ਹਥਿਆਰ ਬਰਾਮਦ ਕਰਵਾਉਣ ਲੈ ਕੇ ਗਈ ਪੁਲਿਸ ਦੀ ਟੀਮ ‘ਤੇ ਮੁਲਜਮਾਂ ਨੇ ਕੀਤਾ ਹਮਲਾ,ਜਵਾਬੀ ਕਾਰਵਾਈ ‘ਚ ਦੋ ਸ਼ੂਟਰ ਜ਼ਖਮੀ

ਚੰਡੀਗੜ੍ਹ ਪੰਜਾਬ

ਹਥਿਆਰ ਬਰਾਮਦ ਕਰਵਾਉਣ ਲੈ ਕੇ ਗਈ ਪੁਲਿਸ ਦੀ ਟੀਮ ‘ਤੇ ਮੁਲਜਮਾਂ ਨੇ ਕੀਤਾ ਹਮਲਾ,ਜਵਾਬੀ ਕਾਰਵਾਈ ‘ਚ ਦੋ ਸ਼ੂਟਰ ਜ਼ਖਮੀ


ਅੰਮ੍ਰਿਤਸਰ, 27 ਅਗਸਤ,ਬੋਲੇ ਪੰਜਾਬ ਬਿਊਰੋ :


ਅੰਮ੍ਰਿਤਸਰ ‘ਚ NRI ਸੁਖਚੈਨ ਸਿੰਘ ‘ਤੇ ਗੋਲੀਬਾਰੀ ਦੇ ਮਾਮਲੇ ‘ਚ ਸੋਮਵਾਰ ਨੂੰ ਹੁਸ਼ਿਆਰਪੁਰ ਤੋਂ ਗ੍ਰਿਫਤਾਰ ਕੀਤੇ ਗਏ ਤਿੰਨ ਮੁਲਜਮਾਂ ‘ਚੋਂ ਦੋ ਨੇ ਪੁਲਸ ਟੀਮ ‘ਤੇ ਹਮਲਾ ਕਰ ਦਿੱਤਾ। ਪੁਲੀਸ ਟੀਮ ਸੋਮਵਾਰ ਦੇਰ ਸ਼ਾਮ ਮੁਲਜ਼ਮ ਗੁਰਕੀਰਤ ਸਿੰਘ ਅਤੇ ਸੁਖਵਿੰਦਰ ਨੂੰ ਪਿੰਡ ਵੱਲਾ ਦੀ ਨਹਿਰ ਦੇ ਕੰਢੇ ਤੋਂ ਹਥਿਆਰ ਬਰਾਮਦ ਕਰਨ ਲਈ ਲੈ ਗਈ ਸੀ। ਜਿੱਥੇ ਦੋਵਾਂ ਨੇ ਜ਼ਮੀਨ ‘ਚ ਦੱਬੇ ਹਥਿਆਰ ਕੱਢ ਲਏ ਅਤੇ ਪੁਲਸ ਪਾਰਟੀ ‘ਤੇ ਫਾਇਰਿੰਗ ਕਰ ਦਿੱਤੀ। ਪੁਲਿਸ ਵਾਲੇ ਪਾਸਿਓਂ ਵੀ ਜਵਾਬੀ ਗੋਲੀਬਾਰੀ ਹੋਈ। ਇਸ ਦੌਰਾਨ ਦੋਵੇਂ ਮੁਲਜ਼ਮ ਗੋਲੀਆਂ ਨਾਲ ਜ਼ਖਮੀ ਹੋ ਗਏ। ਉਨ੍ਹਾਂ ਨੂੰ ਇਲਾਜ ਲਈ ਗੁਰੂ ਨਾਨਕ ਦੇਵ ਹਸਪਤਾਲ ਦਾਖਲ ਕਰਵਾਇਆ ਗਿਆ ਹੈ। 
ਇਸ ਸਬੰਧੀ ਪੁਲਿਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਵੱਲੋਂ ਕਿਹਾ ਗਿਆ ਕਿ ਦੋਸ਼ੀਆਂ ਦੀ ਗਿ੍ਫ਼ਤਾਰੀ ਅਤੇ ਐਨ.ਆਰ.ਆਈ ‘ਤੇ ਗੋਲੀ ਚਲਾਉਣ ਦੀ ਸਾਜ਼ਿਸ਼ ਰਚਣ ਸਬੰਧੀ ਅਹਿਮ ਖੁਲਾਸੇ ਹੋਏ ਹਨ।ਦੋਵੇਂ ਜ਼ਖਮੀ ਸ਼ੂਟਰ ਹਸਪਤਾਲ ‘ਚ ਜ਼ੇਰੇ ਇਲਾਜ ਹਨ। ਇਸ ਤੋਂ ਪਹਿਲਾਂ ਪੁਲਿਸ ਨੇ ਇਸ ਮਾਮਲੇ ਵਿੱਚ ਐਨਆਰਆਈ ਦੇ ਪਹਿਲਾ ਰਹਿ ਚੁੱਕੇ ਸਹੁਰੇ ਸਮੇਤ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ। NRI ਨੂੰ ਗੋਲੀ ਮਾਰ ਕੇ ਮਾਰਨ ਦੀ ਫਿਰੌਤੀ ਅਮਰੀਕਾ ਤੋਂ ਦਿੱਤੀ ਗਈ। ਮਾਮਲਾ ਪਰਿਵਾਰਕ ਰੰਜਿਸ਼ ਦਾ ਨਿਕਲਿਆ।

Leave a Reply

Your email address will not be published. Required fields are marked *