ਅੰਮ੍ਰਿਤਸਰ ‘ਚ NRI ‘ਤੇ ਹਮਲੇ ਦਾ ਮਾਮਲਾ ਸੁਲਝਿਆ,ਮ੍ਰਿਤਕ ਦੇ ਸਹੁਰੇ ਸਮੇਤ 5 ਮੁਲਜ਼ਮ ਗ੍ਰਿਫਤਾਰ

ਚੰਡੀਗੜ੍ਹ ਪੰਜਾਬ

ਅੰਮ੍ਰਿਤਸਰ ‘ਚ NRI ‘ਤੇ ਹਮਲੇ ਦਾ ਮਾਮਲਾ ਸੁਲਝਿਆ,ਮ੍ਰਿਤਕ ਦੇ ਸਹੁਰੇ ਸਮੇਤ 5 ਮੁਲਜ਼ਮ ਗ੍ਰਿਫਤਾਰ

ਅੰਮ੍ਰਿਤਸਰ 25 ਅਗਸਤ ,ਬੋਲੇ ਪੰਜਾਬ ਬਿਊਰੋ :

ਅੰਮ੍ਰਿਤਸਰ ‘ਚ ਸ਼ਨੀਵਾਰ ਸਵੇਰੇ ਇਕ NRI ‘ਤੇ ਉਸ ਦੇ ਘਰ ‘ਚ ਦਾਖਲ ਹੋ ਕੇ ਗੋਲੀਬਾਰੀ ਕਰਨ ਦਾ ਭੇਤ ਪੁਲਸ ਨੇ 24 ਘੰਟਿਆਂ ਦੇ ਅੰਦਰ ਸੁਲਝਾ ਲਿਆ ਹੈ। ਜ਼ਖ਼ਮੀ ਐਨਆਰਆਈ ਸੁਖਚੈਨ ਸਿੰਘ ਦੀ ਪਹਿਲੀ ਪਤਨੀ ਦੇ ਪਿਤਾ ਤੋਂ ਇਲਾਵਾ ਪੁਲੀਸ ਨੇ ਇਸ ਮਾਮਲੇ ਵਿੱਚ 4 ਹੋਰਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਜਿਸ ਨੇ ਹਮਲਾਵਰਾਂ ਦੀ ਮਦਦ ਕੀਤੀ ਸੀ। ਪੁਲਿਸ ਨੇ ਹਮਲਾਵਰਾਂ ਦੀ ਪਛਾਣ ਕਰ ਲਈ ਹੈ ਅਤੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਵੀ ਜਲਦੀ ਹੀ ਫੜ ਲਿਆ ਜਾਵੇਗਾ।

ਜਾਂਚ ਤੋਂ ਬਾਅਦ ਇਹ ਸਪੱਸ਼ਟ ਹੋ ਗਿਆ ਹੈ ਕਿ ਹਮਲਾਵਰ ਗੁਰਿੰਦਰ ਸਿੰਘ ਸੁੱਖਾ ਗਰਨੇਡ ਵਾਸੀ ਕਪੂਰਥਲਾ ਅਤੇ ਗੁਰਕੀਰਤ ਸਿੰਘ ਗੁਰੀ ਵਾਸੀ ਜਲੰਧਰ ਹਨ। ਪੁਲੀਸ ਨੇ ਤਰਨਤਾਰਨ ਵਾਸੀ ਜਗਜੀਤ ਸਿੰਘ ਅਤੇ ਚਮਕੌਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੋਸ਼ੀਆਂ ਨੇ ਵਾਰਦਾਤ ਤੋਂ ਪਹਿਲਾਂ ਅਤੇ ਬਾਅਦ ਵਿਚ ਹਮਲਾਵਰਾਂ ਦੀ ਮਦਦ ਕੀਤੀ ਸੀ। ਇਕ ਹੋਟਲ ਦੇ ਮਾਲਕ ਜਗਦੰਬਰ ਅਟਾਰੀ ਅਤੇ ਅਭਿਲਾਸ਼ ਭਾਸਕਰ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਉਸ ਨੇ ਬਿਨਾਂ ਕਿਸੇ ਆਈਡੀ ਦੇ ਆਪਣੇ ਹੋਟਲ ਵਿੱਚ ਹਮਲਾਵਰਾਂ ਨੂੰ ਪਨਾਹ ਦਿੱਤੀ ਸੀ।

ਐਨਆਰਆਈ ‘ਤੇ ਹਮਲਾ ਕਰਨ ਵਾਲੇ ਉਸ ਦੀ ਪਹਿਲੀ ਪਤਨੀ ਦੇ ਪੇਕੇ ਪਰਿਵਾਰ ਹਨ, ਜੋ ਅਮਰੀਕਾ ਵਿਚ ਰਹਿ ਰਹੇ ਹਨ। ਅੰਮ੍ਰਿਤਸਰ ਦੇ ਪੁਲੀਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਇਹ ਪਰਿਵਾਰਕ ਮਾਮਲਾ ਸੀ। ਪੁਲੀਸ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਮ੍ਰਿਤਕ ਪਤਨੀ ਦੇ ਭਰਾ ਵੱਲੋਂ ਹਮਲਾਵਰਾਂ ਨੂੰ ਪੈਸੇ ਟਰਾਂਸਫਰ ਕੀਤੇ ਗਏ ਸਨ। ਵਿਦੇਸ਼ ਬੈਠੇ ਮ੍ਰਿਤਕ ਪਤਨੀ ਦੇ ਪਰਿਵਾਰਕ ਮੈਂਬਰਾਂ ਨੇ ਪੂਰੀ ਵਿਉਂਤਬੰਦੀ ਕੀਤੀ ਹੋਈ ਸੀ।

ਇਸੇ ਦੌਰਾਨ ਬੀਤੇ ਕੱਲ੍ਹ ਅੰਮ੍ਰਿਤਸਰ ਪੁਲੀਸ ਦੀ ਟੀਮ ਮ੍ਰਿਤਕ ਪਤਨੀ ਦੇ ਪੇਕੇ ਪਿੰਡ ਟਾਂਡਾ, ਹੁਸ਼ਿਆਰਪੁਰ ਪਹੁੰਚੀ। ਜਿੱਥੋਂ ਮ੍ਰਿਤਕ ਪਤਨੀ ਦੇ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਤੋਂ ਇਲਾਵਾ ਗ੍ਰਿਫਤਾਰ ਕੀਤੇ ਗਏ ਚਾਰ ਹੋਰਾਂ ‘ਤੇ ਹਮਲਾਵਰਾਂ ਦੀ ਮਦਦ ਕਰਨ ਦਾ ਦੋਸ਼ ਹੈ

Leave a Reply

Your email address will not be published. Required fields are marked *