2392 ਅਧਿਆਪਕ ਯੂਨੀਅਨਾਂ ਪੰਜਾਬ ਵੱਲੋਂ ਬਦਲੀਆਂ ਦੀ ਮੰਗ ਨੂੰ ਲੈ ਕੇ ਸਿੱਖਿਆ ਮੰਤਰੀ ਦੀ ਕੋਠੀ ਪਿੰਡ ਗੰਭੀਰਪੁਰ ਵੱਲ ਮਾਰਚ ਅਤੇ ਰੋਸ ਧਰਨਾ ਪ੍ਰਦਰਸ਼ਨ

ਚੰਡੀਗੜ੍ਹ ਪੰਜਾਬ

2392 ਅਧਿਆਪਕ ਯੂਨੀਅਨਾਂ ਪੰਜਾਬ ਵੱਲੋਂ ਬਦਲੀਆਂ ਦੀ ਮੰਗ ਨੂੰ ਲੈ ਕੇ ਸਿੱਖਿਆ ਮੰਤਰੀ ਦੀ ਕੋਠੀ ਪਿੰਡ ਗੰਭੀਰਪੁਰ ਵੱਲ ਮਾਰਚ ਅਤੇ ਰੋਸ ਧਰਨਾ ਪ੍ਰਦਰਸ਼ਨ

ਗੰਭੀਰਪੁਰ 26 ਅਗਸਤ ,ਬੋਲੇ ਪੰਜਾਬ ਬਿਊਰੋ :


