ਡਾ. ਮਨਮੋਹਨ ਦੀ ਨਵੀਂ ਕਿਤਾਬ ‘ਪੰਜਾਬ ਜਿਹਾ ਮੁਲਖ ਕੋਈ ਹੋਰ ਨਾਹ’ ਰਿਲੀਜ਼ ਹੋਈ

ਚੰਡੀਗੜ੍ਹ ਪੰਜਾਬ

ਡਾ. ਮਨਮੋਹਨ ਦੀ ਨਵੀਂ ਕਿਤਾਬ ‘ਪੰਜਾਬ ਜਿਹਾ ਮੁਲਖ ਕੋਈ ਹੋਰ ਨਾਹ’ ਰਿਲੀਜ਼ ਹੋਈ


ਚੰਡੀਗੜ੍ਹ, 24 ਅਗਸਤ,ਬੋਲੇ ਪੰਜਾਬ ਬਿਊਰੋ,(ਹਰਦੇਵ ਚੌਹਾਨ )

ਪੰਜਾਬੀ ਲੇਖਕ ਸਭਾ ਵੱਲੋਂ ਪੰਜਾਬ ਕਲਾ ਭਵਨ ਵਿਖੇ ਉੱਘੇ ਲੇਖਕ ਅਤੇ ਸਾਬਕਾ ਆਈ. ਪੀ. ਐੱਸ ਅਧਿਕਾਰੀ ਡਾ. ਮਨਮੋਹਨ ਦੀ ਨਵੀਂ ਪੁਸਤਕ ‘ਪੰਜਾਬ ਜਿਹਾ ਮੁਲਖ ਕੋਈ ਹੋਰ ਨਾਹ’ ਭਰਵੇਂ ਸਮਾਗਮ ਵਿਚ ਲੋਕ-ਅਰਪਣ ਹੋਈ।
ਸਮਾਗਮ ਵਿਚ ਹਾਜ਼ਰ ਸ਼ਖਸੀਅਤਾਂ ਦਾ ਸਵਾਗਤ ਕਰਦਿਆਂ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਬਲਕਾਰ ਸਿੱਧੂ ਨੇ ਕਿਹਾ ਕਿ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਜਿਹੇ ਮਹੱਤਵਪੂਰਨ ਮੁੱਦਿਆਂ ਬਾਰੇ ਗੰਭੀਰ ਚਰਚਾ ਅਤੇ ਚਿੰਤਨ ਜਿੰਨੀ ਵਾਰ ਵੀ ਹੋਵੇ, ਓਨਾ ਹੀ ਘੱਟ ਹੈ।
ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ ਨੇ ਕਿਹਾ ਕਿ ਕਿਸੇ ਵੀ ਭਾਸ਼ਾ ਦੀ ਅਮੀਰੀ ਉਸਦੇ ਸਾਹਿਤ ਵਿਚ ਪਈ ਹੁੰਦੀ ਹੈ।
ਸੰਯੋਜਕ ਦੇ ਰੂਪ ਵਿੱਚ ਪ੍ਰੋ: ਪ੍ਰਵੀਨ ਕੁਮਾਰ ਨੇ ਕਿਹਾ ਕਿ ਸਮਾਜ ‘ਚ ਬਿਰਤਾਂਤ ਮੌਖਿਕ ਪਰੰਪਰਾ ‘ਚ ਸੰਚਾਰ ਦਾ ਮੁੱਖ ਪ੍ਰਾਰੂਪ ਹੈ। ਉੱਘੇ ਚਿੰਤਕ ਅਮਰਜੀਤ ਗਰੇਵਾਲ ਨੇ ਕਿਹਾ ਕਿ ਪੰਜਾਬ ਨੂੰ ਲੈਕੇ ਪੁਨਰ-ਉਸਾਰੀ, ਪੁਨਰ-ਸੋਚ ਅਤੇ ਪੁਨਰ-ਕਲਪਨਾ ਦੀ ਲੋੜ ਹੈ।
