੰਦ ਕੀਤੇ ਜਾਣਗੇ ਅਤੇ ਨਵੀਂ ਸਿੱਖਿਆ ਨੀਤੀ 2020 ਅਨੁਸਾਰ ਕੰਪਲੈਕਸ ਸਕੂਲ ਬਣਾਏ ਜਾਣਗੇ, ਛੋਟੇ ਪਿੰਡਾਂ ਦੇ ਵਿਦਿਆਰਥੀਆਂ ਤੋਂ ਜਨਤਕ ਸਿੱਖਿਆ ਦੂਰ ਹੋ ਜਾਵੇਗੀ। ਸਕੂਲਾਂ ਦੀ ਮਰਜਿੰਗ ਕਰਕੇ ਸਿੱਖਿਆ ਦਾ ਕੇਂਦਰੀਕਰਨ ਕੀਤਾ ਜਾ ਰਿਹਾ ਹੈ ਅਤੇ ਸਿੱਖਿਆ ਵਿਭਾਗ ਦੀ ਅਕਾਰ ਘਟਾਈ ਕੀਤੀ ਜਾ ਰਹੀ ਹੈ ਜੋ ਕਿ ਜਨਤਕ ਸਿੱਖਿਆ ਨੂੰ ਖਤਮ ਕਰਕੇ ਪ੍ਰਾਈਵੇਟ ਅਦਾਰਿਆਂ ਨੂੰ ਹੋਰ ਖੁੱਲ ਦੇਣ ਵੱਲ ਚੁੱਕਿਆ ਗਿਆ ਕਦਮ ਹੈ। ਡੀ ਟੀ ਐਫ ਅਤੇ ਸਹਿਯੋਗੀ ਜਥੇਬੰਦੀਆਂ ਵੱਲੋਂ ਇਸ ਦਾ ਹਰ ਪੱਧਰ ਤੇ ਵਿਰੋਧ ਕੀਤਾ ਜਾਵੇਗਾਂ ।ਜ਼ਿਲ੍ਹਾ ਜਨਰਲ ਸਕੱਤਰ ਜੋਸ਼ੀਲ ਤਿਵਾੜੀ ਨੇ ਕਿਹਾ ਕਿ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਘਿਰੀ ਬੀ ਪੀ ਈ ਓ ਜਖਵਾਲੀ ਵੱਲੋਂ ਸ਼ਿਕਾਇਤ ਕਰਤਾ ਅਧਿਆਪਕਾਂ ਨੂੰ ਨਿੱਜੀ ਰੰਜਿਸ਼ ਤਹਿਤ ਤੰਗ ਪਰੇਸ਼ਾਨ ਕਰਕੇ ਜਾਰੀ ਕੀਤੇ ਕਾਰਨ ਦੱਸੋ ਨੋਟਿਸ ਅਤੇ ਆਰਜ਼ੀ ਪ੍ਰਬੰਧ ਰੱਦ ਕੀਤੇ ਜਾਣ ਅਤੇ ਚਲ ਰਹੀ ਰੈਗੂਲਰ ਜਾਂਚ ਸਮੇਂ ਬੱਧ ਤਰੀਕੇ ਨਾਲ ਕਰਵਾਈ ਜਾਵੇ ਅਤੇ ਸਬੰਧਤ ਅਧਿਕਾਰੀ ਦੀ ਜ਼ਿਲ੍ਹੇ ਤੋਂ ਬਾਹਰ ਬਦਲੀ ਕੀਤੀ ਜਾਵੇ।ਰਾਜਵਿੰਦਰ ਸਿੰਘ ਧਨੋਆ ਤੇ ਜਤਿੰਦਰ ਸਿੰਘ ਜ਼ਿਲ੍ਹਾ ਆਗੂਆਂ ਨੇ ਦੱਸਿਆ ਕਿ ਉਪਰੋਕਤ ਮਸਲਿਆਂ ਸਬੰਧੀ ਡੈਮੋਕ੍ਰੈਟਿਕ ਟੀਚਰਜ਼ ਫਰੰਟ ਫ਼ਤਹਿਗੜ੍ਹ ਸਾਹਿਬ ਅਤੇ ਸਹਿਯੋਗੀ ਜਥੇਬੰਦੀਆਂ (ਟੈਕਨੀਕਲ ਐਂਡ ਮਕੈਨੀਕਲ ਇੰਪਲਾਇਜ਼ ਯੂਨੀਅਨ, ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਫ਼ਤਹਿਗੜ੍ਹ ਸਾਹਿਬ, ਕਿਰਤੀ ਕਿਸਾਨ ਯੂਨੀਅਨ) ਵੱਲੋਂ 5 ਸਤੰਬਰ ਅਧਿਆਪਕ ਦਿਵਸ ਤੇ ਸਾਂਝੇ ਤੌਰ ਤੇ ਧਰਨਾ ਲਗਾਕੇ ਡੀ ਸੀ/ ਡੀ ਈ ਓ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾਂ।ਇਸ ਮੌਕੇ ਨਵਜੋਤ ਸਿੰਘ, ਹਰਪਾਲ ਸਿੰਘ, ਗਗਨਦੀਪ ਸਿੰਘ, ਜਸਵੀਰ ਸਿੰਘ, ਅੰਮ੍ਰਿਤਪ੍ਰੀਤ ਸਿੰਘ, ਜਸਵੰਤ ਸਿੰਘ, ਜਸਪ੍ਰੀਤ ਕੌਰ, ਗੁਰਤੇਜ ਕੌਰ, ਮੈਡਮ ਸੋਨੀਆ, ਅਨੀਤਾ ਰਾਣੀ ਤੋਂ ਇਲਾਵਾ ਸੂਬਾ ਆਗੂ ਦਵਿੰਦਰ ਸਿੰਘ ਪੂਨੀਆ ਕਿਰਤੀ ਕਿਸਾਨ ਯੂਨੀਅਨ, ਜਗਜੀਤ ਸਿੰਘ ਜਟਾਣਾ ਆਗੂ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਫ਼ਤਹਿਗੜ੍ਹ ਸਾਹਿਬ, ਦੀਦਾਰ ਸਿੰਘ ਢਿਲੋ ਆਗੂ ਟੈਕਨੀਕਲ ਐਂਡ ਮਕੈਨੀਕਲ ਇੰਪਲਾਇਜ਼ ਯੂਨੀਅਨ ਮੌਜੂਦ ਸਨ।

Leave a Reply

Your email address will not be published. Required fields are marked *