ਰਾਧਾ ਕ੍ਰਿਸ਼ਨ ਦੇ ਜੈਕਾਰਿਆਂ ਨਾਲ ਗੂੰਜ ਉਠਿਆ ਮੰਦਿਰ ਅਤੇ ਸ਼ੋਭਾ ਯਾਤਰਾ ਦਾ ਰੂਟ
ਮੋਹਾਲੀ, 24 ਅਗਸਤ ,ਬੋਲੇ ਪੰਜਾਬ ਬਿਊਰੋ ;
ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਫੇਜ਼-5 ਸਥਿਤ ਸ੍ਰੀ ਹਰਿ ਸੰਕੀਰਤਨ ਮੰਦਿਰ ਤੋਂ ਇੱਕ ਵਿਸ਼ਾਲ ਸ਼ੋਭਾ ਯਾਤਰਾ ਕੱਢਿਆ ਗਿਆ, ਜੋ ਕਿ ਸ਼ਹਿਰ ਦੀਆਂ ਹੋਰਨਾਂ ਮੰਦਿਰ ਕਮੇਟੀਆਂ ਵੱਲੋਂ ਕੱਢੇ ਜਾ ਰਹੇ ਸ਼ੋਭਾ ਯਾਤਰਾ ਦਾ ਹਿੱਸਾ ਬਣਿਆ। ਇਸ ਮੌਕੇ ਸ੍ਰੀ ਹਰੀ ਸੰਕੀਰਤਨ ਮੰਦਰ ਸਭਾ ਮੁਹਾਲੀ ਦੇ ਅਹੁਦੇਦਾਰਾਂ ਸਮੇਤ ਮੌਜੂਦਾ ਪ੍ਰਧਾਨ ਮਹੇਸ਼ ਚੰਦਰ ਮਨਣ , ਰਾਕੇਸ਼ ਸੌਂਧੀ, ਰਾਮ ਅਵਤਾਰ, ਸੁਰਿੰਦਰ ਸਚਦੇਵਾ, ਕਿਸ਼ੋਰੀ ਲਾਲ, ਸ਼ਿਵ ਕੁਮਾਰ ਰਾਣਾ, ਰਾਜਕੁਮਾਰ ਗੁਪਤਾ, ਬਲਰਾਮ ਧਨਵਾਨ, ਕਿਸ਼ਨ ਕੁਮਾਰ ਸ਼ਰਮਾ, ਸੁਖਰਾਮ ਧੀਮਾਨ, ਪ੍ਰਮੋਦ ਸੋਵਤੀ ਆਦਿ ਹਾਜ਼ਰ ਸਨ। , ਪਤਵੰਤਿਆਂ ਨੇ ਦੱਸਿਆ ਕਿ ਮੰਦਰ ‘ਚ ਵਿਸ਼ਾਲ ਜ ਸ਼ੋਭਾ ਯਾਤਰਾ ਕੱਢਿਆ ਗਿਆ ਹੈ, ਜਿਸ ਦਾ ਮੁੱਖ ਉਦੇਸ਼ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਹੈ | ਉਨ੍ਹਾਂ ਦੱਸਿਆ ਕਿ ਇਸ ਦੌਰਾਨ ਭਗਵਾਨ ਸ਼੍ਰੀ ਕ੍ਰਿਸ਼ਨ ਅਤੇ ਰਾਧਾ ਜੀ ਦੀਆਂ ਬਹੁਤ ਹੀ ਸੁੰਦਰ ਝਾਕੀਆਂ ਬਣਾਈਆਂ ਗਈਆਂ, ਜਿਸ ਵਿੱਚ ਮੰਦਿਰ ਦੇ ਬੱਚਿਆਂ ਨੇ ਭਾਗ ਲਿਆ । ਉਨ੍ਹਾਂ ਦੱਸਿਆ ਕਿ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਪਹਿਲਾਂ ਮਹਿਲਾ ਸੰਕੀਰਤਨ ਜਥੇ ਅਤੇ ਭਜਨ ਮੰਡਲੀਆਂ ਦੇ ਨਾਲ ਇੱਕ ਟਰੱਕ ਵਿੱਚ ਸਵਾਰ ਹੋ ਕੇ ਮੰਦਰ ਦੇ ਪੁਜਾਰੀ ਸ਼ੰਕਰ ਸ਼ਾਸਤਰੀ ਅਤੇ ਕਮੇਟੀ ਅਧਿਕਾਰੀਆਂ ਦੀ ਅਗਵਾਈ ਵਿੱਚ ਇਲਾਕੇ ਦੀ ਪਰਿਕਰਮਾ ਕੀਤੀ ਅਤੇ ਫਿਰ ਅੱਗੇ ਵਧੀ। ਉਨ੍ਹਾਂ ਦੱਸਿਆ ਕਿ ਸ਼ੋਭਾ ਯਾਤਰਾ ਦੇ ਸਵਾਗਤ ਲਈ ਸ਼ਰਧਾਲੂਆਂ ਵੱਲੋਂ ਥਾਂ-ਥਾਂ ‘ਤੇ ਅਤੁੱਟ ਲੰਗਰ ਲਗਾਏ ਗਏ ਅਤੇ ਸ਼ਰਧਾਲੂਆਂ ‘ਚ ਪ੍ਰਸ਼ਾਦ ਵੀ ਵੰਡਿਆ ਗਿਆ |
ਮੰਦਰ ਦੇ ਪ੍ਰਧਾਨ ਮਹਿੰਦਰ ਚੰਦਰ ਮਨਣ ਨੇ ਦੱਸਿਆ ਕਿ 26 ਅਗਸਤ ਨੂੰ ਸਵੇਰੇ 10 ਤੋਂ 1 ਵਜੇ ਤੱਕ ਮਹਿਲਾ ਸੰਕੀਰਤਨ ਅਤੇ ਸ਼ਾਮ 4 ਤੋਂ 6 ਵਜੇ ਤੱਕ ਮੰਦਰ ਵਿੱਚ ਕੀਰਤਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਰਾਤ 8 ਤੋਂ 12 ਵਜੇ ਤੱਕ ਵਿੰਦਰਾਵਣ ਦੇ ਭਈਆ ਮਨਹਾਰਨੀ ਸ਼ਰਨ ਜੀ ਭਗਵਾਨ ਸ਼੍ਰੀ ਕ੍ਰਿਸ਼ਨ ਦਾ ਗੁਣਗਾਨ ਕਰਨਗੇ। ਇਸ ਤੋਂ ਬਾਅਦ ਰਾਤ 12 ਵਜੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਪ੍ਰਕਾਸ਼ ਪੁਰਬ ਉਪਰੰਤ ਮੰਦਰ ਵਿੱਚ ਵਿਸ਼ੇਸ਼ ਪੂਜਾ ਅਰਚਨਾ ਕੀਤੀ ਜਾਵੇਗੀ ਅਤੇ ਸ਼੍ਰੀ ਕ੍ਰਿਸ਼ਨ ਜੀ ਦਾ ਜਨਮ ਦਿਹਾੜਾ ਧੂਮਧਾਮ ਨਾਲ ਮਨਾਇਆ ਜਾਵੇਗਾ। ਇਸ ਤੋਂ ਇਲਾਵਾ ਮੰਦਿਰ ਵਿਖੇ ਆਉਣ ਵਾਲੇ ਸ਼ਰਧਾਲੂਆਂ ਨੂੰ ਵੱਖ-ਵੱਖ ਪ੍ਰਕਾਰ ਦੇ ਪ੍ਰਸਾਦ ਅਤੇ ਫਲਾਂ ਦੇ ਅਤੁੱਟ ਭੰਡਾਰੇ ਵੀ ਵਰਤਾਏ ਜਾਣਗੇ।