ਰਾਜਿੰਦਰ ਸਿੰਘ ਚਾਨੀ ਇਸ ਸਮੇਂ ਸਕੂਲ ਅਤੇ ਸਮਾਜ ਵਿੱਚ ਬਿਹਤਰੀਨ ਗਤੀਵਿਧੀਆਂ ਕਰਕੇ ਸਿੱਖਿਆ ਦੇ ਖੇਤਰ ਵਿੱਚ ਅਹਿਮ ਯੋਗਦਾਨ ਦੇ ਰਹੇ ਹਨ : ਪ੍ਰਿੰਸੀਪਲ ਚੰਦਰ ਪ੍ਰਕਾਸ਼ ਗਾਂਧੀ
ਰਾਜਪੁਰਾ 31 ਅਗਸਤ ,ਬੋਲੇ ਪੰਜਾਬ ਬਿਊਰੋ :
ਪਿਛਲੇ ਦਿਨੀਂ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਰਾਜਪੁਰਾ ਦੀ ਹੋਈ ਅਹਿਮ ਮੀਟਿੰਗ ਦੌਰਾਨ ਨੈਕ (ਐਨ ਏ ਏ ਸੀ) ਐਕਰੀਡੇਸ਼ਨ ਕਮੇਟੀ ਦਾ ਗਠਨ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਮੈਨੇਜਮੈਂਟ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੀਤਾ ਗਿਆ ਜਿਸ ਵਿੱਚ ਕਾਲਜ ਦੇ ਅਧਿਆਪਨ ਸਟਾਫ ਤੋਂ ਇਲਾਵਾ ਕਾਲਜ ਦੀ ਮੈਨੇਜਮੈਂਟ ਵਿੱਚੋਂ ਵੀ ਮੈਂਬਰ ਲਏ ਗਏ ਹਨ। ਇਸ ਕਮੇਟੀ ਵਿੱਚ ਕਾਲਜ ਦੇ ਸਾਬਕਾ ਵਿਦਿਆਰਥੀ ਰਾਜਿੰਦਰ ਸਿੰਘ ਚਾਨੀ ਨੂੰ ਵੀ ਅਲੂਮਨੀ ਵੱਜੋਂ ਨਾਮੀਨੇਟਿਡ ਮੈਂਬਰ ਬਣਾਇਆ ਗਿਆ ਹੈ। ਇਸ ਸੰਬੰਧੀ ਜਾਣਕਾਰੀ ਕਾਲਜ ਪ੍ਰਿੰਸੀਪਲ ਚੰਦਰ ਪ੍ਰਕਾਸ਼ ਗਾਂਧੀ ਨੇ ਰਾਜਿੰਦਰ ਸਿੰਘ ਚਾਨੀ ਤੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ। ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਰਾਜਿੰਦਰ ਸਿੰਘ ਚਾਨੀ ਨੇ ਕਿਹਾ ਕਿ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਰਾਜਪੁਰਾ ਵਿੱਚੋਂ ਉਹਨਾਂ ਨੇ ਸੀਨੀਅਰ ਸੈਕੰਡਰੀ ਅਤੇ ਗਰੈਜੂਏਸ਼ਨ ਕੀਤੀ ਹੈ। ਆਪਣੀ ਸੈਕੰਡਰੀ ਅਤੇ ਉਚੇਰੀ ਸਿੱਖਿਆ ਦੌਰਾਨ ਉਹ ਕਾਲਜ ਦੇ ਬੈਸਟ ਐੱਨਸੀਸੀ ਕੈਡਿਟ, ਬੈਸਟ ਐੱਨ ਐੱਸ ਐੱਸ ਵਲੰਟੀਅਰ, ਬੈਸਟ ਸਟੂਡੈਂਟ ਆਫ ਦਾ ਯੀਅਰ-1996 ਅਤੇ ਹੋਣਹਾਰ ਖਿਡਾਰੀ ਅਤੇ ਅਥਲੀਟ ਰਹੇ ਸਨ। ਕਾਲਜ ਵੱਲੋਂ ਨੈਕ ਐਕਰੀਡੇਸ਼ਨ ਕਮੇਟੀ ਦਾ ਮੈਂਬਰ ਬਣਾ ਕੇ ਕਾਲਜ ਦੀ ਮੈਨੇਜਮੈਂਟ ਨੇ ਚਾਨੀ ਪਰਿਵਾਰ ਨੂੰ ਬਹੁਤ ਵੱਡਾ ਮਾਣ ਬਖਸ਼ਿਆ ਹੈ। ਇਸ ਲਈ ਉਹ ਕਾਲਜ ਮੈਨੇਜਮੈਂਟ ਦੇ ਪ੍ਰਧਾਨ ਰਮਨ ਜੈਨ, ਪ੍ਰਿੰਸੀਪਲ ਚੰਦਰ ਪ੍ਰਕਾਸ਼ ਗਾਂਧੀ, ਅਧਿਆਪਨ ਸਟਾਫ ਅਤੇ ਸਮੂਹ ਮੈਨੇਜਮੈਂਟ ਮੈਂਬਰਾਂ ਦਾ ਧੰਨਵਾਦ ਕਰਦੇ ਹਨ। ਰਾਜਿੰਦਰ ਸਿੰਘ ਚਾਨੀ ਇਸ ਸਮੇਂ ਸਰਕਾਰੀ ਹਾਈ ਸਕੂਲ ਰਾਜਪੁਰਾ ਟਾਊਨ ਵਿੱਚ ਸਮਾਜਿਕ ਸਿੱਖਿਆ ਦੇ ਅਧਿਆਪਕ, ਕਰੀਅਰ ਕਾਊਂਸਲਰ, ਸਕਾਊਟ ਮਾਸਟਰ, ਹੈਲਥ ਐਂਡ ਵੈਲਨੈੱਸ ਐਂਬੈਸਡਰ, ਸ਼ੋਸ਼ਲ ਮੀਡੀਆ ਇੰਚਾਰਜ ਅਤੇ ਐਕਸਪਰਟ ਹਨ। ਇਸ ਤੋਂ ਇਲਾਵਾ ਸਿੱਖਿਆ ਵਿਭਾਗ ਦੇ ਜ਼ਿਲ੍ਹਾ ਅਤੇ ਰਾਜ ਪੱਧਰਾਂ ਤੇ ਆਪਣੀਆਂ ਸ਼ਾਨਦਾਰ ਸਹਿ-ਵਿੱਦਿਅਕ ਕਿਰਿਆਵਾਂ ਕਰਕੇ ਸਨਮਾਨੇ ਜਾ ਚੁੱਕੇ ਹਨ। ਸਾਲ 2022 ਦੌਰਾਨ ਦਿੱਲੀ ਦੀ ਅੰਤਰ-ਰਾਸ਼ਟਰੀ ਸੰਸਥਾ ਵੱਲੋਂ ਐਜੂਕੇਸ਼ਨ ਆਈਕਾਨ ਅਵਾਰਡ ਨਾਲ ਵੀ ਰਾਜਿੰਦਰ ਸਿੰਘ ਚਾਨੀ ਨੂੰ ਸਨਮਾਨਿਤ ਕੀਤਾ ਜਾ ਚੁੱਕਿਆ ਹੈ।