ਸੁਖਬੀਰ ਸਿੰਘ ਬਾਦਲਪ੍ਰਧਾਨ ਅਕਾਲੀ ਦਲ ਨੂੰ ਸਖਤ ਸਜਾ ਲਾ ਕੇ ਘਰ ਬੈਠਾਉਣ ਜੱਥੇਦਾਰ ਅਕਾਲ ਤਖਤ -ਰਵੀਇੰਦਰ ਸਿੰਘ
ਚੰਡੀਗੜ੍ਹ 28 ਅਗਸਤ,ਬੋਲੇ ਪੰਜਾਬ ਬਿਊਰੋ :
ਅਕਾਲੀਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ ਸਾਬਕਾ ਸਪੀਕਰ ਪੰਜਾਬ ਵਿਧਾਨ ਸਭਾ ਨੇ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਸਾਹਿਬ ਨੂੰ ਅਪੀਲ ਕੀਤੀ ਹੈ ਕਿ ਬਾਦਲਾਂ ਦੇ ਬਜਰ ਗੁਨਾਹ ਨੂੰ ਮੱਦੇਨਜ਼ਰ ਰੱਖ ਦਿਆਂ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੂੰ ਸਖਤ ਸਜਾ ਲਾਈ ਕੇ ਘਰ ਬੈਠਾਉਣ ਤਾਂ ਜੋ ਭਵਿੱਖ ਵਿੱਚ ਕੋਈ ਵੀ ਪਰਧਾਨ ਅਜਿਹੇ ਬਜਰ ਗੁਨਾਹ ਕਰਨ ਦੀ ਜੁਰਅੱਤ ਨਾ ਕਰ ਸਕੇ । ਉਨਾ ਸਲਾਹ ਦਿੱਤੀ ਕਿ ਅਜਿਹੇ ਵਿਅਕਤੀਆਂ ਨੂੰ
ਘਟੋ-ਘੱਟ 10 ਸਾਲ ਰਾਜਸੀ ਤੇ ਧਾਰਮਿਕ ਸਮਾਗਮਾਂ ਚ ਸ਼ਮੂਲੀਅਤ ਕਰਨ ਤੋੰ ਵਾਂਝੇ ਕਰ ਦੇਣਾ ਚਾਹੀਦਾ ਹੈ। ਸਾਬਕਾ ਸਪੀਕਰ ਨੇ ਸਵਾਲ ਕੀਤਾ ਹੈ ਕਿ ਕੀ ਸਿੱਖ ਪੰਥ ਦੀ ਸਿਰਮੌਰ ਜੱਥੇਬੰਦੀ ਸ਼੍ਰੋਮਣੀ ਅਕਾਲ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸਿੱਖੀ ਚੋਂ ਛੇਕੇ ਬਲਾਤਕਾਰੀ ਸੌਦਾ-ਸਾਧ ਨਾਲ ਮੇਲ ਜੋਲ ਰੱਖਣਾ ਚਾਹੀਦਾ ਸੀ ???? ਮੌਜੂਦਾ ਬਣੇ ਪੰਥ ਵਿਰੋਧੀ ਹਲਾਤਾਂ ਤੋਂ ਚਿੰਤਤ ਰਵੀਇੰਦਰ ਸਿੰਘ ਨੇ ਪੰਚ ਪ੍ਰਧਾਨੀ ਸਿਧਾਂਤ ਤੇ ਪਹਿਰਾ ਦੇਣ ਦੀ ਵਕਾਲਤ ਕਰਦਿਆਂ ਕਿਹਾ ਕਿ ਜੇ ਪੰਜਾਬ ਅਤੇ ਪੰਥਕ ਹਿਤਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਮਜਬੂਤ ਨਾ ਕੀਤਾ ਗਿਆ ਤਾਂ ਸਾਨੂੰ ਇਤਿਹਾਸ ਕਦੇ ਮੁਆਫ ਨਹੀਂ ਕਰੇਗਾ।ਪੰਜਾਬ ਸਰਹੱਦੀ ਤੇ ਸਿੱਖ ਪ੍ਰਭਾਵ ਵਾਲਾ ਸੂਬਾ ਹੈ। ਉਨਾ ਦੋਸ਼ ਲਾਇਆ ਕਿ ਬਤੌਰ ਪਾਰਟੀ ਪ੍ਰਧਾਨ ਸ਼੍ਰੋਮਣੀ ਅਕਾਲੀਦਲ ਤੇ ਉਪ ਮੁੱਖ ਮੰਤਰੀ ਪੰਜਾਬ, ਸੁਖਬੀਰ ਸਿੰਘ ਬਾਦਲ ਤੇ ਉਨਾ ਦੇ ਪਰਿਵਾਰ ਨੇ ਬਜਰ ਗੁਨਾਹ ਕਰਕੇ , ਸ਼ਹੀਦਾਂ ਦੀ ਮਹਾਨ ਜੱਥੇਬੰਦੀ ਦਾ ਬੇਹੱਦ ਨੁਕਸਾਨ ਕੀਤਾ ਹੈ।ਸਿੱਖੀ ਸਿਧਾਂਤ ਖਤਮ ਕਰਨ ਨਾਲ ਸਿੱਖ ਪੰਥ ਕਾਸੇ ਜੋਗਾ ਨਹੀ ਰਿਹਾ। ਸ਼੍ਰੋਮਣੀ ਅਕਾਲੀ ਦਲ ਦੀ ਜਮਾਨਤ ਜਬਤ ਹੋ ਗਈ ਹੈ। ਲੋਕ ਸਭਾ ਤੇ ਵਿਧਾਨ ਸਭਾ ਚ ਲੱਕ ਤੋੜ ਹਾਰ ਹੋਈ ਹੈ। ਇੰਨਾ ਸਿੱਖੀ ਸਿਧਾਂਤ ਤੇ ਪਹਿਰਾ ਦੇਣ ਦੀ ਥਾਂ ਪੰਥ ਚੋਂ ਛੇਕੇ ਸੌਦਾ-ਸਾਧ ਨਾਲ ਤਾਲਮੇਲ ਰਖਿਆ ਤਾਂ ਜੋ ਉਸ ਦੀਆਂ ਵੋਟਾਂ ਲਈਆਂ ਜਾ ਸਕਣ। ਸੁਖਬੀਰ ਹੋਵੇ ਪਾਰਟੀ ਪ੍ਰਧਾਨ ਤੇ ਮਿਲਵਰਤਣ ਪੰਥ ਚੋਂ ਛੇਕੇ ਨਾਲ ਰੱਖਣ , , ਇਹ ਬਜਰ ਧ੍ਰੋਹ ਹੈ ਜਿਸ ਦੀ ਸਖ਼ਤ ਸਜਾ ਹੋਣੀ ਚਾਹੀਦੀ ਹੈ। ਬਾਦਲ ਸਰਕਾਰ ਸਮੇਂ ਸਿੱਖ ਪੰਥ ਲਈ ਕੁੱਝ ਨਹੀ ਕੀਤਾ ਪਰ ਇੰਨਾ ਆਪਣੇ ਘਰ ਭਰ ਲਏ ਹਨ।ਉਨਾ ਮੰਗ ਕੀਤੀ ਕਿ ਵੱਡੇ ਬਾਦਲ ਨੂੰ ਦਿੱਤਾ ਗਿਆ ਫਖਰ ਏ ਕੌਮ ਪੁਰਸਕਾਰ ਞਾਪਸ ਲਿਆ ਜਾਵੇ।ਬਾਦਲਾਂ ਸਿੱਖ ਪੰਥ ਦੇ ਅਮੀਰ ਵਿਰਸੇ ਤੇ ਸਿੱਖ ਪ੍ਰੰਪਰਾਵਾਂ ਨੂੰ ਖ਼ਤਮ ਕਰ ਦਿਆਂ , ਵੋਟਾਂ ਖਾਤਰ , ਤਖ਼ਤਾਂ ਦੇ ਜਥੇਦਾਰ ਚੰਡੀਗੜ੍ਹ ਸਰਕਾਰੀ ਕੋਠੀ ਸੱਦ ਕੇ , ਸੌਦਾ-ਸਾਧ ਨੂੰ ਮਾਫੀ ਦੇਣ ਦੇ ਇਕ ਤਰਾਂ ਦੇ ਹੁਕਮ ਦਿਤੇ, ਮਾਫੀ ਦਵਾਈ ਪਰ ਸਿੱਖ ਸੰਗਤ ਦੇ ਰੋਹ ਨੇ ਮਾਫੀਨਾਮਾਂ ਵਾਪਸ ਲੈਣ ਲਈ ਮਜਬੂਰ ਕਰ ਦਿੱਤਾ। ਪੰਥਕ ਨੇਤਾ ਰਵੀਇੰਦਰ ਸਿੰਘ ਨੇ ਬੜੇ ਅਫਸੋਸ ਨਾਲ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹਿਣ ਤੋਂ ਇਲਾਵਾ ਉਨਾ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਅਤੇ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵਧੀਆ ਸੰਬੰਧ ਰਹੇ ਪਰ ਉਹ ਪੰਜਾਬ ਦੇ ਕੌਮੀਂ ਤੇ ਪੰਥਕ ਮਸਲੇ ਸੁਲਝਾਉਣ ਵਿੱਚ ਅਸਫਲ ਰਹੇ ।