ਪੰਜਾਬ ਦੀ ਇੱਕ ਕੇਂਦਰੀ ਜੇਲ ‘ਚ ਕੈਦੀ ਆਪਸ ‘ਚ ਭਿੜੇ

ਚੰਡੀਗੜ੍ਹ ਪੰਜਾਬ

ਪੰਜਾਬ ਦੀ ਇੱਕ ਕੇਂਦਰੀ ਜੇਲ ‘ਚ ਕੈਦੀ ਆਪਸ ‘ਚ ਭਿੜੇ


ਲੁਧਿਆਣਾ, 31 ਅਗਸਤ,ਬੋਲੇ ਪੰਜਾਬ ਬਿਊਰੋ :


ਕੇਂਦਰੀ ਜੇਲ ਦੀ ਬੈਰਕ ‘ਚ ਕੈਦੀਆਂ ਦੇ ਆਪਸ ‘ਚ ਲੜਨ ਦੀ ਸੂਚਨਾ ਮਿਲੀ ਹੈ। ਪ੍ਰਾਪਤ ਸਮਾਚਾਰ ਅਨੁਸਾਰ ਦੇਰ ਰਾਤ ਤਾਜਪੁਰ ਰੋਡ ’ਤੇ ਸਥਿਤ ਕੇਂਦਰੀ ਜੇਲ੍ਹ ਦੀ ਬੈਰਕ ਵਿਚ ਖਾਣੇ ਨੂੰ ਲੈ ਕੇ ਕੈਦੀਆਂ ਵਿਚ ਝਗੜਾ ਹੋ ਗਿਆ, ਜਿਸ ਕਾਰਨ ਕੈਦੀਆਂ ਦੇ ਇਕ ਧੜੇ ਨੇ ਇਕ ਕੈਦੀ ਦੇ ਸਿਰ ਵਿਚ ਖਾਣੇ ਦਾ ਭਾਂਡਾ ਮਾਰ ਦਿੱਤਾ ਜਿਸ ਕਾਰਨ ਉਹ ਲਹੂ-ਲੁਹਾਨ ਹੋ ਗਿਆ।ਜ਼ਖਮੀ ਕੈਦੀ ਨੂੰ ਇਲਾਜ ਲਈ ਜੇਲ ਹਸਪਤਾਲ ਲਿਆਂਦਾ ਗਿਆ, ਜਿੱਥੇ ਮੈਡੀਕਲ ਅਫਸਰ ਨੇ ਉਸ ਦੀ ਹਾਲਤ ਨੂੰ ਦੇਖਦੇ ਹੋਏ ਸਿਵਲ ਹਸਪਤਾਲ ਰੈਫਰ ਕਰ ਦਿੱਤਾ। ਇਸ ਦੌਰਾਨ ਜ਼ਖਮੀ ਕੈਦੀ ਦੇ ਸਿਰ ‘ਤੇ ਟਾਂਕੇ ਲਗਾਏ ਗਏ। ਜੇਲ੍ਹ ਪ੍ਰਸ਼ਾਸਨ ਘਟਨਾ ਦੀ ਜਾਂਚ ਕਰ ਰਿਹਾ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।