ਪੰਜਾਬ ਪੁਲਿਸ ਨੇ ਭੋਲੇ ਭਾਲੇ ਲੋਕਾਂ ਨਾਲ ਸਾਈਬਰ ਠੱਗੀਆਂ ਮਾਰਨ ਵਾਲੇ 5 ਵਿਅਕਤੀ ਕੀਤੇ ਕਾਬੂ
ਚੰਡੀਗੜ੍ਹ, 25 ਅਗਸਤ, ਬੋਲੇ ਪੰਜਾਬ ਬਿਊਰੋ ;
ਜਲੰਧਰ ਕਮਿਸ਼ਨਰੇਟ ਪੁਲਿਸ ਨੇ ਸਾਈਬਰ ਕਰਾਈਮ ‘ਚ ਵੱਡੀ ਸਫਲਤਾ ਹਾਸਲ ਕੀਤੀ ਹੈ। ਕਮਿਸ਼ਨਰੇਟ ਪੁਲਿਸ ਨੇ 5 ਰਾਜਾਂ ਦੇ ਕਰੀਬ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਜੋ ਭੋਲੇ ਭਾਲੇ ਲੋਕਾਂ ਨੂੰ ਫੋਨ ਕਰਕੇ ਸਾਈਬਰ ਅਪਰਾਧਾਂ ਵਿੱਚ ਫਸਾਉਂਦਾ ਸੀ। ਇਸ ਬਹੁ-ਰਾਜੀ ਗਿਰੋਹ ਵੱਲੋਂ 61 ਸਾਈਬਰ ਧੋਖਾਧੜੀ ਕੀਤੀ ਗਈ ਸੀ। ਮੁਲਜ਼ਮਾਂ ਦਾ ਇਹ ਨੈੱਟਵਰਕ 6 ਰਾਜਾਂ ਵਿੱਚ ਫੈਲਿਆ ਹੋਇਆ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ 19 ਖਾਤੇ, ਦਰਜਨਾਂ ਏਟੀਐਮ ਕਾਰਡ ਤੇ ਹੋਰ ਸਾਮਾਨ ਬਰਾਮਦ ਕੀਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਨੇ ਮੁਲਜ਼ਮਾਂ ਦੇ 19 ਬੈਂਕ ਖਾਤੇ ਜ਼ਬਤ ਕੀਤੇ ਹਨ।ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਕਿਉਂਕਿ ਧੋਖਾਧੜੀ ਤੋਂ ਬਾਅਦ ਉਕਤ ਮੁਲਜ਼ਮਾਂ ਵੱਲੋਂ ਉਕਤ ਪੈਸੇ ਇਨ੍ਹਾਂ ਬੈਂਕ ਖਾਤਿਆਂ ਵਿੱਚ ਜਮ੍ਹਾਂ ਕਰਵਾਏ ਜਾ ਰਹੇ ਸਨ। ਇਨ੍ਹਾਂ ਖਾਤਿਆਂ ‘ਚ ਪਿਛਲੇ 61 ਫਰਾਡਾਂ ਦਾ ਪੈਸਾ ਵੀ ਜਮ੍ਹਾ ਸੀ।