ਸਾਥੀ ਵੇਦ ਨੇ ਸਾਰਾ ਜੀਵਨ ਲੋਕ ਘੋਲਾਂ ਦੇ ਲੇਖੇ ਲਗਾਇਆ- ਰਾਣਾ, ਬਾਸੀ
ਸ਼ਰਧਾਂਜਲੀ ਸਮਾਗਮ ਪਿੰਡ ਸਸਕੌਰ ਵਿਖੇ 8 ਨੂੰ
ਚੰਡੀਗੜ੍ਹ, 26 ਅਗਸਤ ,ਬੋਲੇ ਪੰਜਾਬ ਬਿਊਰੋ :
ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ (ਪ.ਸ.ਸ.ਫ.) ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ, ਜਨਰਲ ਸਕੱਤਰ ਤੀਰਥ ਸਿੰਘ ਬਾਸੀ ਅਤੇ ਵਿਤ ਸਕੱਤਰ ਗੁਰਦੀਪ ਸਿੰਘ ਬਾਜਵਾ ਨੇ ਇੱਕ ਸਾਂਝੇ ਪ੍ਰੈਸ ਬਿਆਨ ਰਾਹੀਂ ਪ.ਸ.ਸ.ਫ. ਦੇ ਸਾਬਕਾ ਜਨਰਲ ਸਕੱਤਰ, ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ਼ ਫੈਡਰੇਸ਼ਨ ਦੇ ਸਾਬਕਾ ਕੌਮੀਂ ਵਾਇਸ ਚੇਅਰਮੈਨ ਅਤੇ ਪਰਚਾ ਮੁਲਾਜ਼ਮ ਲਹਿਰ ਦੇ ਮੁੱਖ ਸੰਪਾਦਕ ਸਾਥੀ ਵੇਦ ਪ੍ਰਕਾਸ਼ ਸ਼ਰਮਾਂ ਦੇ ਅਚਾਨਕ ਸਦੀਵੀ ਵਿਛੋੜੇ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।ਉਹਨਾਂ ਕਿਹਾ ਕਿ ਸਾਥੀ ਵੇਦ ਪ੍ਰਕਾਸ਼ ਸ਼ਰਮਾਂ ਵਲੋਂ ਪੀ.ਡਬਯੂ.ਡੀ. ਫੀਲਡ ਤੇ ਵਰਕਸ਼ਾਪ ਵਰਕਰਜ਼ ਯੂਨੀਅਨ ਅਤੇ ਪ.ਸ.ਸ.ਫ. ਦੀ ਕਮਾਨ ਉਸ ਵੇਲੇ ਸੰਭਾਲੀ ਜਦੋਂ ਜੱਥੇਬੰਦੀ ਦੇ ਮੁੱਖ ਆਗੂ ਇਹਨਾਂ ਜੱਥੇਬੰਦੀਆਂ ਨੂੰ ਤਲਾਂਜਲੀ ਦੇ ਗਏ। ਆਪਣੀ ਦੂਰ ਅੰਦੇਸ਼ੀ ਅਤੇ ਜੱਥੇਬੰਦਕ ਸੂਝ-ਬੂਝ ਸਦਕਾ ਸਾਥੀ ਜੀ ਵਲੋਂ ਦਿੱਤੀ ਗਈ ਸੇਧ ਸਦਕਾ ਕੀਤੇ ਗਏ ਸੰਘਰਸ਼ਾਂ ਨਾਲ ਮੁਲਾਜ਼ਮ ਸਫਾਂ ਅੰਦਰ ਪ.