ਪੰਜਾਬ ਦੇ ਦੋ ਅਧਿਆਪਕਾਂ ਨੂੰ ਮਿਲੇਗਾ ਨੈਸ਼ਨਲ ਐਵਾਰਡ

ਚੰਡੀਗੜ੍ਹ ਪੰਜਾਬ

ਪੰਜਾਬ ਦੇ ਦੋ ਅਧਿਆਪਕਾਂ ਨੂੰ ਮਿਲੇਗਾ ਨੈਸ਼ਨਲ ਐਵਾਰਡ


ਚੰਡੀਗੜ੍ਹ, 28 ਅਗਸਤ,ਬੋਲੇ ਪੰਜਾਬ ਬਿਊਰੋ :


ਸਕੂਲ ਸਿੱਖਿਆ ਤੇ ਸਾਖ਼ਰਤਾ ਵਿਭਾਗ ਵੱਲੋਂ ਸਾਲ 2024 ਦੇ ਨੈਸ਼ਨਲ ਟੀਚਰ ਐਵਾਰਡਾਂ ਦਾ ਐਲਾਨ ਕਰ ਦਿਤਾ ਗਿਆ ਹੈ। ਦੇਸ਼ ’ਚੋਂ ਕੁੱਲ 50 ਅਧਿਆਪਕਾਂ ਨੂੰ ਇਹ ਪੁਰਸਕਾਰ ਮਿਲਣਗੇ। ਪੰਜਾਬ ਦੇ ਦੋ ਅਧਿਆਪਕਾਂ ਨੂੰ ਇਹ ਕੌਮੀ ਪੁਰਸਕਾਰ ਮਿਲੇਗਾ।
ਪੰਜਾਬ ਦੇ ਸਿੱਖਿਆ ਵਿਭਾਗ ਨੇ ਕਈ ਅਧਿਆਪਕਾਂ ਦੇ ਨਾਂ ਇਸ ਐਵਾਰਡ ਲਈ ਭੇਜੇ ਸਨ ਜਿਨ੍ਹਾਂ ਵਿਚੋਂ ਬਰਨਾਲਾ ਦੇ ਜੀਐਸਐਸ ਸਕੂਲ (ਲੜਕੀਆਂ) ਦੇ ਪੰਕਜ ਕੁਮਾਰ ਗੋਇਲ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਕੋਠੇ ਇੰਦਰ ਸਿੰਘ ਵਾਲਾ, ਗੋਨਿਆਣਾ ਮੰਡੀ, ਬਠਿੰਡਾ ਦੇ ਰਾਜਿੰਦਰ ਸਿੰਘ ਦੀ ਚੋਣ ਕੀਤੀ ਗਈ ਹੈ।
ਕੁੱਲ ਅਧਿਆਪਕਾਂ ’ਚੋਂ ਇਸ ਪੁਰਸਕਾਰ ਲਈ ਸਭ ਤੋਂ ਜ਼ਿਆਦਾ ਗੁਜਰਾਤ ਦੇ ਚਾਰ ਅਧਿਆਪਕ ਹਨ। ਇਸ ਰਾਸ਼ਟਰੀ ਪੁਰਸਕਾਰ ’ਚ ਹਰੇਕ ਅਧਿਆਪਕ ਨੂੰ ਮੈਰਿਟ ਸਰਟੀਫ਼ਿਕੇਟ, ਚਾਂਦੀ ਦਾ ਤਮਗ਼ਾ ਅਤੇ 50 ਹਜ਼ਾਰ ਰੁਪਏ ਦਾ ਨਕਦ ਇਨਾਮ ਦਿੱਤਾ ਜਾਂਦਾ ਹੈ। ਸਕੂਲ ਸਿੱਖਿਆ ਤੇ ਸਾਖ਼ਰਤਾ ਵਿਭਾਗ ਨੇ ਚੁਣੇ ਗਏ ਅਧਿਆਪਕਾਂ ਨੂੰ ਤਿੰਨ ਸਤੰਬਰ ਨੂੰ ਦਿੱਲੀ ਪੁੱਜਣ ਦੀ ਹਦਾਇਤ ਕੀਤੀ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।