ਅਮਰੀਕਾ ਦੇ PR ਨੌਜਵਾਨ ਨੂੰ ਪੰਜਾਬ ‘ਚ ਮਾਰੀਆਂ ਗੋਲ਼ੀਆਂ

ਚੰਡੀਗੜ੍ਹ ਪੰਜਾਬ

ਅਮਰੀਕਾ ਦੇ PR ਨੌਜਵਾਨ ਨੂੰ ਪੰਜਾਬ ‘ਚ ਮਾਰੀਆਂ ਗੋਲ਼ੀਆਂ


ਅੰਮ੍ਰਿਤਸਰ, 24 ਅਗਸਤ,ਬੋਲੇ ਪੰਜਾਬ ਬਿਊਰੋ :


ਅੰਮ੍ਰਿਤਸਰ ਤੋਂ ਖ਼ੌਫ਼ਨਾਕ ਖਬਰ ਸਾਹਮਣੇ ਆ ਰਹੀ ਹੈ। ਇਥੇ ਅੰਮ੍ਰਿਤਸਰ-ਜਲੰਧਰ ਜੀ ਟੀ. ਰੋਡ ’ਤੇ ਕਸਬਾ ਦੋਬੁਰਜੀ ਵਿਖੇ ਅਮਰੀਕਾ ‘ਚ ਪੀਆਰ ਨੌਜਵਾਨ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ। ਨੌਜਵਾਨ ਨੂੰ ਉਸ ਦੇ ਘਰ ਵੜ ਕੇ ਦੋ ਨੌਜਵਾਨਾਂ ਵਲੋਂ ਗੋਲੀਆਂ ਮਾਰੀਆਂ ਗਈਆਂ।
ਜਾਣਕਾਰੀ ਅਨੁਸਾਰ ਇਹ ਵਾਰਦਾਤ ਅੱਜ ਸਵੇਰੇ 7.30 ਵਜੇ ਦੇ ਕਰੀਬ ਵਾਪਰੀ।ਅਮਰੀਕਾ ਦੇ ਸਿਟੀਜਨ ਨੌਜਵਾਨ ਦੇ ਘਰ ਦੋਬੁਰਜੀ ਵਿਚ ਦੋ ਵਿਅਕਤੀ ਆਏ, ਜਿਨ੍ਹਾਂ ਨੇ ਰਿੰਕੂ ਨੂੰ ਤਿੰਨ ਗੋਲੀਆਂ ਮਾਰੀਆਂ ਤੇ ਫਰਾਰ ਹੋ ਗਏ। ਰਿੰਕੂ ਨੂੰ ਗੰਭੀਰ ਹਾਲਤ ਵਿਚ ਅੰਮ੍ਰਿਤਸਰ ਦੇ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ।ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Leave a Reply

Your email address will not be published. Required fields are marked *