ਬੀਬੀਐਮਬੀ ਮੈਨੇਜਮੈਂਟ ਵਿਰੁੱਧ ਕੀਤਾ ਜਾਵੇਗਾ
ਨੰਗਲ,30, ਅਗਸਤ ,ਬੋਲੇ ਪੰਜਾਬ ਬਿਊਰੋ(ਮਲਾਗਰ ਖਮਾਣੋਂ):
ਬੀ.ਬੀ. ਐਮ. ਬੀ ਵਰਕਰ ਯੂਨੀਅਨ ਤੇ ਬੀ.ਬੀ. ਐਮ. ਬੀ ਡੇਲੀਵੇਜ਼ ਯੂਨੀਅਨ ਤੇ ਮਹਿਲਾ ਤਾਲਮੇਲ ਸੰਘਰਸ਼ ਕਮੇਟੀ ਦੀ ਮੀਟਿੰਗ ਰਾਮ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਪ੍ਰਧਾਨ ਰਾਮ ਕੁਮਾਰ ਦਇਆਨੰਦ ਜ/ਸ ਪੂਨਮ ਸ਼ਰਮਾ ਮੁੱਖ ਇੰਜੀਨੀਅਰ ਦੇ ਤਾਨਾਸ਼ਾਹ ਰਵਈਏ ਦੇ ਖਿਲਾਫ ਵਰਕਰਾਂ ਦੀਆਂ ਕੀਤਿਆਂ ਬਦਲੀਆਂ ਦੇ ਵਿਰੋਧ ਵਿਚ ਨੰਗਲ ਲਾਲ ਟੈਂਕੀ ਵਿਖ਼ੇ ਵਿਸ਼ਾਲ ਰੈਲੀ ਕੀਤੀ ਗਈ । ਰੈਲੀ ਨੂੰ ਸੰਬੋਧਨ ਕਰਦਿਆਂ ਨੂੰ ਸੰਬੋਧਨ ਕਰਦਿਆਂ ਯੂਨੀਅਨ ਆਗੂਆਂ ਨੇ ਕਿਹਾ ਕਿ ਭਾਖੜਾ ਡੈਮ ਦੇ ਮੁੱਖ ਇੰਜੀਨੀਅਰ ਆਪਣੇ ਪੀਏ ਅਤੇ ਚਹੇਤਿਆਂ ਦੇ ਕਹਿਣ ਤੇ ਮਿਹਨਤੀ ਵਰਕਰਾਂ ਦੀਆਂ ਬਿਨਾਂ ਵਜਾ ਧੱਕੇਸ਼ਾਹੀ ਨਾਲ ਆਪਣੇ ਪਦ ਦਾ ਦੁਰਉਪਯੋਗ ਕਰਕੇ ਬਦਲੀਆਂ ਕਰ ਵਰਕਰਾਂ ਨੂੰ ਪਰੇਸ਼ਾਨ ਕਰ ਰਹੇ ਹਨ ਉਹ ਬਹੁਤ ਹੀ ਨਿਧਣਯੋਗ ਅਤੇ ਘਰੋਨੀ ਹਰਕਤ ਹੈ ਇਸ ਦਾ ਜਾਗਦੀ ਜਮੀਰ ਵਾਲੇ ਵਰਕਰਾਂ ਨੂੰ ਡਟਵਾਂ ਵਿਰੋਧ ਕਰਨਾ ਚਾਹੀਦਾ ਹੈ । ਰੈਲੀ ਨੂੰ ਸੰਬੌਧਨ ਕਰਦਿਆਂ ਡੇਲੀਵੇਜ਼ ਯੂਨੀਅਨ ਦੇ ਪ੍ਰਧਾਨ ਰਾਜਵੀਰ ਸਿੰਘ ਅਤੇ ਜਰਨਲ ਸਕੱਤਰ ਜੈ ਪ੍ਰਕਾਸ ਨੇ ਕਿਹਾ ਕਿ ਜੇਕਰ ਡੇਲੀਵੇਜ਼ ਕੀਰਤੀਆਂ ਨੂੰ ਮੈਂਡਜ ਹੁੰਦੇ ਹੋਏ ਵੀ ਬਿਨਾਂ ਵਜਾ ਕੰਮ ਤੋਂ ਹਟਾਇਆ ਗਿਆ ਤਾਂ ਡੇਲੀਵੇਜ਼ ਯੂਨੀਅਨ ਦੂਸਰੇ ਦਿਨ ਵੀ ਚੀਫ ਦਫ਼ਤਰ ਮੋਹਰੇ ਲਗਾਤਾਰ ਦਿਨ ਰਾਤ ਦਾ ਧਰਨਾ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਵੇਗੀ।