ਪੰਜਾਬ ਭਵਨ, ਸਰੀ (ਕਨੇਡਾ) ਵੱਲੋਂ ਮੋਹਾਲੀ ਜ਼ਿਲ੍ਹੇ ਦੀ ਪੁਸਤਕ ਨਵੀਆਂ ਕਲਮਾਂ ਨਵੀਂ ਉਡਾਣ ਲੋਕ ਅਰਪਣ

ਚੰਡੀਗੜ੍ਹ ਪੰਜਾਬ

ਪੰਜਾਬ ਭਵਨ, ਸਰੀ (ਕਨੇਡਾ) ਵੱਲੋਂ ਮੋਹਾਲੀ ਜ਼ਿਲ੍ਹੇ ਦੀ ਪੁਸਤਕ ਨਵੀਆਂ ਕਲਮਾਂ ਨਵੀਂ ਉਡਾਣ ਲੋਕ ਅਰਪਣ

ਮੋਹਾਲੀ 24 ਅਗਸਤ ,ਬੋਲੇ ਪੰਜਾਬ ਬਿਊਰੋ :

ਅੱਜ ਮੋਹਾਲੀ ਜ਼ਿਲ੍ਹੇ ਦਾ ਕਿਤਾਬ ਲੋਕ ਅਰਪਣ ਅਤੇ ਸਨਮਾਨ ਸਮਾਗਮ ਮਿਤੀ 20 ਅਗਸਤ 2024 ਨੂੰ ਸਵਾਮੀ ਵਿਵੇਕਾਨੰਦ ਇੰਸਟੀਟਿਊਟ ਆਫ ਇੰਜਨੀਅਰਿੰਗ ਐਂਡ ਟੈਕਨਾਲੋਜੀ (ਬਨੂੜ-ਰਾਜਪੁਰਾ ਰੋਡ) ਵਿਖੇ ਕਰਵਾਇਆ ਗਿਆ ਹੈ।

ਇਸ ਮੌਕੇ ਮੁੱਖ ਮਹਿਮਾਨ ਪੰਜਾਬ ਭਵਨ ਸਰੀ ਕਨੇਡਾ ਦੇ ਸੰਸਥਾਪਕ ਸ੍ਰੀ ਸੁੱਖੀ ਬਾਠ ਜੀ ਅਤੇ ਵਿਸ਼ੇਸ਼ ਮਹਿਮਾਨ ਪ੍ਰੋਜੈਕਟ ਇੰਚਾਰਜ ਉਂਕਾਰ ਸਿੰਘ ਤੇਜੇ ਦਾ ਸੰਪਾਦਕੀ ਟੀਮ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਕਾਲਜ ਦੇ ਚੇਅਰਮੈਨ ਸ੍ਰੀ ਅਸ਼ਵਨੀ ਗਰਗ ਜੀ ਦੁਆਰਾ ਕੀਤੀ ਗਈ।ਜਿਸ ਵਿਚ ਵਿਦਿਆਰਥੀਆਂ ਦੇ ਨਾਲ ਗਾਈਡ ਅਧਿਆਪਕਾਂ ਦਾ ਵੀ ਸਨਮਾਨ ਪੰਜਾਬ ਭਵਨ, ਸਰੀ (ਕਨੇਡਾ) ਵੱਲੋਂ ਕੀਤਾ ਗਿਆ।

