ਭਾਰਤ ਦੇ ਵੱਖ-ਵੱਖ ਸੂਬਿਆਂ ਵਿੱਚ ਔਰਤਾਂ ਤੇ ਹੋ ਰਹੀ ਹਿੰਸਾ ਤੇ ਰੋਸ ਪ੍ਰਗਟਾਇਆ

ਚੰਡੀਗੜ੍ਹ ਪੰਜਾਬ

ਭਾਰਤ ਦੇ ਵੱਖ-ਵੱਖ ਸੂਬਿਆਂ ਵਿੱਚ ਔਰਤਾਂ ਤੇ ਹੋ ਰਹੀ ਹਿੰਸਾ ਤੇ ਰੋਸ ਪ੍ਰਗਟਾਇਆ


ਸ੍ਰੀ ਚਮਕੌਰ ਸਾਹਿਬ, 28 ਅਗਸਤ,ਬੋਲੇ ਪੰਜਾਬ ਬਿਊਰੋ :

ਭਾਰਤ ਦੇ ਵੱਖ-ਵੱਖ ਸੂਬਿਆਂ ਵਿੱਚ ਔਰਤਾਂ ਦੇ ਹੁੰਦੇ ਬਲਾਤਕਾਰ , ਕਤਲ ਅਤੇ ਫਿਰਕੂ ਟੋਲਿਆਂ ਵੱਲੋਂ ਔਰਤਾਂ ਪ੍ਰਤੀ ਕੀਤੀਆਂ ਜਾ ਰਹੀਆਂ ਵੈਸ਼ੀ ਕਾਰਵਾਈਆਂ ,
ਕਲਕੱਤਾ ਦੇ ਇੱਕ ਹਸਪਤਾਲ ਵਿੱਚ ਮਹਿਲਾ ਡਾਕਟਰ ਨਾਲ ਦੁਸ਼ਕਰਮ ਕਰਨ ਉਪਰੰਤ, ਕੀਤੀ ਗਈ ਹੱਤਿਆ , ਬਦਲਾਪੁਰ (ਮਹਾਂਰਾਸ਼ਟਰ) ਵਿੱਚ 2 ਮਾਸੂਮ ਬੱਚੀਆਂ ਨਾਲ ਕੀਤੀ ਜਿਣਸੀ ਛੇੜਛਾੜ , ਮਨੀਪੁਰ ਵਿਖੇ ਫਿਰਕੂ ਟੋਲਿਆਂ ਵੱਲੋਂ ਔਰਤਾਂ ਦਾ ਨਗਰ ਪ੍ਰਦਰਸ਼ਨ ਕਰਨਾ ਆਦਿ ਦੇ ਰੋਸ ਵਜੋਂ, ਸ੍ਰੀ ਗੁਰੂ ਰਵਿਦਾਸ ਮਿਸ਼ਨ ਸੇਵਾ ਸੁਸਾਇਟੀ ਰਜਿ ਸ੍ਰੀ ਚਮਕੌਰ ਸਾਹਿਬ ਵੱਲੋਂ ਗੁਰਦੁਆਰਾ ਯਾਦਗਾਰ ਸ਼੍ਰੋਮਣੀ ਸ਼ਹੀਦ ਬਾਬਾ ਸੰਗਤ ਸਿੰਘ ਵਿਖੇ ਵਿਚਾਰ ਚਰਚਾ ਕੀਤੀ ਗਈ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਜਨਰਲ ਸਕੱਤਰ ਸਤਵਿੰਦਰ ਸਿੰਘ ਨੀਟਾ ਨੇ ਦੱਸਿਆ ਕਿ ਵਿਚਾਰ ਚਰਚਾ ਸ਼ੁਰੂ ਕਰਨ ਤੋਂ ਪਹਿਲਾਂ ਮਨੁੱਖਤਾ ਦੇ ਦੁਸ਼ਮਣਾਂ ਦੇ ਹੱਥੋਂ ਕਤਲ ਹੋਈਆਂ ਭਾਰਤੀ ਮਹਿਲਾਵਾਂ ਨੂੰ ਦੋ ਮਿੰਟ ਮੋਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਕੰਗ ਯਾਦਗਾਰੀ ਸਿੱਖਿਆ ਸੰਸਥਾ ਬਸੀ ਗੁਜਰਾਂ ਦੇ ਡਾਇਰੈਕਟਰ ਵਿੱਦਿਅਕ ਚਿੰਤਕ ਸਵਰਨ ਸਿੰਘ ਭੰਗੂ , ਸੁਸਾਇਟੀ ਦੇ ਚੇਅਰਮੈਨ ਮਲਾਗਰ ਸਿੰਘ , ਪ੍ਰਧਾਨ ਗੁਰਚਰਨ ਸਿੰਘ ਮਾਣੇ ਮਾਜਰਾ ਨੇ ਸੰਬੋਧਨ ਕਰਦਿਆਂ ਦੇਸ਼ ਭਰ ਵਿੱਚ ਔਰਤਾਂ ਵਿਰੁੱਧ ਹੋ ਰਹੀ ਹਿੰਸਾ ’ਤੇ ਚਿੰਤਾ ਪ੍ਰਗਟ ਕੀਤੀ ਅਤੇ ਮੰਗ ਕੀਤੀ ਕਿ ਦੋਸ਼ੀਆਂ ਨੂੰ ਸੰਭਵ ਛੇਤੀ ਮਿਸਾਲੀ ਸਜਾਵਾਂ ਦਿੱਤੀਆਂ ਜਾਣ। ਇਹ ਵੀ ਮੰਗ ਕੀਤੀ ਗਈ ਕਿ ਔਰਤ-ਵਰਗ ਦੇ ਸਵੈ-ਮਾਣ ਦੀ ਰਾਖੀ ਲਈ, ਲੰਮੇਂ ਦਾਅ ਤੋਂ ਜੀਵਨ-ਸ਼ੈਲੀ ਵਿੱਚ ਸਿਫ਼ਤੀ ਤਬਦੀਲੀਆਂ ਕੀਤੀਆਂ ਜਾਣ, ਤਾਂ ਕਿ ਔਰਤ ਨੂੰ ਕੇਵਲ ਇੱਕ ਵਸਤੂ ਨਾ ਸਮਝਿਆ ਜਾਵੇ, ਸਗੋਂ ੳਸਦਾ ਬਰਾਬਰ ਦਾ ਮਨੁੱਖੀ ਰੁਤਬਾ ਬਹਾਲ ਹੋਵੇ। ਔਰਤਾਂ ਵਿਰੁੱਧ ਵਧ ਰਹੇ ਜ਼ੁਲਮ, ਅਸਲ ਵਿੱਚ ਦੇਸ਼ ਦੀ ਨਿੱਘਰ ਰਹੀ ਰਾਜਸੀ-ਵਿਵਸਥਾ ਕਰਕੇ ਹੀ ਹਨ। ਇਸ ਮੌਕੇ ਪ੍ਰੋਫੈਸਰ ਆਰਸੀ ਢੰਡ, ਗੁਰਨਾਮ ਸਿੰਘ, ਗਿਆਨੀ ਸੁਖਵਿੰਦਰ ਸਿੰਘ ,ਗਿਆਨ ਸਿੰਘ ਰਾਏਪੁਰ ,ਨਿਰਮਲ ਸਿੰਘ, ਲਾਭ ਸਿੰਘ ,ਅਮਰਜੀਤ ਸਿੰਘ ਮੈਡਮ ਪਰਮਜੀਤ ਕੌਰ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *