ਤੇਜ਼ ਮੀਂਹ ਕਾਰਨ ਘਰ ਦੀ ਛੱਤ ਡਿੱਗੀ, ਦੋ ਔਰਤਾਂ ਗੰਭੀਰ ਜਖਮੀ

ਚੰਡੀਗੜ੍ਹ ਪੰਜਾਬ

ਤੇਜ਼ ਮੀਂਹ ਕਾਰਨ ਘਰ ਦੀ ਛੱਤ ਡਿੱਗੀ, ਦੋ ਔਰਤਾਂ ਗੰਭੀਰ ਜਖਮੀ


ਜਲਾਲਾਬਾਦ, 30 ਅਗਸਤ,ਬੋਲੇ ਪੰਜਾਬ ਬਿਊਰੋ :


ਬੀਤੀ ਰਾਤ ਪਿੰਡ ਬਲੇਲ ਦੇ ਰੁਹੇਲਾ ਵਿੱਚ ਤੇਜ਼ ਮੀਂਹ ਕਾਰਨ ਸ਼ਿੰਦਰ ਸਿੰਘ ਦੇ ਘਰ ਦੀ ਛੱਤ ਡਿੱਗ ਗਈ, ਜਿਸ ਕਾਰਨ ਉਸ ਦੀ ਪਤਨੀ ਪ੍ਰੇਮ ਕੌਰ ਅਤੇ ਸੰਦੀਪ ਕੌਰ ਪਤਨੀ ਦੇਸ ਸਿੰਘ ਜ਼ਖ਼ਮੀ ਹੋ ਗਏ।ਸੰਦੀਪ ਕੌਰ ਦੀ ਲੱਤ ਟੁੱਟ ਗਈ ਅਤੇ ਉਸ ਨੂੰ ਸ੍ਰੀ ਮੁਕਤਸਰ ਸਾਹਿਬ ਦੇ ਹਸਪਤਾਲ ਦਾਖਲ ਕਰਵਾਇਆ ਗਿਆ। ਪ੍ਰੇਮ ਕੌਰ ਦਾ ਘਰ ਵਿੱਚ ਇਲਾਜ ਚੱਲ ਰਿਹਾ ਹੈ। ਸ਼ਿੰਦਰ ਸਿੰਘ ਨੇ ਦੱਸਿਆ ਕਿ ਰਾਤ ਕਰੀਬ 8 ਵਜੇ ਮੀਂਹ ਦੌਰਾਨ ਆਵਾਜ਼ ਆਈ। ਜਦੋਂ ਉਸ ਨੇ ਬਾਹਰ ਜਾ ਕੇ ਦੇਖਿਆ ਤਾਂ ਛੱਤ ਦਾ ਮਲਬਾ ਉਸ ਦੀ ਪਤਨੀ ਅਤੇ ਭਰਜਾਈ ‘ਤੇ ਡਿੱਗਿਆ ਹੋਇਆ ਸੀ, ਜਿਸ ਕਾਰਨ ਦੋਵੇਂ ਜ਼ਖਮੀ ਹੋ ਗਈਆਂ ਅਤੇ ਘਰ ਦਾ ਸਾਮਾਨ ਵੀ ਨੁਕਸਾਨਿਆ ਗਿਆ।
ਉਨ੍ਹਾਂ ਦੱਸਿਆ ਕਿ ਇੱਕ ਮੋਟਰਸਾਈਕਲ, ਫਰਿੱਜ, ਕੂਲਰ ਆਦਿ ਤੋਂ ਇਲਾਵਾ ਹੋਰ ਘਰੇਲੂ ਸਮਾਨ ਨਸ਼ਟ ਹੋ ਗਿਆ। ਸ਼ਿੰਦਰ ਸਿੰਘ ਨੇ ਪੰਜਾਬ ਸਰਕਾਰ ਅਤੇ ਹਲਕਾ ਵਿਧਾਇਕ ਤੋਂ ਮੁਆਵਜ਼ੇ ਦੀ ਮੰਗ ਕੀਤੀ।ਦਵਿੰਦਰ ਸਿੰਘ ਸਵਾਣਾ, ਰਾਜ ਸਿੰਘ ਨੱਥੂ ਚਿਸ਼ਤੀ, ਮੁਖਤਿਆਰ ਸਿੰਘ ਸਰਾੜੀ, ਗੁਰਚਰਨ ਸਿੰਘ, ਸ਼ਿੰਗਾਰਾ ਸਿੰਘ ਸਾਬਕਾ ਸਰਪੰਚ ਆਦਿ ਨੇ ਪੀੜਤ ਪਰਿਵਾਰ ਦੀ ਮਦਦ ਦੀ ਮੰਗ ਕੀਤੀ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।