ਕਥਾ ਵਿਆਸ ਸੁਭਾਸ਼ ਸ਼ਾਸਤਰੀ ਜੀ ਮਹਾਰਾਜ ਨੇ ਸ਼ਰਧਾਲੂਆਂ ਨੂੰ ਸ਼੍ਰੀਮਦ ਭਾਗਵਤ ਕਥਾ ਕਰਵਾਉਣ ਦਾ ਮਹੱਤਵ ਦੱਸਿਆ
ਮੋਹਾਲੀ 26 ਅਗਸਤ,ਬੋਲੇ ਪੰਜਾਬ ਬਿਊਰੋ :
ਮੋਹਾਲੀ ਦੇ ਸੈਕਟਰ-66 ਸਥਿਤ ਸ਼ਿਵ ਸ਼ਕਤੀ ਮੰਦਿਰ ਵਿਖੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਮੌਕੇ ‘ਤੇ ਸ਼੍ਰੀਮਦ ਭਾਗਵਤ ਕਥਾ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਦੇ ਪਹਿਲੇ ਦਿਨ ਕਥਾ ਵਿਆਸ ਸੁਭਾਸ਼ ਸ਼ਾਸਤਰੀ ਜੀ ਮਹਾਰਾਜ ਨੇ ਸੰਗਤਾਂ ਨੂੰ ਧੁੰਦਕਾਰੀ ਦੀ ਕਥਾ ਸੁਣਾ ਕੇ ਨਿਹਾਲ ਕੀਤਾ। ਇਸ ਦੌਰਾਨ ਉਨ੍ਹਾਂ ਨੇ ਸ਼ਰਧਾਲੂਆਂ ਨੂੰ ਸ਼੍ਰੀਮਦ ਭਾਗਵਤ ਕਥਾ ਕਰਵਾਉਣ ਦੀ ਮਹੱਤਤਾ ਬਾਰੇ ਵੀ ਗੰਭੀਰਤਾ ਨਾਲ ਚਾਨਣਾ ਪਾਇਆ। ਵਰਨਣਯੋਗ ਹੈ ਕਿ 25 ਅਗਸਤ 2024 ਤੋਂ 1 ਸਤੰਬਰ ਤੱਕ ਮੰਦਰ ਪਰਿਸਰ ਵਿੱਚ ਸ਼੍ਰੀਮਦ ਭਾਗਵਤ ਕਥਾ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਵਿੱਚ ਕਥਾਵਾਚਕ ਉੱਤਰਾਖੰਡ ਦੇ ਪ੍ਰਸਿੱਧ ਸੁਭਾਸ਼ ਸ਼ਾਸਤਰੀ ਜੀ ਮਹਾਰਾਜ ਦੇ ਮੁਖਾਰਬਿੰਦ ਤੋਂ ਪਾਵਨ ਕਥਾ ਦਾ ਸਰਵਣ ਕਰ ਰਹੇ ਹਨ। ਸ਼੍ਰੀਮਦ ਭਾਗਵਤ ਕਥਾ ਬਾਰੇ ਜਾਣਕਾਰੀ ਦਿੰਦਿਆਂ ਸ਼ਿਵ ਸ਼ਕਤੀ ਮੰਦਿਰ ਦੇ ਮੌਜੂਦਾ ਪ੍ਰਧਾਨ ਗੋਪਾਲ ਸਿੰਘ, ਜਨਰਲ ਸਕੱਤਰ ਸਤਪਾਲ ਅਰੋੜਾ, ਖਜ਼ਾਨਚੀ ਰਾਜੇਸ਼ ਪਾਂਡੇ ਅਤੇ ਹੋਰ ਅਧਿਕਾਰੀਆਂ ਨੇ ਦੱਸਿਆ ਕਿ ਕਥਾ ਦੀ ਸਮਾਪਤੀ ਮੌਕੇ ਰੋਜ਼ਾਨਾ ਮਹਾਂ ਆਰਤੀ ਕਰਵਾਈ ਜਾਂਦੀ ਹੈ, ਜਿਸ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਸ਼ਮੂਲੀਅਤ ਕਰਦੀਆਂ ਹਨ | ਉਨ੍ਹਾਂ ਦੱਸਿਆ ਕਿ ਸ਼੍ਰੀਮਦ ਭਾਗਵਤ ਕਥਾ ਰੋਜ਼ਾਨਾ 3 ਵਜੇ ਤੋਂ ਸ਼ਾਮ 7 ਵਜੇ ਤੱਕ ਹੁੰਦੀ ਹੈ ਅਤੇ ਮਹਾਂ ਆਰਤੀ ਉਪਰੰਤ ਸੰਗਤਾਂ ਲਈ ਅਤੁਟ ਭੰਡਾਰਾ ਕਰਵਾਇਆ ਜਾਂਦਾ ਹੈ | ਉਨ੍ਹਾਂ ਸ਼ਰਧਾਲੂਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਮੰਦਿਰ ਕਮੇਟੀ ਦੇ ਸਮੂਹ ਅਧਿਕਾਰੀ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖ ਰਹੇ ਹਨ ਕਿ ਸ਼ਰਧਾਲੂਆਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਹਰ ਕੋਈ ਆਰਾਮ ਨਾਲ ਸ੍ਰੀਮਦ ਭਾਗਵਤ ਕਥਾ ਦਾ ਆਨੰਦ ਮਾਣੇ। ਉਨ੍ਹਾਂ ਆਪਣੀ ਸਮੁੱਚੀ ਟੀਮ ਸਮੇਤ ਇਲਾਕੇ ਦੀਆਂ ਸੰਗਤਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਗਿਣਤੀ ‘ਚ ਮੰਦਿਰ ਵਿਖੇ ਪਹੁੰਚ ਕੇ ਸ੍ਰੀਮਦ ਭਾਗਵਤ ਕਥਾ ਦਾ ਅਨੰਦ ਮਾਣਨ |