ਸ੍ਰੀ ਗੁਰੂ ਰਾਮਦਾਸ ਹਵਾਈ ਅੱਡੇ ‘ਤੇ ਡਰੋਨ ਦੀ ਆਵਾਜਾਈ ਕਾਰਨ ਮਚੀ ਅਫਰਾ-ਤਫਰੀ, ਤਿੰਨ ਘੰਟੇ ਉਡਾਣਾਂ ਰੋਕੀਆਂ

ਚੰਡੀਗੜ੍ਹ ਪੰਜਾਬ

ਸ੍ਰੀ ਗੁਰੂ ਰਾਮਦਾਸ ਹਵਾਈ ਅੱਡੇ ‘ਤੇ ਡਰੋਨ ਦੀ ਆਵਾਜਾਈ ਕਾਰਨ ਮਚੀ ਅਫਰਾ-ਤਫਰੀ, ਤਿੰਨ ਘੰਟੇ ਉਡਾਣਾਂ ਰੋਕੀਆਂ


ਅੰਮ੍ਰਿਤਸਰ, 28 ਅਗਸਤ,ਬੋਲੇ ਪੰਜਾਬ ਬਿਊਰੋ :


ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਡਰੋਨ ਦੀ ਆਵਾਜਾਈ ਦੇਖੀ ਗਈ। ਜਿਸ ਕਾਰਨ ਅੰਮ੍ਰਿਤਸਰ ਤੋਂ ਉਡਾਣ ਭਰਨ ਵਿੱਚ ਫਲਾਈਟਾਂ ਨੂੰ ਕਰੀਬ ਤਿੰਨ ਘੰਟੇ ਦੀ ਦੇਰੀ ਹੋਈ। 
ਡਰੋਨ ਦੀ ਹਰਕਤ ਦੇਖ ਕੇ ਏਅਰਪੋਰਟ ਅਥਾਰਟੀ ਸਮੇਤ ਸੀਆਈਐਸਐਫ ਅਤੇ ਪੰਜਾਬ ਪੁਲਿਸ ਦੇ ਅਧਿਕਾਰੀ ਤੁਰੰਤ ਚੌਕਸ ਹੋ ਗਏ ਅਤੇ ਇਹ ਪਤਾ ਲਗਾਉਣਾ ਸ਼ੁਰੂ ਕਰ ਦਿੱਤਾ ਕਿ ਡਰੋਨ ਕਿੱਥੋਂ ਅਤੇ ਕਿਸ ਨੇ ਉਡਾਇਆ ਸੀ। ਡਰੋਨ ਦੀ ਆਵਾਜਾਈ ਬੰਦ ਹੋਣ ਤੱਕ ਉਡਾਣ ਨੂੰ ਵੀ ਰੋਕ ਦਿੱਤਾ ਗਿਆ ਸੀ। 
ਰਾਤ 1 ਵਜੇ ਤੋਂ ਬਾਅਦ ਅੰਮ੍ਰਿਤਸਰ ਤੋਂ ਪੁਣੇ, ਦਿੱਲੀ, ਮਲੇਸ਼ੀਆ ਆਦਿ ਲਈ ਉਡਾਣਾਂ ਨੇ ਉਡਾਣ ਭਰੀ। ਹਵਾਈ ਅੱਡੇ ਦੇ ਆਲੇ-ਦੁਆਲੇ ਪੰਜ ਕਿਲੋਮੀਟਰ ਦੇ ਘੇਰੇ ਵਿੱਚ ਡਰੋਨਾਂ ਨੂੰ ਉੱਡਣ ਦੀ ਇਜਾਜ਼ਤ ਨਹੀਂ ਹੈ ਕਿਉਂਕਿ ਜੇਕਰ ਕੋਈ ਡਰੋਨ ਕਿਸੇ ਉਡਾਣ ਨਾਲ ਟਕਰਾ ਜਾਂਦਾ ਹੈ ਤਾਂ ਇਹ ਦੁਰਘਟਨਾ ਦਾ ਕਾਰਨ ਬਣ ਸਕਦਾ ਹੈ। ਇਸ ਤੋਂ ਇਲਾਵਾ ਹਵਾਈ ਅੱਡੇ ਦੇ 20 ਕਿਲੋਮੀਟਰ ਦੇ ਦਾਇਰੇ ਵਿੱਚ ਉੱਚੀ ਇਮਾਰਤ ਬਣਾਉਣ ਲਈ ਵੀ ਇਜਾਜ਼ਤ ਲੈਣੀ ਪੈਂਦੀ ਹੈ।

Leave a Reply

Your email address will not be published. Required fields are marked *