ਪੰਜਾਬ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਮੁਖੀ ਪ੍ਰੋ. ਯੋਗ ਰਾਜ ਦਾ ਕਹਿਣਾ ਸੀ ਕਿ ਬੁੱਧੀਜੀਵੀ ਵਰਗ ਦਾ ਹੇਰਵਾ ਇਸ ਮੁੱਦੇ ਨੂੰ ਹੋਰ ਸੰਵੇਦਨਸ਼ੀਲ ਕਰਦਾ ਹੈ। ਯਾਦਵਿੰਦਰ ਕਰਫ਼ਿਊ ਨੇ ਕਿਹਾ ਕਿ ਪੰਜਾਬ ਦੀ ਪਹਿਚਾਣ ਸਮੇਂ, ਸਮੇਂ ਬਦਲਦੀ ਰੰਹਿਦੀ ਹੈ। ਸੱਚ ਕੁਝ ਵੀ ਨਹੀਂ ਹੁੰਦਾ ਸਭ ਵਿਆਖਿਆ ਹੁੰਦੀ ਹੈ। ਜੰਗ ਬਹਾਦਰ ਗੋਇਲ ਨੇ ਫ਼ਿਕਰਮੰਦੀ ਜ਼ਾਹਿਰ ਕੀਤੀ ਕਿ ਗਹਿਰ ਚਿੰਤਨ ਸਾਡੇ ਸੁਭਾਅ ਚੋਂ ਮਨਫ਼ੀ ਹੋ ਰਿਹਾ ਹੈ।
ਵਿਸ਼ੇਸ਼ ਮਹਿਮਾਨ ਅਸ਼ਵਨੀ ਚੈਟਲੇ ਨੇ ਕਿਹਾ ਕਿ ਮੌਕੇ ਦੀ ਨਜ਼ਾਕਤ ਇਹ ਕੰਹਿਦੀ ਹੈ ਕਿ ਹਰ ਪੰਜਾਬੀ ਨੂੰ ਅਵਾਜ਼ ਦੇਈਏ ਤਾਂ ਹੀ ਕੁੱਝ ਕਰ ਸਕਾਂਗੇ।
ਦੂਜੇ ਵਿਸ਼ੇਸ਼ ਮਹਿਮਾਨ ਪ੍ਰੋ. ਕੁਲਦੀਪ ਸਿੰਘ ਨੇ ਕਿਹਾ ਕਿ ਗੁਆਚੇ ਹੋਏ ਪੰਜਾਬ ਨੂੰ ਲੱਭਣ ਦੀ ਲੋੜ ਹੈ ਜਿਸ ਲਈ ਸੰਵਾਦ ਵਧਾਉਣਾ ਪਵੇਗਾ।
ਪੰਜਾਬ ਕਲਾ ਪ੍ਰੀਸ਼ਦ ਚੇਅਰਮੈਨ ਸਵਰਨਜੀਤ ਸਵੀ ਨੇ ਮੁੱਖ ਮਹਿਮਾਨ ਵਜੋਂ ਬੋਲਦਿਆਂ ਕਿਹਾ ਕਿ ਡਾ. ਮਨਮੋਹਨ ਦੀ ਇਹ ਕਿਤਾਬ ਹਜ਼ਾਰਾਂ ਸੁਆਲ ਪੈਦਾ ਕਰਦੀ ਹੈ।
‘ਪੰਜਾਬ ਜਿਹਾ ਮੁਲਖ ਕੋਈ ਹੋਰ ਨਾਹ’ ਕਿਤਾਬ ਦੇ ਲੇਖਕ ਡਾ. ਮਨਮੋਹਨ ਨੇ ਕਿਹਾ ਕਿ ਕਿਸੇ ਵੀ ਸਭਿਆਚਾਰਕ ਸਮੂਹ ਵਿਚ ਰੂਪਾਂਤਰਨ ਦੀ ਸਹਿਜ ਪ੍ਰਕਿਰਿਆ ਚਲਦੀ ਰੰਹਿਦੀ ਹੈ। ਸਾਡੇ ਵਿੱਚ ਸਮਾਜਿਕ ਤੇ ਆਰਥਿਕ ਪਾੜਾ ਵੱਡਾ ਹੈ, ਜਿਸਦਾ ਸੱਚ ਕਬੂਲਣਾ ਔਖਾ ਹੈ।
ਪ੍ਰਧਾਨਗੀ ਭਾਸ਼ਣ ਵਿੱਚ ਪ੍ਰੋ.