ਇਹ ਧਰਨਾ ਪ੍ਰਦਰਸ਼ਨ ਉਦੋਂ ਤੱਕ ਜਾਰੀ ਰੱਖਿਆ ਜਾਵੇਂਗਾ ਜਦੋ ਤੱਕ ਡੇਲੀਵੇਜ਼ ਕੀਰਤੀਆਂ ਨੂੰ ਲਗਾਤਾਰ ਕੰਮ ਨਹੀਂ ਦਿੱਤਾ ਜਾਂਦਾ।ਇਸ ਮੌਕੇ ਤੇ ਮਹਿਲਾ ਤਾਲਮੇਲ ਸੰਘਰਸ਼ ਕਮੇਟੀ ਦੀ ਪ੍ਰਧਾਨ ਪੂਨਮ ਸ਼ਰਮਾ ਨੇ ਕਿਹਾ ਕਿ ਜਦੋਂ ਦੇ ਇਹ ਚੀਫ ਸਾਹਿਬ ਆਏ ਹਨ, ਉਦੋਂ ਤੋਂ ਹੀ ਵਰਕਰਾਂ ਦੇ ਮੰਗਾਂ ਮਸਲਿਆਂ ਦਾ ਕੋਈ ਠੋਸ ਹੱਲ ਤਾਂ ਨਹੀਂ ਕੀਤਾ ਜਾ ਰਿਹਾ ਜੋਂ ਮਿਹਨਤੀ ਤੇ ਈਮਾਨਦਾਰ ਵਰਕਰ ਪੂਰੀ ਮਹਿਨਤ ਨਾਲ਼ ਕੰਮ ਕਰਦੇ ਆ ਰਹੇ ਹਨ ਉਹਨਾਂ ਨੂੰ ਇਹਨਾਂ ਵਲੋ ਕਿਸੇ ਨਾ ਕਿਸੇ ਤਰ੍ਹਾਂ ਤੰਗ ਕੀਤਾ ਜਾ ਰਿਹਾ ਪੜਤਾੜਤ ਕੀਤਾ ਜਾ ਰਿਹਾ ਹੈ ਜਿਵੇਂ ਕਿ ਇਹਨਾਂ ਵਲੋ ਕੁਸ਼ ਵਰਕਰਾਂ ਦੀਆਂ ਬਿਨਾਂ ਵਜਾ ਬਦਲੀਆਂ ਕਰਕੇ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਗਿਆ, ਅਸੀ ਮਹਿਲਾ ਕਮੇਟੀ ਵਲੋਂ ਇਹਨਾਂ ਨੂੰ ਵਿਧਵਾਂ ਭੈਣਾਂ ਦੇ ਮੰਗਾਂ ਮਸਲਿਆਂ ਬਾਰੇ ਕਈ ਵਾਰ ਮੰਗ ਪੱਤਰ ਦਿੱਤੇ ਅਤੇ ਇਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਭੈਣਾਂ ਦੇ ਮੰਗਾਂ ਮਸਲੇ ਅਜੇ ਤੱਕ ਹੱਲ ਨਹੀਂ ਕੀਤੇ ਗਏ ਸਾਡੀ ਮਹਿਲਾ ਤਾਲਮੇਲ ਸੰਘਰਸ਼ ਕਮੇਟੀ ਵੀ ਇਹਨਾਂ ਦੀ ਧੱਕੇਸ਼ਾਹੀ ਤੋਂ ਪਰੇਸ਼ਾਨ ਹੋ ਕੇ ਵਰਕਰਾਂ ਅਤੇ ਵਿਧਵਾਂ ਭੈਣਾਂ ਦੇ ਮੰਗਾਂ ਮਸਲਿਆਂ ਨੂੰ ਲੇ ਕੇ ਚੀਫ ਦਫ਼ਤਰ ਮੋਹਰੇ ਮਿਤੀ 10-9-2024 ਨੂੰ ਧਰਨਾ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਵੇਗੀ। ਯੂਨੀਅਨ ਆਗੂਆਂ ਨੇ ਕਿਹਾ ਕਿ ਨਵੇਂ ਆਏ ਕੁਝ ਅਧਿਕਾਰੀਆਂ ਵੱਲੋਂ ਵਰਕਰਾਂ ਨੂੰ ਵਰਕਰ ਨਹੀਂ ਸਮਝਿਆ ਜਾਂਦਾ ਉਹਨਾਂ ਨੂੰ ਬੰਦੁਆ ਮਜ਼ਦੂਰ ਸਮਝਿਆ ਜਾਂਦਾ ਹੈ। ਉਹਨਾਂ ਵਲੋ ਰੂਲਾਂ ਨੂੰ ਅਣਗੌਲਿਆ ਕਰ ਆਪਣੇ ਰਾਜ ਸ਼ਾਹੀ ਹੁਕਮ ਚਲਾਏ ਜਾਂਦੇ ਹਨ ਸਾਇਦ ਉਹ ਇਹ ਨਹੀਂ ਜਾਣਦੇ ਕੇ ਆਧਾਰੇ ਤੁਹਡੀ ਮਨਮਰਜੀ ਨਾਲ ਨਹੀਂ ਚਲਦੇ, ਆਧਾਰੇ ਰੂਲਾਂ ਅਤੇ ਨਿਯਮਾਂ ਨਾਲ ਚਲਦੇ ਹਨ ਜੋ ਰੂਲ ਵਰਕਰਾਂ ਤੇ ਲਾਗੂ ਹੁੰਦੇ ਹਨ ਉਹ ਰੁਲ ਉਹਨਾ ਤੇ ਵੀ ਲਾਗੂ ਹੁੰਦੇ। ਇਹਨਾ ਵਲੋ ਵਰਕਰਾਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਨੂੰ ਬੀਬੀਐਮਬੀ ਵਰਕਰ ਯੂਨੀਅਨ ਕਿਸੇ ਵੀ ਸੂਰਤ ਵਿੱਚ ਬਰਦਾਰਸ਼ਤ ਨਹੀਂ ਕਰੂੰਗੀ। ਆਗੂਆਂ ਨੇ ਇਹ ਵੀ ਕਿਹਾ ਕਿ ਵਰਕਰਾਂ ਦੀ ਇੰਨੀ ਕਮੀ ਹੋਣ ਦੇ ਬਾਵਜੂਦ ਵੀ, ਮੌਜੂਦਾ ਵਰਕਰਾਂ ਵੱਲੋਂ ਪੂਰੀ ਇਮਾਨਦਾਰੀ ਨਾਲ ਕੰਮ ਕਰਕੇ ਕੰਮ ਚਲਾਇਆ ਜਾ ਰਿਹਾ ਹੈ ਡਿਊਟੀ ਟਾਈਮ ਤੋਂ ਵਾਧੂ ਟਾਈਮ ਲਾ ਕੇ ਵੀ ਵਰਕਰਾਂ ਵੱਲੋਂ ਕੰਮ ਵਿੱਚ ਕੋਈ ਰੁਕਾਵਟ ਨਹੀਂ ਆਉਣ ਦਿੱਤੀ ਜਾਂਦੀ, ਵਰਕਰ ਪੂਰੀ ਲਗਨ ਨਾਲ ਕੰਮ ਕਰ ਰਹੇ ਹਨ। ਫਿਰ ਵੀ ਵਰਕਰਾਂ ਨੂੰ 2022- 23 ਤੋਂ 2023-24 ਦਾ ਇਨਸੈਟਿਵ ਹਜੇ ਤੱਕ ਨਹੀਂ ਦਿੱਤਾ ਜਾ ਰਿਹਾ। ਡੇਲੀਵੇਜ ਤੋਂ ਮ੍ਰਿਤਕ ਹੋਏ ਪਰਿਵਾਰਾਂ ਨੂੰ ਆਰਥਿਕ ਮਦਦ ਅਤੇ ਤਰਸ ਦੇ ਆਧਾਰ ਤੇ ਡੇਲੀਵੇਜ ਜਾਂ ਪੈਸਕੋ ਦੁਆਰਾ ਕੰਮ ਤੇ ਰੱਖਿਆ ਜਾਵੇ। ਵਰਕਰਾਂ ਨਾਲ ਮਨੁੱਖੀ ਵਰਤ ਵਿਹਾਰ ਕਰਨਾ ਯਕੀਨੀ ਬਣਾਇਆ ਜਾਵੇ ਮਹਿਲਾ ਤਾਲਮੇਲ ਸੰਘਰਸ਼ ਕਮੇਟੀ ਬੀਬੀਐਮਬੀ ਡੇਲੀਵੇਜ ਯੂਨੀਅਨ ਅਤੇ ਬੀਬੀਐਮਬੀ ਵਰਕਰ ਯੂਨੀਅਨ ਵੱਲੋਂ ਸਰਵ ਸਮਤੀ ਨਾਲ ਇਹ ਫੈਸਲਾ ਲਿਆ ਗਿਆ ਕਿ ਜੇਕਰ ਲੋਕਲ ਮੈਨੇਜਮੈਂਟ ਵੱਲੋਂ ਉਪਰੋਕਤ ਮਾਮਲਿਆਂ ਦਾ ਹੱਲ ਫੋਰੀ ਨਾ ਕੀਤਾ ਗਿਆ ਤਾਂ ਮਹਿਲਾ ਤਾਲਮੇਲ ਸਘੰਰਸ਼ ਕਮੇਟੀ ਵੱਲੋ ਇਹਨਾਂ ਮਸਲਿਆਂ ਨੂੰ ਲੀ ਕਿ ਤਾ ਮਿਤੀ 10-09-2024 ਨੂੰ ਚੀਫ ਦਫ਼ਤਰ ਮੂਹਰੇ ਧਰਨਾ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਾ ਪਏਗਾ ਜੇਕਰ ਇਹਨਾਂ ਮਸਲਿਆ ਦਾ ਚੀਫ ਸਾਹਿਬ ਵੱਲੋ ਫਿਰ ਵੀ ਕੋਈ ਹਾਲ ਨਾ ਕੀਤਾ ਗਿਆ ਤਾਂ ਇਹਨਾਂ ਦੀ ਧੱਕੇਸ਼ਾਹੀ ਤੋਂ ਮਜਬੂਰ ਹੋ ਕੇ ਮਿਤੀ 28-09-2024 ਨੂੰ ਸ਼ਾਮ ਨੂੰ ਧਰਨਾ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਾ ਪਏਗਾ ਜੇਕਰ ਇਹਨਾਂ ਵੱਲੋ ਫਿਰ ਵੀ ਸਾਡੀਆ ਮੰਗਾ ਮਸਲਿਆ ਦਾ ਨਹੀਂ ਕੀਤਾ ਗਿਆ ਤਾਂ ਸਾਨੂੰ ਮਿਤੀ 21-10-2024 ਮੁੱਖ ਇੰਜੀਨੀਅਰ ਦਾ ਅਰਥੀ ਫੁਕ ਮੁਜਾਹਰਾ ਕੀਤਾ ਜਾਵੇਗਾ। ਜਿਸ ਦੀ ਜਿੰਮੇਵਾਰੀ ਮੈਨੇਜਮੈਂਟ ਦੀ ਹੋਵੇਗੀ।ਇਸ ਮੌਕੇ ਮਹਿਲਾ ਤਾਲਮੇਲ ਸੰਘਰਸ਼ ਕਮੇਟੀ ਤੋਂ- ਕਾਂਤਾ ਦੇਵੀ ਅਨੀਤਾ ਜੋਸ਼ੀ, ਸਵਿਤਾ ਜੋਸ਼ੀ, ਚਰਨਜੀਤ ਕੌਰ, ਸੁਰਿੰਦਰ ਕੌਰ, ਅਮਰਜੀਤ ਕੌਰ ਆਦਿ
ਡੇਲੀ ਵੇਜ ਤੋਂ ਪ੍ਰਧਾਨ ਰਾਜਵੀਰ ਸਿੰਘ, ਜਰਨਲ ਸਕੱਤਰ ਜੈ ਪ੍ਰਕਾਸ ਮੋਰਿਆ, ਚੇਅਰਪ੍ਰਸ਼ਨ ਰਾਮ ਹਰਕ, ਹੇਮਰਾਜ ਗੁਰਨੈਬ ਸਿੰਘ, ਰਮਨ ਕੁਮਾਰ, ਗੁਰਚਰਨ ਸਿੰਘ, ਦੀਪਕ ਕੁਮਾਰ, ਕਮਲੇਸ਼ ਕੁਮਾਰ, ਰਣਦੀਪ ਸਿੰਘ, ਪ੍ਰਦੀਪ ਕੁਮਾਰ, ਨੀਰਜ ਕੁਮਾਰ ਆਦਿ।
ਵਰਕਰ ਯੂਨੀਅਨ ਤੋਂ – ਗੁਰ ਪ੍ਰਸਾਦ, ਦਿਆਨੰਦ ਜੋਸ਼ੀ, ਮੰਗਤ ਰਾਮ, ਨਰੈਣ ਦਾਸ, ਰਾਜਿੰਦਰ ਸਿੰਘ, ਬਲਜਿੰਦਰ ਸਿੰਘ, ਗੁਰਵਿੰਦਰ ਸਿੰਘ, ਬਖਤਾਵਰ ਸਿੰਘ, ਧਰਮ ਸਿੰਘ, ਅਸ਼ੋਕ ਕੁਮਾਰ,