ਕਿਸ਼ਤੀ ਪਲਟਣ ਕਾਰਨ ਬਿਹਾਰ ‘ਚ ਛੇ ਲੋਕ ਡੁੱਬੇ

ਚੰਡੀਗੜ੍ਹ ਨੈਸ਼ਨਲ ਪੰਜਾਬ

ਕਿਸ਼ਤੀ ਪਲਟਣ ਕਾਰਨ ਬਿਹਾਰ ‘ਚ ਛੇ ਲੋਕ ਡੁੱਬੇ


ਪਟਨਾ, 24 ਅਗਸਤ,ਬੋਲੇ ਪੰਜਾਬ ਬਿਊਰੋ :


ਬਿਹਾਰ ਦੇ ਪੱਛਮ ਚੰਪਾਰਨ ਜ਼ਿਲ੍ਹੇ ਦੇ ਭਿਤਹਾ ਥਾਣਾ ਖੇਤਰ ‘ਚ ਅੱਜ ਗੰਡਕ ਨਦੀ ‘ਚ ਕਿਸ਼ਤੀ ਪਲਟ ਗਈ। ਇਸ ਹਾਦਸੇ ‘ਚ ਇਕ ਔਰਤ ਸਮੇਤ 6 ਲੋਕਾਂ ਦੇ ਡੁੱਬਣ ਦਾ ਖ਼ਦਸ਼ਾ ਹੈ। ਪੁਲਿਸ ਸੂਤਰਾਂ ਨੇ ਦੱਸਿਆ ਕਿ ਚੰਦਰਪੁਰ ਪਿੰਡ ਦੇ ਕਰੀਬ 50 ਲੋਕ ਇਕ ਕਿਸ਼ਤੀ ‘ਤੇ ਸਵਾਰ ਹੋ ਕੇ ਗੰਡਕ ਦਿਆਰਾ ਖੇਤਰ ‘ਚ ਪਸ਼ੂਆਂ ਦਾ ਚਾਰਾ ਲਿਆਉਣ ਜਾ ਰਹੇ ਸਨ।
ਇਸ ਦੌਰਾਨ ਰਸਤੇ ਵਿਚ ਕਿਸ਼ਤੀ ਬੇਕਾਬੂ ਹੋ ਕੇ ਗੰਡਕ ਨਦੀ ‘ਚ ਪਲਟ ਗਈ। ਇਸ ਘਟਨਾ ‘ਚ ਕਿਸ਼ਤੀ ਸਵਾਰ ਇਕ ਔਰਤ ਸਮੇਤ 6 ਲੋਕ ਡੁੱਬ ਗਏ, ਜਦੋਂ ਕਿ ਹੋਰ ਤੈਰ ਕੇ ਬਾਹਰ ਆ ਗਏ।
ਸੂਤਰਾਂ ਨੇ ਦੱਸਿਆ ਕਿ ਘਟਨਾ ਦੀ ਜਾਣਕਾਰੀ ਤੋਂ ਬਾਅਦ ਪੁਲਿਸ ਅਤੇ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ। ਸਥਾਨਕ ਗੋਤਾਖੋਰ ਅਤੇ ਰਾਜ ਆਫ਼ਤ ਰਿਸਪਾਂਸ ਫ਼ੋਰਸ (ਐੱਸ.ਡੀ.ਆਰ.ਐੱਫ.) ਦੀ ਟੀਮ ਡੁੱਬੇ ਲੋਕਾਂ ਦੀ ਭਾਲ ਕਰ ਰਹੀ ਹੈ।

Leave a Reply

Your email address will not be published. Required fields are marked *