ਰੌਣਕੀ ਰਾਮ ਨੇ ਕਿਹਾ ਕਿ ਵਿਚਾਰਿਆ ਤਾਂ ਹੀ ਸਾਰਥਕ ਹੈ ਜੇ ਸਾਡੇ ਵਿੱਚ ਚੇਤਨਾ ਉੱਠੇ। ਡਾ. ਅਵਤਾਰ ਸਿੰਘ ਪਤੰਗ ਨੇ ਇਸ ਕਿਤਾਬ ਨੂੰ ਚਿੰਤਨ ਭਰਪੂਰ ਦੱਸਿਆ।
ਪੰਜਾਬ ਕਲਾ ਪ੍ਰੀਸ਼ਦ ਦੇ ਵਿਹੜੇ ਵਿੱਚ ਜਿਨ੍ਹਾਂ ਸਖ਼ਸ਼ੀਅਤਾਂ ਦੀ ਮੋਜੂਦਗੀ ਨੇ ਇਸ ਸਮਾਗਮ ਦੀਆਂ ਰੌਣਕਾਂ ਵਧਾਈਆਂ ਉਨ੍ਹਾਂ ਵਿਚ ਹਰਪ੍ਰੀਤ ਕੌਰ, ਸੁਭਾਸ਼ ਭਾਸਕਰ, ਪਰਮਪਾਲ ਸਿੰਘ, ਮੀਤ ਰੰਗਰੇਜ਼, ਸੁਖਵਿੰਦਰ ਸਿੰਘ ਸਿੱਧੂ, ਮਨਜੀਤ ਕੌਰ ਮੀਤ, ਹਰਮਿੰਦਰ ਕਾਲੜਾ, ਗੁਲ ਚੌਹਾਨ, ਜਸਪਾਲ ਸਿੰਘ, ਗੁਰਪ੍ਰੀਤ
ਡੈਨੀ, ਪਾਲ ਅਜਨਬੀ, ਵਰਿੰਦਰ ਸਿੰਘ ਚੱਠਾ, ਗੁਰਦੀਪ ਸਿੰਘ, ਸਰਬਜੀਤ ਸਿੰਘ ਭੱਟੀ, ਸੁਨੀਲ ਕਟਾਰੀਆ, ਪਰਮਜੀਤ ਪਰਮ, ਮਲਕੀਤ ਸਿੰਘ ਨਾਗਰਾ, ਅਤਰ ਸਿੰਘ ਖੁਰਾਣਾ, ਬਲਵਿੰਦਰ ਸਿੰਘ ਢਿੱਲੋਂ, ਗੁਰਪ੍ਰੀਤ ਖੋਖਰ, ਡਾ. ਜਰਮਨਜੀਤ ਸਿੰਘ, ਸੁਖਪ੍ਰੀਤ ਸਿੰਘ, ਮਿੱਕੀ ਪਾਸੀ, ਗੁਰਮੀਤ ਸਿੰਘ, ਸਿਰੀ ਰਾਮ ਅਰਸ਼, ਸ਼ਾਇਰ ਭੱਟੀ, ਹਰਪ੍ਰੀਤ ਸਿੰਘ ਸੰਧੂ, ਹਰਪ੍ਰੀਤ ਸਿੰਘ ਚੰਨੂ, ਮਲਕੀਤ ਸਿੰਘ, ਗਿੰਦਰ, ਡਾ. ਸੁਰਿੰਦਰ ਗਿੱਲ, ਯਾਦਵਿੰਦਰ ਸਿੱਧੂ, ਸਰਦਾਰਾ ਸਿੰਘ ਚੀਮਾ, ਗੁਰਨਾਮ ਕੰਵਰ, ਊਸ਼ਾ ਕੰਵਰ, ਸੁਨੀਤਾ ਰਾਣੀ, ਆਰ. ਐੱਸ. ਪਾਲ, ਲਾਭ ਸਿੰਘ ਲਹਿਲੀ, ਪਰਮਿੰਦਰ ਸਿੰਘ ਗਿੱਲ, ਡਾ. ਸਾਹਿਬ ਸਿੰਘ, ਡਾ. ਨਵਦੀਪ ਬਰਾੜ, ਬੂਟਾ ਸਿੰਘ ਬਰਾੜ, ਡਾ. ਹਰਬੰਸ ਕੌਰ ਗਿੱਲ, ਪਰਮਜੀਤ ਮਾਨ, ਡਾ. ਦੀਪਕ ਮਨਮੋਹਨ ਸਿੰਘ, ਰਜਿੰਦਰ ਸਿੰਘ ਧੀਮਾਨ, ਮਲਕੀਅਤ ਬਸਰਾ, ਸੰਜੀਵ ਸਿੰਘ ਸੈਣੀ, ਸ਼ਬਦੀਸ਼, ਜੈ ਸਿੰਘ ਛਿੱਬਰ, ਡਾ. ਹਰੀਸ਼ ਪੁਰੀ, ਬਲਜੀਤ ਸਿੰਘ, ਡਾ. ਤੇਜਿੰਦਰ ਸਿੰਘ, ਜੈ ਪਾਲ, ਜਤਿਨ ਸਲਵਾਨ, ਭਜਨਬੀਰ, ਗੁਰਜਿੰਦਰ ਸਿੰਘ, ਕਰਨਲ ਜੀ. ਐੱਸ ਸੇਖੋਂ, ਸ਼੍ਰੀਮਤੀ ਸੇਖੋਂ, ਗੁਰਦੇਵ ਸਿੰਘ, ਅਨਮੋਲ ਸਿੰਘ, ਤੇਜਾ ਸਿੰਘ ਥੂਹਾ, ਦੀਪਕ ਸ਼ਰਮਾ ਚਨਾਰਥਲ, ਰਮੇਸ਼ ਸਿੰਗਲਾ, ਪ੍ਰੀਤਮ ਸਿੰਘ ਰੁਪਾਲ, ਕੇਵਲਜੀਤ ਸਿੰਘ ਕੰਲ, ਨਵਨੀਤ ਮਠਾੜੂ, ਵਿਸ਼ਾਲ ਭੂਸ਼ਨ, ਸ਼ੀਨਾ ਜੱਗਬਾਣੀ, ਰਜੇਸ਼, ਡਾ. ਲਾਭ ਸਿੰਘ ਖੀਵਾ, ਬੂਟਾ ਸਿੰਘ, ਸੁਸ਼ੀਲ ਦੁਸਾਂਝ, ਆਰ. ਕੇ. ਸੁਖਨ, ਹਰਬੰਸ ਸੋਢੀ, ਡਾ. ਟੀ. ਆਰ. ਸਾਰੰਗਲ, ਏ. ਸਾਰੰਗਲ, ਗੁਰਵਿੰਦਰ ਸਿੰਘ, ਮਨੋਹਰ ਸਿੰਘ, ਬਲਜੀਤ ਕੌਰ, ਪ੍ਰੋ: ਦਿਲਬਾਗ ਸਿੰਘ, ਸ਼ੀਨੂ ਵਾਲੀਆ, ਹਰਿੰਦਰ ਫ਼ਿਰਾਕ਼, ਦਵਿੰਦਰ ਸਿੰਘ, ਗੁਰਜੋਧ ਕੌਰ, ਸੁਖਜਿੰਦਰ ਸਿੰਘ, ਕੁਲਜੀਤ ਕੌਰ ਤੇ ਐ. ਐਸ. ਪਾਲ ਖਾਸ ਸਨ।

Leave a Reply

Your email address will not be published. Required fields are marked *