ਨਵ ਨਿਯੁ ਅਧਿਆਪਕ ਫਰੰਟ ਪੰਜਾਬ ਅਤੇ 2392 ਅਧਿਆਪਕ ਯੂਨੀਅਨ ਪੰਜਾਬ ਵੱਲੋਂ ਸਾਂਝੇ ਰੂਪ ਵਿੱਚ ਲੈਕਚਰਾਰ ਅਤੇ ਅਧਿਆਪਕਾਂ ਦੀ ਬਦਲੀਆਂ ਦੀ ਮੰਗ ਨੂੰ ਲੈ ਕੇ ਸਿੱਖਿਆ ਮੰਤਰੀ ਦੇ ਪਿੰਡ ਗੰਭੀਰਪੁਰ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ। ਤੇ 2392 ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਯੁੱਧਜੀਤ ਸਿੰਘ ਤੇ ਨਵ ਨਿਯੁਕਤ ਅਧਿਆਪਕ ਫਰੰਟ ਦੇ ਸੂਬਾ ਕਨਵੀਨਰ ਗੁਰਪ੍ਰੀਤ ਸਿੰਘ ਨਾਭਾ ਨੇ ਸਾਂਝੇ ਰੂਪ ਵਿੱਚ ਦੱਸਿਆ ਕਿ 9 ਅਗਸਤ,2024 ਨੂੰ ਪੰਜਾਬ ਭਵਨ ਚੰਡੀਗੜ੍ਹ ਵਿਖੇ ਸਿੱਖਿਆ ਮੰਤਰੀ ਸ੍ਰੀ ਹਰਜੋਤ ਸਿੰਘ ਬੈਂਸ ਨਾਲ ਬਦਲੀਆਂ ਦੀ ਮੰਗ ਨੂੰ ਲੈ ਕੇ ਮੀਟਿੰਗ ਹੋਈ ਸੀ, ਮੀਟਿੰਗ ਦੌਰਾਨ ਸਿੱਖਿਆ ਮੰਤਰੀ ਨੇ ਦੋਨਾਂ ਜੱਥੇਬੰਦੀਆਂ ਨੂੰ ਵਿਸ਼ਵਾਸ ਦਵਾਇਆ ਸੀ ਕਿ 569 ਲੈਕਚਰਾਰ ਅਤੇ 2392 ਅਧਿਆਪਕਾਂ ਨੂੰ ਆਨਲਾਈਨ ਬਦਲੀਆਂ ਦੇ ਜਨਰਲ ਰਾਊਂਡ ਵਿੱਚ ਪ੍ਰੋਬੇਸ਼ਨ ਪੀਰੀਅਡ ਦੀ ਸ਼ਰਤ ਤੋਂ ਛੋਟ ਦਿੰਦਿਆਂ ਬਦਲੀ ਕਰਾਉਣ ਦਾ ਮੌਕਾ ਦਿੱਤਾ ਜਾਵੇਗਾ। ਮੀਤ ਪ੍ਰਧਾਨ ਵਿਸ਼ਵ ਭਾਨੂ, ਮਨਦੀਪ ਸਿੰਘ, ਕਿਰਨਦੀਪ ਕੋਰ, ਰਮਨਦੀਪ ਕੋਰ, ਰਾਜਿੰਦਰ ਕੋਰ,ਸੁਖਦੀਪ ਕੋਰ ਅਤੇ ਕੁਲਦੀਪ ਲੈਕਚਰਾਰ ਕੁਲਦੀਪ ਸਿੰਘ ਨੇ ਕਿਹਾ ਪਰ ਕਿ ਮਿਤੀ 24 ਅਗਸਤ ਸ਼ਾਮ ਨੂੰ ਜਦੋਂ ਸਿੱਖਿਆ ਵਿਭਾਗ ਵੱਲੋਂ ਆਨਲਾਈਨ ਬਦਲੀਆਂ ਦੇ ਸਟੇਸ਼ਨ ਚੁਆਇਸ ਲਈ ਪੋਰਟਲ ਖੋਲਿਆ ਤਾਂ ਲੈਕਚਰਾਰ ਤੇ ਅਧਿਆਪਕਾਂ ਨੂੰ ਉਸ ਵਿੱਚ ਮੌਕਾ ਨਹੀਂ ਦਿੱਤਾ ਗਿਆ। ਉਹਨਾਂ ਨੇ ਦੱਸਿਆ ਕਿ ਜਿੱਥੇ 2392 ਅਧਿਆਪਕਾਂ ਦਾ ਪ੍ਰੋਬੇਸ਼ਨ ਪੀਰੀਅਡ 25 ਅਗਸਤ ਨੂੰ ਪੂਰਾ ਹੋ ਰਿਹਾ ਹੈ,ਉੱਥੇ ਹੀ ਲੈਕਚਰਾਰ ਦਾ ਪ੍ਰੋਬੇਸ਼ਨ ਪੀਰੀਅਡ ਵੀ 30 ਅਗਸਤ ਤੋਂ ਸਤੰਬਰ ਦੇ ਪਹਿਲੇ ਹਫਤੇ ਤੱਕ ਪੂਰਾ ਹੋ ਜਾਣਾ ਹੈ। ਅਧਿਆਪਕ ਆਗੂ ਮਨਪ੍ਰੀਤ ਸ਼ਰਮਾ, ਗੁਰਸੇਵਕ ਸਿੰਘ, ਗੁਰਬਾਜ ਸਿੰਘ ਅਮਨਦੀਪ ਸਿੰਘ ਅਤੇ ਲੈਕਚਰਾਰ ਜਸਵਿੰਦਰ ਸਿੰਘ ਨੇ ਕਿਹਾ ਕਿ ਸਿੱਖਿਆ ਮੰਤਰੀ ਵੱਲੋਂ ਵਾਅਦਾ ਨਾ ਪੂਰਾ ਕਰਨ ਤੇ ਅਧਿਆਪਕ ਅਤੇ ਲੈਕਚਰਾਰਾਂ ਵਿਚ ਬਹੁਤ ਰੋਸ ਹੈ। ਇਹ ਅਧਿਆਪਕ ਅਤੇ ਲੈਕਚਰਾਰ ਆਪਣੇ ਘਰਾਂ ਤੋਂ 200-300 ਕਿਲੋਮੀਟਰ ਦੂਰ ਨਿਯੁਕਤ ਹੋਣ ਕਰਕੇ ਬਹੁਤ ਮੁਸ਼ਕਲਾ ਦਾ ਸਾਹਮਣਾ ਕਰ ਰਹੇ ਹਨ। ਅਧਿਆਪਕ ਆਗੂ ਪਰਮਜੀਤ ਫਿਰੋਜਪੁਰ, ਲਾਭਪ੍ਰੀਤ ਸਿੰਘ, ਸੰਜੀਵ ਗਰਗ,ਮਹਿਲ ਸਿੰਘ ਜੱਬੋਵਾਲ ਅਤੇ ਲੈਕਚਰਾਰ ਮੈਡਮ ਨਿਸ਼ਾ, ਮਨਜਿੰਦਰ ਨੇ ਸਰਕਾਰ ਤੋਂ ਮੰਗ ਕੀਤੀ ਕੀਤੀ ਕਿ ਕੁਝ ਦਿਨਾਂ ਲਈ ਪ੍ਰੋਬੇਸ਼ਨ ਪੀਰੀਅਡ ਪੂਰਾ ਨਾ ਹੋਣ ਤੇ ਬਦਲੀਆਂ ਦੇ ਜਨਰਲ ਰਾਊਂਡ ‘ਚ ਮੋਕਾ ਨਾ ਦੇਣਾ ਬਹੁਤ ਮੰਦਭਾਗਾ ਹੈ, ਇਸ ਲਈ ਸਾਰੇ ਅਧਿਆਪਕ ਤੇ ਲੈਕਚਰਾਰ ਨੂੰ ਸਟੇਸ਼ਨ ਚੁਆਇਸ ਦੇ ਜਨਰਲ ਰਾਊਂਡ ਵਿੱਚ ਮੋਕਾ ਨਾ ਦੇਣ ਕਰਕੇ ਸਮੂਹ ਅਧਿਆਪਕ ਅਤੇ ਲੈਕਚਰਾਰਾਂ ਨੇ ਪਿੰਡ ਢੇਰ ਵਿਖੇ ਸਵੇਰ ਤੋਂ ਰੋਸ ਰੈਲੀ ਕਰਨ ਉਪਰੰਤ ਇਕੱਠੇ ਹੋ ਕੇ ਸਿੱਖਿਆ ਮੰਤਰੀ ਦੇ ਪਿੰਡ ਵੱਲ ਮਾਰਚ ਕੀਤਾ ਅਤੇ ਕੋਠੀ ਦਾ ਘਿਰਾਓ ਕਰਕੇ ਨਾਅਰੇਬਾਜ਼ੀ ਕੀਤੀ ਗਈ। ਇਸ ਉਪਰੰਤ ਜਿੱਥੇ ਸਿੱਖਿਆ ਮੰਤਰੀ ਨੇ ਫੋਨ ਰਾਹੀਂ ਗੱਲ ਕਰਕੇ ਭਰੋਸਾ ਦਿੱਤਾ ਉੱਥੇ ਹੀ ਆਨੰਦਪੁਰ ਪ੍ਰਸ਼ਾਸਨ ਦੇ ਡਿਊਟੀ ਮੈਜਿਸਟ੍ਰੇਟ ਤਹਿਸੀਲਦਾਰ ਨੇ ਅਧਿਆਪਕਾਂ ਦੇ ਇਕੱਠ ਵਿੱਚ ਆ ਕੇ ਮੰਗਲਵਾਰ ਨੂੰ ਸਿੱਖਿਆ ਮੰਤਰੀ ਨਾਲ ਮੀਟਿੰਗ ਕਰਵਾਉਣ ਦਾ ਵਾਅਦਾ ਕੀਤਾ। ਸਾਂਝੇ ਰੂਪ ਵਿੱਚ 2392 ਅਧਿਆਪਕ ਯੂਨੀਅਨ ਤੇ ਨਵ ਨਿਯੁਕਤ ਅਧਿਆਪਕ ਫਰੰਟ ਦੇ ਆਗੂਆਂ ਨੇ ਕਿਹਾ ਕਿ ਜੇਕਰ ਮੰਗਲਵਾਰ ਨੂੰ ਮਸਲੇ ਹੱਲ ਨਾ ਹੋਇਆ ਤਾਂ ਉਸ ਦਿਨ ਸਿੱਖਿਆ ਵਿਭਾਗ ਸਾਹਮਣੇ ਤਿੱਖਾ ਪ੍ਰਦਰਸ਼ਨ ਕੀਤਾ ਜਾਵੇਗਾ ਤੇ ਸਮੂਹ ਅਧਿਆਪਕ ਤੇ ਲੈਕਚਰਾਰ ਨੂੰ ਵੱਡੀ ਗਿਣਤੀ ਵਿੱਚ ਆਉਣ ਲਈ ਕਿਹਾ।

Leave a Reply

Your email address will not be published. Required fields are marked *