ਕਲਕੱਤਾ ਬਲਾਤਕਾਰ ਕਾਂਡ ਦੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ: ਸਿਮਰਨਜੀਤ ਸਿੰਘ ਮਾਨ

ਚੰਡੀਗੜ੍ਹ ਪੰਜਾਬ


ਸ਼ਿਵ ਸੈਨਾ ਪੰਜਾਬ ਦੇ ਬੈਨਰ ਹੇਠ ਰੋਸ ਮਾਰਚ ਕੱਢਿਆ ਕਿਹਾ ਕਿ ਮਹਿਲਾ ਡਾਕਟਰ ਨਾਲ ਵਾਪਰੀ ਘਟਨਾ ਮਨੁੱਖਤਾ ਨੂੰ ਸ਼ਰਮਸਾਰ ਕਰਦੀ ਹੈ

ਮੋਹਾਲੀ, 24 ਅਗਸਤ ,ਬੋਲੇ ਪੰਜਾਬ ਬਿਊਰੋ :

ਕਲਕੱਤਾ ਮਹਿਲਾ ਡਾਕਟਰ ਬਲਾਤਕਾਰ ਕਾਂਡ ਦੇ ਸਾਰੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ, ਤਾਂ ਜੋ ਭਵਿੱਖ ਵਿੱਚ ਅਜਿਹੇ ਵਹਿਸ਼ੀ ਸਾਡੀਆਂ ਭੈਣਾਂ ਅਤੇ ਧੀਆਂ ਵੱਲ ਅੱਖ ਨਾ ਕਰ ਸਕਣ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਸ਼ਿਵ ਸੈਨਾ ਪੰਜਾਬ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਸ਼ਿਵ ਸੈਨਾ ਪੰਜਾਬ ਦੇ ਬੈਨਰ ਹੇਠ ਮੁਹਾਲੀ-ਖਰੜ ਵਿੱਚ ਕੱਢੇ ਗਏ ਰੋਸ ਮਾਰਚ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਇਸ ਦੌਰਾਨ ਉਨ੍ਹਾਂ ਨਾਲ ਸ਼ਿਵ ਸੈਨਾ ਪੰਜਾਬ (ਸ਼੍ਰੀ ਆਨੰਦਪੁਰ ਸਾਹਿਬ) ਪੰਜਾਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਲਾਡੀ, ਜ਼ਿਲ੍ਹਾ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਮੁਹਾਲੀ, ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਟੋਨੀ ਰੂਪਨਗਰ, ਬਲਾਕ ਪ੍ਰਧਾਨ ਲਲਿਤ ਮਲਹੋਤਰਾ, ਰਾਹੁਲ ਕੁਮਾਰ ਨਗਰ ਪ੍ਰਧਾਨ ਰੂਪਨਗਰ, ਨਿਹੰਗ ਇਕਬਾਲ ਸਿੰਘ, ਸੋਨੂੰ ਗੁਪਤਾ ਚੰਡੀਗੜ੍ਹ, ਪ੍ਰਕਾਸ਼ ਕੁਮਾਰ ਚੰਡੀਗੜ੍ਹ, ਸੰਨੀ ਕੁਮਾਰ ਮਲੋਆ, ਧਰਮਿੰਦਰ ਮਲੋਆ, ਹਰਵਿੰਦਰ ਕੁਮਾਰ ਮਲੋਆ, ਦਵਿੰਦਰ ਪਾਰਚਾ, ਸਤਵਿੰਦਰ ਮਨਾਣਾ, ਗਰਦੀਪ ਗੱਗੀ, ਸੁਖਵਿੰਦਰ ਸਿੰਘ, ਘਣਸ਼ਾਮ ਦਾਊਂ ਮਾਜਰਾ, ਬਾਬਾ ਜੀ ਦਾਊਂ ਮਾਜਰਾ ਅਤੇ ਹੋਰ ਨੌਜਵਾਨ ਸ਼ਾਮਲ ਸਨ।
ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਬੇਸ਼ੱਕ ਇਹ ਘਟਨਾ ਕਲਕੱਤਾ ‘ਚ ਵਾਪਰੀ ਹੈ ਪਰ ਜੇਕਰ ਕੋਈ ਸਾਡੇ ਦੇਸ਼ ਦੀਆਂ ਧੀਆਂ ਭੈਣਾਂ ‘ਤੇ ਕਿਤੇ ਵੀ ਅਜਿਹੀ ਘਿਨਾਉਣੀ ਹਰਕਤ ਕਰਦਾ ਹੈ ਤਾਂ ਸ਼ਿਵ ਸੈਨਾ ਪੰਜਾਬ ਉਸ ਵਿਰੁੱਧ ਹਮੇਸ਼ਾ ਆਵਾਜ਼ ਬੁਲੰਦ ਕਰੇਗੀ। ਉਨ੍ਹਾਂ ਕਿਹਾ ਕਿ ਮਹਿਲਾ ਡਾਕਟਰ ਨਾਲ ਬਲਾਤਕਾਰ ਦੀ ਘਟਨਾ ਨੇ ਮਨੁੱਖਤਾ ਨੂੰ ਸ਼ਰਮਸਾਰ ਕਰ ਦਿੱਤਾ ਹੈ ਅਤੇ ਅਜਿਹਾ ਲੱਗਦਾ ਹੈ ਕਿ ਦੇਸ਼ ਵਿੱਚ ਭੈਣਾਂ ਅਤੇ ਧੀਆਂ ਸੁਰੱਖਿਅਤ ਨਹੀਂ ਹਨ।

Leave a Reply

Your email address will not be published. Required fields are marked *