ਪੰਜਾਬ ‘ਚ ਕਬਾੜੀਏ ਦੀ ਨਿਕਲੀ 2.5 ਕਰੋੜ ਰੁਪਏ ਦੀ ਲਾਟਰੀ

ਚੰਡੀਗੜ੍ਹ ਪੰਜਾਬ

ਪੰਜਾਬ ‘ਚ ਕਬਾੜੀਏ ਦੀ ਨਿਕਲੀ 2.5 ਕਰੋੜ ਰੁਪਏ ਦੀ ਲਾਟਰੀ


ਆਦਮਪੁਰ, 27 ਅਗਸਤ,ਬੋਲੇ ਪੰਜਾਬ ਬਿਊਰੋ :


ਪੰਜਾਬ ਵਿੱਚ ਰਾਤੋ ਰਾਤ ਇੱਕ ਕਬਾੜ ਦਾ ਕੰਮ ਕਰਨ ਵਾਲੇ ਦੀ ਕਿਸਮਤ ਚਮਕ ਗਈ। ਰਾਖੀ ਬੰਪਰ ਇਨਾਮੀ ਡਰਾਅ ਦੌਰਾਨ ਇੱਕ ਸਕਰੈਪ ਡੀਲਰ 2.5 ਕਰੋੜ ਰੁਪਏ ਦਾ ਮਾਲਕ ਬਣ ਗਿਆ। ਕਰੋੜਪਤੀ ਬਣਿਆ ਉਕਤ ਸਕਰੈਪ ਡੀਲਰ ਆਦਮਪੁਰ ਦਾ ਰਹਿਣ ਵਾਲਾ ਹੈ। ਆਦਮਪੁਰ ਦੇ ਇੱਕ ਗਰੀਬ ਪਰਿਵਾਰ ਦੇ ਪ੍ਰੀਤਮ ਲਾਲ ਜੱਗੀ (ਉਰਫ਼ ਪ੍ਰੀਤਮ ਕਬਾੜੀਆ) ਦੇ ਪੁੱਤਰ ਚਰਨ ਦਾਸ ਜੱਗੀ ਨੇ ਦੱਸਿਆ ਕਿ ਉਸ ਦਾ ਪਰਿਵਾਰ ਪਿਛਲੇ ਕਈ ਦਹਾਕਿਆਂ ਤੋਂ ਆਦਮਪੁਰ ਵਿੱਚ ਸਕਰੈਪ ਦੀ ਦੁਕਾਨ ਚਲਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਤੱਕ ਉਹ ਇਸ ਸਕਰੈਪ ਦੇ ਕੰਮ ਨਾਲ ਆਪਣਾ ਮਕਾਨ ਅਤੇ ਦੁਕਾਨ ਨਹੀਂ ਬਣਾ ਸਕੇ ਹਨ।
ਉਸ ਨੇ ਦੱਸਿਆ ਕਿ ਉਹ ਪਿਛਲੇ 50 ਸਾਲਾਂ ਤੋਂ ਲਾਟਰੀਆਂ ਖਰੀਦ ਰਿਹਾ ਹੈ। ਉਸ ਸਮੇਂ ਪੰਜਾਬ ਸਰਕਾਰ ਦੀ ਲਾਟਰੀ 1 ਰੁਪਏ ਦੀ ਸੀ। ਪ੍ਰੀਤਮ ਨੇ ਦੱਸਿਆ ਕਿ ਪਿਛਲੇ ਹਫ਼ਤੇ ਉਸ ਨੇ ਅਤੇ ਉਸ ਦੀ ਪਤਨੀ ਅਨੀਤਾ ਜੱਗੀ (ਉਰਫ਼ ਬਬਲੀ) ਨੇ ਪੰਜਾਬ ਸਰਕਾਰ ਦੇ ਰੱਖੜੀ ਬੰਪਰ 2024 ਦੀ ਟਿਕਟ ਨੰਬਰ 452749 ਲਾਟਰੀ ਵੇਚਣ ਲਈ ਜਲੰਧਰ ਤੋਂ ਆਏ ਸੇਵਕ ਨਾਮਕ ਏਜੰਟ ਤੋਂ ਆਪਣੇ ਨਾਂ ‘ਤੇ ਖਰੀਦੀ ਸੀ, ਜਿਸ ਨੂੰ ਲੂਥਰਾ ਲਾਟਰੀ ਏਜੰਸੀ ਜਲੰਧਰ ਨੇ ਵੇਚਿਆ ਸੀ।

Leave a Reply

Your email address will not be published. Required fields are marked *