ਪੰਜਾਬੀ ਮਾਂ ਬੋਲੀ ਦੇ ਪੱਖ ਚ ਕੀਤੇ ਸਮਾਗਮ ਦਾ ਮਕਸਦ ‘ਕੱਲਾ ਬੱਚਿਆਂ ਨੂੰ ਮਾਂ ਬੋਲੀ ਨਾਲ਼ ਜੋੜਨਾ ਹੀ ਨਹੀਂ ਹੈ ਸਗੋ ਪੰਜਾਬੀ ਸਾਹਿਤ ਨੂੰ ਬਾਲ ਲੇਖਕ ਤੇ ਨਵੇਂ ਸ੍ਰੋਤੇ ਪ੍ਰਦਾਨ ਕਰਨਾ ਵੀ ਹੈ। ਨਵੀਂ ਪੀੜ੍ਹੀ ਨੂੰ ਪੰਜਾਬੀ ਸਾਹਿਤ ਨਾਲ ਜੋੜਨ ਦੇ ਸਤਿਕਾਰਯੋਗ ਸੁੱਖੀ ਬਾਠ ਜੀ ਕੀਤੇ ਇਸ ਸਰਵੋਤਮ ਉਪਰਾਲੇ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਏ ਘੱਟ ਹੈ ।

ਸ੍ਰੀ ਸੁੱਖੀ ਬਾਠ ਜੀ ਦੀ ਨੇਕ ਸੋਚ ਸਦਕਾ ਅੱਜ ਬੱਚਿਆਂ ਵਿੱਚ ਐਨਾ ਜੋਸ਼ ਸੀ ਕਿ ਹਾਲ ਤਾੜੀਆਂ ਨਾਲ ਗੂੰਜ ਉੱਠਿਆ।

ਇਸ ਮੌਕੇ ਸਾਰੇ ਗਾਈਡ ਅਧਿਆਪਕ ਸਾਹਿਬਾਨਾਂ ਨੇ ਕਿਤਾਬ ਵਿੱਚ ਰਚਨਾਵਾਂ ਛਪਣ ਵਾਲੇ ਆਪਣੇ ਵਿਦਿਆਰਥੀਆਂ ਨੂੰ ਨਾਲ ਲੈਕੇ ਪੁਹੰਚੇ।
ਸਮਾਗਮ ਵਿੱਚ ਪੁਹੰਚੇ ਵਿਦਿਆਰਥੀਆਂ ਨੇ ਆਪੋ ਆਪਣੀਆਂ ਰਚਨਾਵਾਂ ਪੜ੍ਹ ਕੇ ਸੁਣਾਈਆਂ। ਜਿਸ ਦੀ ਬਕਾਇਦਾ ਰਿਕਾਰਡਿੰਗ ਕੀਤੀ ਗਈ। ਇਹ ਯਾਦਗਾਰੀ ਪ੍ਰੋਗਰਾਮ ਚੜ੍ਹਦੀਕਲਾ ਟਾਈਮ ਟੀਵੀ ਅਤੇ ਸਾਂਝਾ ਟੀਵੀ ਕਨੇਡਾ ‘ਤੇ ਪ੍ਰਸਾਰਿਤ ਕੀਤਾ ਜਾਵੇਗਾ।

ਸਮਾਗਮ ਦੌਰਾਨ ਖੁਦ ਦੀ ਰਚਨਾਵਾਂ ਲਿਖਣ ਤੇ ਪੜਨ ਵਾਲੇ ਵਿਦਿਆਰਥੀਆਂ ਤੇ ਗਾਈਡ ਅਧਿਆਪਕ ਨੂੰ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਸ੍ਰੀ ਸੁੱਖੀ ਬਾਠ ਜੀ ਵਲੋਂ ਸੰਪਾਦਕ ਡਾ. ਸੁਰਿੰਦਰ ਕੁਮਾਰ ਜਿੰਦਲ, ਸਹਿ ਸੰਪਾਦਕ ਬਲਜਿੰਦਰ ਕੌਰ ਸ਼ੇਰਗਿੱਲ, ਕਿਰਨ ਸ਼ਰਮਾ, ਹਰਪ੍ਰੀਤ ਧਰਮਗੜ੍ਹ ਨੂੰ ਪੰਜਾਬ ਭਵਨ ਸਰੀ ਕਨੇਡਾ ਵਲੋਂ ਵਿਸ਼ੇਸ਼ ਸਨਮਾਨ ਦੇ ਸਨਮਾਨਿਤ ਕੀਤਾ ਗਿਆ।

Leave a Reply

Your email address will not be published. Required fields are marked *