ਸਿੱਖਿਆ ਵਿਭਾਗ ਵੱਲੋਂ ਜ਼ਿਲ੍ਹਿਆਂ ਵਿੱਚ ਅੰਗਰੇਜ਼ੀ ਵਿਸ਼ਾ ਪੜ੍ਹਾ ਰਹੇ ਅਧਿਆਪਕਾਂ ਦੀ ਵਿਸ਼ੇਸ਼ ਸਿਖਲਾਈ ਵਰਕਸ਼ਾਪ

ਚੰਡੀਗੜ੍ਹ ਪੰਜਾਬ

ਅਧਿਆਪਕਾਂ ਨੂੰ ਜਮਾਤ ਵਿੱਚ ਵਿਦਿਆਰਥੀਆਂ ਨੂੰ ਅੰਗਰੇਜ਼ੀ ਭਾਸ਼ਾ ਨੂੰ ਖੇਡ ਵਿਧੀ ਰਾਹੀਂ ਸਿਖਾਉਣ ਦੇ ਗੁਰ ਸਾਂਝੇ ਕਰਨ ਦਾ ਉਪਰਾਲਾ

ਪਟਿਆਲਾ 28 ਅਗਸਤ,ਬੋਲੇ ਪੰਜਾਬ ਬਿਊਰੋ :

ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਅੰਗਰੇਜ਼ੀ ਭਾਸ਼ਾ ਪੜ੍ਹਣ, ਲਿਖਣ, ਬੋਲਣ ਅਤੇ ਸਮਝਣ ਵਿੱਚ ਮੁਹਾਰਤ ਹਾਸਲ ਕਰਨ ਅਤੇ ਬੱਚਿਆਂ ਅੰਦਰ ਅੰਗਰੇਜ਼ੀ ਭਾਸ਼ਾ ਦਾ ਡਰ ਖਤਮ ਕਰਨ ਲਈ ਜਮਾਤਾਂ ਅੰਦਰ ਸਾਕਾਰਾਤਮਕ ਅਤੇ ਸੁਖਾਵਾਂ ਮਾਹੌਲ ਬਣਾਉਣ ਹਿੱਤ ਅੰਗਰੇਜ਼ੀ ਅਧਿਆਪਕਾਂ ਨੂੰ ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਦੇ ਡਾਇਰੈਕਟਰ ਅਮਨਿੰਦਰ ਕੌਰ ਬਰਾੜ ਪੀਸੀਐਸ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾਇਟ ਪ੍ਰਿੰਸੀਪਲ ਸੰਦੀਪ ਨਾਗਰ ਦੀ ਦੇਖ-ਰੇਖ ਹੇਠ ਵਿਸ਼ੇਸ਼ ਸਿਖਲਾਈ ਦਿੱਤੀ ਜਾ ਰਹੀ ਹੈ। ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਟਿਆਲਾ ਸੰਜੀਵ ਸ਼ਰਮਾ ਨੇ ਵੀ ਇਸ ਸਿਖਲਾਈ ਵਰਕਸ਼ਾਪ ਦੌਰਾਨ ਅਧਿਆਪਕਾਂ ਨੂੰ ਪ੍ਰੇਰਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਤੇਜਿੰਦਰ ਸਿੰਘ “ਮਸਤ” ਨੇ ਕਿਹਾ ਕਿ ਵਿਦਿਆਰਥੀਆਂ ਨੂੰ ਜਮਾਤ ਵਿੱਚ ਰੌਚਕ ਢੰਗ ਨਾਲ ਐਕਟੀਵਿਟੀ ਅਧਾਰਿਤ ਸਿੱਖਿਆ ਦੇਣ ਲਈ ਅੰਗਰੇਜ਼ੀ ਦੇ ਅਧਿਆਪਕਾਂ ਨੂੰ ਤਿੰਨ ਰੋਜ਼ਾ ਸਿਖਲਾਈ ਦੇਣ ਲਈ ਜ਼ਿਲ੍ਹਾ ਪਟਿਆਲਾ ਦੇ ਵੱਲੋਂ ਤੇਜਿੰਦਰ ਸਿੰਘ “ਮਸਤ” ਦੂਧਨ ਸਾਧਾਂ, ਅਨੰਤਬੀਰ ਕੌਰ ਚੀਮਾ ਨੰਦਪੁਰ ਕੇਸ਼ੋ ਅਤੇ ਗੁਰਬੀਰ ਕੌਰ ਨੈਣ ਕਲਾਂ ਵੱਲੋਂ ਦੂਜੇ ਫੇਜ ਵਿੱਚ 27 ਤੋਂ 29 ਅਗਸਤ ਤੱਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਹਾਦਰਗੜ੍ਹ ਵਿਖੇ ਜ਼ਿਲ੍ਹਾ ਪਟਿਆਲਾ ਵਿਖੇ ਵਰਕਸ਼ਾਪ ਲਗਾਈ ਗਈ। ਇਸ ਟ੍ਰੇਨਿੰਗ ਦੇ ਵਿਚ ਹਰੇਕ ਬਲਾਕ ਵਿੱਚੋ ਅੰਗਰੇਜ਼ੀ ਦੇ 5 ਅਧਿਆਪਕਾਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ। ਸਿਖਲਾਈ ਦੇ ਪਹਿਲਾ ਫੇਜ 22 ਤੋਂ 24 ਅਗਸਤ ਦੇ ਵਿੱਚ ਅੰਗਰੇਜ਼ੀ ਵਿਸ਼ੇ ਦੇ 40 ਮਾਸਟਰ/ਮਿਸਟ੍ਰੈਸ ਨੇ ਭਾਗ ਲਿਆ ਸੀ। ਇਸ ਵਰਕਸ਼ਾਪ ਵਿਚ ਅਧਿਆਪਕਾਂ ਨੂੰ ਅੰਗਰੇਜ਼ੀ ਪੜ੍ਹਾਉਣ ਦੇ ਕੰਮ ਨੂੰ ਬਹੁਤ ਹੀ ਜਿਆਦਾ ਰੌਚਕ, ਗਤੀਵਿਧੀ ਆਧਾਰਿਤ ਅਤੇ ਵਿਦਿਆਰਥੀ ਕੇਂਦਰਿਤ ਹੋ ਕੇ ਪੜ੍ਹਾਉਣ ਦੇ ਗੁਰ ਸਾਂਝੇ ਕੀਤੇ ਗਏ। ਵਰਕਸ਼ਾਪ ਵਿੱਚ ਆਏ ਸਾਰੇ ਅਧਿਆਪਕਾਂ ਵੱਲੋਂ ਸਿੱਖਿਆ ਵਿਭਾਗ ਵੱਲੋਂ ਚੁੱਕੇ ਇਸ ਕਦਮ ਦੀ ਬਹੁਤ ਪ੍ਰਸੰਸਾ ਕੀਤੀ ਗਈ ਅਤੇ ਓਹਨਾਂ ਵੱਲੋ ਸਾਰੇ ਰੀਸੋਰਸ ਪਰਸਨਜ਼ ਵੱਲੋਂ ਸਿਖਾਈਆਂ ਗਈਆਂ ਗਤੀਵਿਧੀਆਂ ਨੂੰ ਵੀ ਸਿੱਖਿਆ ਅਤੇ ਸਰਹਾਇਆ ਗਿਆ।
ਜਿਲ੍ਹੇ ਦੇ ਰਿਸੋਰਸ ਪਰਸਨ ਵੱਲੋ ਪਹਿਲਾਂ ਮੁੱਖ ਦਫਤਰ ਮੋਹਾਲੀ ਵਿਖੇ ਅਮਨਦੀਪ ਕੌਰ ਸਹਾਇਕ ਡਾਇਰੈਕਟਰ ਅਤੇ ਸਟੇਟ ਕੋਆਰਡੀਨੇਟਰ ਚੰਦਰ ਸ਼ੇਖਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਰੀਜਨਲ ਇੰਗਲਿਸ਼ ਲੈਂਗੂਏਜ ਆਫਿਸ (ਰੈਲੋ) ਪ੍ਰੋਗਰਾਮ ਅਤੇ ਯੂ ਐਸ ਏ ਦੀ ਨਾਮਵਰ ਸੰਸਥਾ ਰਾਹੀਂ ਸਿਖਲਾਈ ਪ੍ਰਾਪਤ ਕੀਤੀ ਹੈ।

Leave a Reply

Your email address will not be published. Required fields are marked *