ਹਰਿਆਣਾ ‘ਚ ਲੱਗੇ ਭੂਚਾਲ ਦੇ ਝਟਕੇ, ਲੋਕ ਬਾਹਰ ਨਿਕਲੇ
ਨਾਰਨੌਲ, 23 ਅਗਸਤ,ਬੋਲੇ ਪੰਜਾਬ ਬਿਊਰੋ :
ਅੱਜ ਸਵੇਰੇ ਹਰਿਆਣਾ ਦੇ ਮਹਿੰਦਰਗੜ੍ਹ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਸਵੇਰੇ 9.16 ਵਜੇ ਆਏ ਭੂਚਾਲ ਦਾ ਕੇਂਦਰ ਨਾਰਨੌਲ ਦਾ ਪਿੰਡ ਤਿਗਰਾ ਸੀ। ਇਸ ਭੂਚਾਲ ਦੀ ਤੀਬਰਤਾ 3.0 ਮਾਪੀ ਗਈ।ਭੂਚਾਲ ਕਾਰਨ ਲੋਕ ਆਪਣੇ ਘਰਾਂ, ਦੁਕਾਨਾਂ ਅਤੇ ਦਫਤਰਾਂ ‘ਚੋਂ ਬਾਹਰ ਆ ਗਏ। ਹਾਲਾਂਕਿ ਅਜੇ ਤੱਕ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਖਬਰ ਨਹੀਂ ਹੈ।
ਨਾਰਨੌਲ ਦੇ ਸਰਕਾਰੀ ਕਾਲਜ ਦੇ ਮੌਸਮ ਵਿਗਿਆਨੀ ਅਤੇ ਭੂਗੋਲ ਵਿਗਿਆਨੀ ਡਾ. ਚੰਦਰ ਮੋਹਨ ਨੇ ਦੱਸਿਆ ਕਿ ਭੂਚਾਲ ਦਾ ਕੇਂਦਰ ਨਾਰਨੌਲ ਨੇੜੇ ਤਿਗਰਾ ਪਿੰਡ ਵਿਚ 76.21 ਲੰਬਕਾਰ ‘ਤੇ ਸੀ। ਇਸ ਭੂਚਾਲ ਦੀ ਤੀਬਰਤਾ 3.0 ਤੀਬਰਤਾ ਸੀ ਅਤੇ ਧਰਤੀ ਦੇ ਅੰਦਰ ਡੂੰਘਾਈ 10 ਕਿਲੋਮੀਟਰ ਸੀ।