ਮੋਹਾਲੀ ਚ ਲੱਗਿਆ ਸ਼੍ਰੋਮਣੀ ਅਕਾਲੀ ਦਲ ਨੂੰ ਝੱਟਕਾ,

ਚੰਡੀਗੜ੍ਹ

ਬਲਾਕ ਪ੍ਰਧਾਨ ਹਰਪਾਲ ਸਿੰਘ ਬਰਾੜ ਨੂੰ ਸਾਥੀਆ ਸਮੇਤ ਹਲਕਾ ਵਿਧਾਇਕ ਕੁਲਵੰਤ ਸਿੰਘ ਨੇ ਆਮ ਆਦਮੀ ਪਾਰਟੀ ਚ ਕਰਵਾਇਆ ਸ਼ਾਮਿਲ

ਮੋਹਾਲੀ 28 ਅਗਸਤ,ਬੋਲੇ ਪੰਜਾਬ ਬਿਊਰੋ:

ਅੱਜ ਆਮ ਆਦਮੀ ਪਾਰਟੀ ਨੂੰ ਮੋਹਾਲੀ ਸ਼ਹਿਰ ਦੇ ਵਿੱਚ ਉਦੋਂ ਵੱਡਾ ਹੁਲਾਰਾ ਮਿਲਿਆ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਅਤੇ ਵਰਕਰ ਵੱਡੀ ਗਿਣਤੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਗਏ. ਵਿਧਾਇਕ ਮੋਹਾਲੀ ਕੁਲਵੰਤ ਸਿੰਘ ਨੇ ਅੱਜ ਆਮ ਆਦਮੀ ਪਾਰਟੀ ਦੇ ਦਫਤਰ ਸੈਕਟਰ 79 ਵਿਖੇ ਸਾਬਕਾ ਕੌਂਸਲਰ -ਗੁਰਮੁਖ ਸਿੰਘ ਸੋਹਲ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਹੋਣ ਤੇ ਸਭਨਾਂ ਨੂੰ ਪਾਰਟੀ ਵਿੱਚ ਜੀ ਆਇਆ ਆਖਿਆ.. ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਵੱਲੋਂ ਸਭਨਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਪਾਰਟੀ ਵੱਲੋਂ ਇਹਨਾਂ ਸਭਨਾਂ ਨੂੰ ਬਣਦੀ ਜਿੰਮੇਵਾਰੀ ਦੇ ਕੇ ਪਾਰਟੀ ਦੇ ਵਿੱਚ ਸਰਗਰਮ ਕੀਤਾ ਜਾਵੇਗਾ,ਤਾਂ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਨੀਤੀਆਂ ਅਤੇ ਉਪਲਬਧੀਆਂ ਨੂੰ ਲੋਕਾਂ ਤੱਕ ਸਹੀ ਮਾਇਨਿਆਂ ਦੇ ਵਿੱਚ ਪਹੁੰਚਾਇਆ ਜਾ ਸਕੇ ਅਤੇ ਸਰਕਾਰ ਦੁਆਰਾ ਸ਼ੁਰੂ ਕੀਤੀ ਗਈਆਂ ਸਕੀਮਾਂ ਦਾ ਵੱਖ-ਵੱਖ ਵਰਗ ਅਤੇ ਭਾਈਚਾਰੇ ਦੇ ਲੋਕ ਸਮੇਂ ਸਿਰ ਫਾਇਦਾ ਉਠਾ ਸਕਣ।

, ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਮਾਜ ਦੇ ਹਰ ਵਰਗ, ਹਰ ਖਿੱਤੇ ਅਤੇ ਹਰੇਕ ਭਾਈਚਾਰੇ ਦੇ ਲੋਕਾਂ ਦੀਆਂ ਮੁਸ਼ਕਿਲਾਂ ਅਤੇ ਲੋੜਾਂ ਨੂੰ ਸਮਝਦੇ ਹੋਏ ਵਿਕਾਸ ਮੁਖੀ ਕੰਮ ਕੀਤੇ ਜਾ ਰਹੇ ਹਨ ਅਤੇ ਸਰਕਾਰ ਵੱਲੋਂ ਖਾਸ ਕਰਕੇ ਸਿਹਤ ਅਤੇ ਸਿੱਖਿਆ ਜਗਤ ਵਿਚਲੀਆਂ ਖਾਮੀਆਂ ਨੂੰ ਪੱਕੇ ਤੌਰ ਤੇ ਦੂਰ ਕੀਤਾ ਜਾ ਰਿਹਾ ਹੈ, ਅਤੇ ਜਰੂਰਤ ਅਨੁਸਾਰ ਹਰੇਕ ਵਿਭਾਗ ਦੇ ਵਿੱਚ ਲੋੜੀਂਦੀਆਂ ਅਸਾਮੀਆਂ ਵੀ ਪੁਰ ਕੀਤੀਆਂ ਜਾ ਰਹੀਆਂ ਹਨ, ਤਾਂ ਕਿ ਸਾਰੇ ਵਿਭਾਗਾਂ ਨਾਲ ਸੰਬੰਧਿਤ ਕੰਮ ਸੁਚਾਰੂ ਢੰਗ ਨਾਲ ਚੱਲ ਸਕਣ,।

ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਗੁਰਮੁਖ ਸਿੰਘ ਸੋਹਲ ਆਮ ਆਦਮੀ ਪਾਰਟੀ ਦੇ ਸੰਗਠਨਾਤਮਕ ਢਾਂਚੇ ਨੂੰ ਮਜਬੂਤ ਕਰਨ ਦੇ ਲਈ ਡਟੇ ਹੋਏ ਹਨ, ਜੋ ਕਿ ਹੋਰਨਾਂ ਪਾਰਟੀ ਵਰਕਰਾਂ ਦੇ ਲਈ ਪ੍ਰੇਰਨਾ ਦਾ ਸਬੱਬ ਹਨ ,ਇਸ ਮੌਕੇ ਤੇ ਗੁਰਮੁਖ ਸਿੰਘ ਸੋਹਲ -ਸਾਬਕਾ ਕੌਂਸਲਰ, ਅਤੇ ਹਰਪਾਲ ਸਿੰਘ ਬਰਾੜ ਤੋਂ ਇਲਾਵਾ ਕੌਂਸਲਰ ਅਤੇ ਯੂਥ ਨੇਤਾ -ਸਰਬਜੀਤ ਸਿੰਘ ਸਮਾਣਾ, ਗੁਰਵਿੰਦਰ ਸਿੰਘ ਪਿੰਕੀ, ਕਮੇਟੀ ਮੈਂਬਰ , – ਪਰਮਿੰਦਰ ਸਿੰਘ ,ਇਕਬਾਲ ਸਿੰਘ,ਜਤਿੰਦਰ ਸਿੰਘ ਸੰਧੂ,ਜੁਖਵਿੰਦਰ ਸਿੰਘ,ਗਹੁਲ ਸ਼ਰਮਾ, ਪਰਮਜੀਤ ਸਿੰਘ ,ਜਸਵਿੰਦਰ ਸਿੰਘ, ਕ੍ਰਿਸ਼ਨ ਕੁਮਾਰ, ਸੰਦੀਪ ਸਿੰਘ, ਕਮਲ ਸਿੰਘ, ਹਰਪ੍ਰੀਤ ਸਿੰਘ ਲਾਡੀ,ਰਾਜ ਕਿਸ਼ੋਰ ਸ਼ਰਮਾ, ਅਸ਼ਵਨੀ ਕੁਮਾਰ, ਸੁਨੀਲ ਕੁਮਾਰ, ਸ਼ਿਵ ਕੁਮਾਰ, ਸ਼ਿਵ ਕੁਮਾਰ ਮੋਹਾਲੀ, ਰਮੇਸ਼ ਕੁਮਾਰ, ਰਣਜੀਤ ਕੌਰ ਬਰਾੜ,ਰਾਜ ਰਾਣੀ,ਰਾਜ ਮਤੀ,ਮਲਕੀਤ ਕੌਰ, ਚਰਨਜੀਤ ਲੋਭੋ ਹਾਜ਼ਰ ਸਨ,

Leave a Reply

Your email address will not be published. Required fields are marked *