ਸ.ਸ.ਫ. ਦਾ ਯਕੀਨ ਹੋਰ ਵੀ ਪ੍ਰਚੰਡ ਹੋਇਆ। ਜੱਥੇਬੰਦੀ ਦੇ ਆਗੂਆਂ ਕਰਮਜੀਤ ਸਿੰਘ ਬੀਹਲਾ, ਮੱਖਣ ਸਿੰਘ ਵਾਹਿਦਪੁਰੀ, ਸੁਖਵਿੰਦਰ ਸਿੰਘ ਚਾਹਲ, ਹਰਮਨਪ੍ਰੀਤ ਕੌਰ ਗਿੱਲ ਨੇ ਕਿਹਾ ਕਿ ਉਹਨਾਂ ਨੇ 1980 ਵਿੱਚ ਮੁਲਾਜ਼ਮ ਜਥੇਬੰਦੀ ਪੀ ਡਬਲਿਯੂ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ ਦਾ ਗਠਨ ਕੀਤਾ ਅਤੇ ਲੋਕ ਨਿਰਮਾਣ ਵਿਭਾਗ ਦੇ ਵੱਖ ਵੱਖ ਵਿੰਗਾਂ ਨੂੰ ਇਕ ਝੰਡੇ ਹੇਠ ਇਕੱਤਰ ਕਰਕੇ ਹਰ ਨਹਿਰ, ਡਰੇਨ, ਸੜਕ,ਵਾਟਰ ਸਪਲਾਈ ਤੇ ਸੀਵਰੇਜ ਬੋਰਡ ਦੇ ਕਾਮਿਆਂ ਨੂੰ ਜਥੇਬੰਦੀ ਨਾਲ ਜੋੜਿਆ ਤੇ ਵਿਸ਼ਾਲ ਗਿਣਤੀ ਚ, ਵੱਡਾ ਏਕਾ ਉਸਾਰਿਆ ਅਤੇ ਇਸ ਜਥੇਬੰਦੀ ਨੇ ਵੱਡੀ ਗਿਣਤੀ ਆਗੂ ਤਿਆਰ ਕਰਕੇ ਮੁਲਾਜਮ ਲਹਿਰ ਨੂੰ ਦਿਤੇ ਇਸਦੇ ਉਹ 2009 ਤੱਕ 29 ਸਾਲ ਪੀ ਡਬਲਯੂ ਡੀ ਫੀਲਡ ਤੇ ਵਰਕਸਾਪ ਵਰਕਰਜ ਯੁਨੀਅਨ ਦੇ ਜਨਰਲ ਸਕੱਤਰ ਰਹੇ ਅਤੇ ਉਹ ਲੰਮਾਂ ਸਮਾਂ ਪੰਜਾਬ ਸੁਬਾਰਡੀਨੇਟ ਸਰਵਿਿਸਜ ਫੈਡਰੇਸਨ 1406/22 ਬੀ ਚੰਡੀਗੜ੍ਹ ਦੇ ਜਨਰਲ ਸਕਤਰ, ਮੁਲਾਜਮ ਲਹਿਰ ਦੇ ਮੁੱਖ ਸੰਪਾਦਕ, ਆਲ ਇੰਡੀਆ ਮੁਲਾਜਮ ਫੈਡਰੇਸ਼ਨ ਦੇ ਉਪ ਚੇਅਰਮੇਨ, ਤੇ ਹੁਣ ਆਲ ਇੰਡੀਆ ਪੈਨਸ਼ਨਰਜ਼ ਫੈਡਰੇਸ਼ਨ ਦੇ ਵਾਇਸ ਚੇਅਰਮੈਨ ਸਨ।
ਆਪਣੀ ਸਾਰੀ ਜਿੰਦਗੀ ਉਹ ਕਿਰਤੀ ਲੋਕਾਂ ਦੇ ਹੱਕਾਂ ਲਈ ਲੜਦੇ ਰਹੇ। ਆਗੂਆਂ ਨੇ ਕਿਹਾ ਕਿ ਸਾਥੀ ਵੇਦ ਜੀ ਦੀ ਘਾਟ ਕਿਸੇ ਵੀ ਕੀਮਤ ਤੇ ਪੂਰੀ ਨਹੀਂ ਹੋ ਸਕਦੀ ਅਤੇ ਉਹਨਾਂ ਦੀ ਮੌਤ ਨਾਲ ਜੋ ਖਲਾਅ ਪੈਦਾ ਹੋਇਆ ਹੈ ਉਸਨੂੰ ਭਰਨ ਵਿਚ ਬਹੁਤ ਸਮਾਂ ਲੱਗੇਗਾ। ਉਹਨਾਂ ਕਿਹਾ ਕਿ ਸਾਥੀ ਵੇਦ ਪ੍ਰਕਾਸ਼ ਦਾ ਸ਼ਰਧਾਂਜਲੀ ਸਮਾਗਮ ਉਹਨਾਂ ਦੇ ਪਿੰਡ ਸਸਕੌਰ ਨਜ਼ਦੀਕ ਨੂਰਪੁਰ ਬੇਦੀ ਵਿਖੇ ਮਿਤੀ 8 ਸਤੰਬਰ ਨੂੰ ਹੋਵੇਗਾ। ਇਸ ਮੌਕੇ ਉਪਰੋਕਤ ਆਗੂਆਂ ਤੋਂ ਇਲਾਵਾ ਇੰਦਰਜੀਤ ਵਿਰਦੀ, ਕਿਸ਼ੋਰ ਚੰਦ ਗਾਜ, ਅਨਿਲ ਕੁਮਾਰ ਅਮਰੀਕ ਸਿੰਘ, ਗੁਰਬਿੰਦਰ ਸਿੰਘ, ਗੁਰਦੇਵ ਸਿੰਘ ਸਿੱਧੂ, ਗੁਰਪ੍ਰੀਤ ਰੰਗੀਲਪੁਰ, ਪੂਰਨ ਸਿੰਘ ਸੰਧੂ, ਜਰਨੈਲ ਸਿੰਘ, ਮੋਹਣ ਸਿੰਘ ਪੂਨੀਆ, ਜੱਗਾ ਸਿੰਘ ਅਲੀਸ਼ੇਰ, ਜਸਵਿੰਦਰ ਸਿੰਘ ਸੋਜਾ, ਕਰਮ ਸਿੰਘ, ਨਿਰਭੈ ਸਿੰਘ ਸ਼ੰਕਰ, ਸੁਭਾਸ਼ ਚੰਦਰ, ਬਲਵਿੰਦਰ ਭੁੱਟੋ, ਰਜਿੰਦਰ ਸਿੰਘ ਰਿਆੜ, ਜਤਿੰਦਰ ਸਿੰਘ, ਮਾਲਵਿੰਦਰ ਸਿੰਘ, ਮਨੋਹਰ ਲਾਲ ਸ਼ਰਮਾ, ਪ੍ਰਿੰਸੀਪਲ ਅਮਨਦੀਪ ਸ਼ਰਮਾ, ਪੁਸ਼ਪਿੰਦਰ ਸਿੰਘ ਹਰਪਾਲਪਰ, ਰਜੇਸ਼ ਕੁਮਾਰ ਅਮਲੋਹ, ਬੋਬਿੰਦਰ ਸਿੰਘ, ਜਸਵੀਰ ਤਲਵਾੜਾ, ਸਿਮਰਜੀਤ ਸਿੰਘ ਬਰਾੜ, ਜਸਵੀਰ ਸਿੰਘ ਸ਼ੀਰਾ,ਮੱਖਣ ਖਨਗਵਾਲ, ਗੁਰਪ੍ਰੀਤ ਕੌਰ, ਸਰਬਜੀਤ ਸਿੰਘ ਪੱਟੀ, ਰਾਣੋ ਖੇੜੀ ਗਿੱਲਾਂ, ਕੁਲਦੀਪ ਵਾਲੀਆ, ਬਿਮਲਾ ਰਾਣੀ, ਗੁਰਪ੍ਰੀਤ ਸਿੰਘ ਮੁਕੀਮਪੁਰ, ਕੁਲਦੀਪ ਪੂਰੋਵਾਲ, ਫੁਮਣ ਸਿੰਘ ਕਾਠਗੜ੍ਹ, ਸ਼ਰਮੀਲਾ ਦੇਵੀ, ਦਵਿੰਦਰ ਸਿੰਘ ਬਿੱਟੂ, ਬਲਰਾਜ ਮੌੜ ਵੀ ਹਾਜਰ ਸਨ।