ਪੰਜਾਬ ‘ਚ ਵੰਦੇ ਭਾਰਤ ਸਮੇਤ ਹੋਰ ਰੇਲ ਗੱਡੀਆਂ ‘ਤੇ ਪਥਰਾਅ ਕਰਨ ਵਾਲੇ ਗ੍ਰਿਫਤਾਰ

ਚੰਡੀਗੜ੍ਹ ਪੰਜਾਬ

ਪੰਜਾਬ ‘ਚ ਵੰਦੇ ਭਾਰਤ ਸਮੇਤ ਹੋਰ ਰੇਲ ਗੱਡੀਆਂ ‘ਤੇ ਪਥਰਾਅ ਕਰਨ ਵਾਲੇ ਗ੍ਰਿਫਤਾਰ


ਲੁਧਿਆਣਾ, 23 ਅਗਸਤ,ਬੋਲੇ ਪੰਜਾਬ ਬਿਊਰੋ :


ਲੰਬੇ ਸਮੇਂ ਤੋਂ ਵੰਦੇ ਭਾਰਤ ਸਮੇਤ ਹੋਰ ਰੇਲ ਗੱਡੀਆਂ ‘ਤੇ ਪਥਰਾਅ ਕਾਰਨ ਰੇਲਵੇ ਸੁਰੱਖਿਆ ਬਲ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਖ਼ਿਲਾਫ਼ ਰੇਲਵੇ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ ਜਦਕਿ ਆਰਪੀਐਫ ਵੱਲੋਂ ਹੋਰ ਥਾਵਾਂ ’ਤੇ ਪਥਰਾਅ ਕਰਨ ਵਾਲਿਆਂ ਦੀ ਵੀ ਭਾਲ ਕੀਤੀ ਜਾ ਰਹੀ ਹੈ। ਪੁਲੀਸ ਵੱਲੋਂ ਕਾਬੂ ਕੀਤੇ ਮੁਲਜ਼ਮਾਂ ਦੀ ਪਛਾਣ ਰਾਹੁਲ ਅਤੇ ਮੱਖਣ ਸਿੰਘ ਵਾਸੀ ਵਿਸ਼ਵਕਰਮਾ ਚੌਕ ਵਜੋਂ ਹੋਈ ਹੈ। ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਉਨ੍ਹਾਂ ਨੂੰ ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਭੇਜ ਦਿੱਤਾ ਗਿਆ ਹੈ।
ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਦੱਸਿਆ ਕਿ ਉਕਤ ਦੋਸ਼ੀ ਸ਼ਰਾਬ ਦੇ ਨਸ਼ੇ ‘ਚ ਇਕ-ਦੂਜੇ ਨਾਲ ਸ਼ਰਤ ਲਗਾ ਕੇ ਪੱਥਰਬਾਜ਼ੀ ਕਰਦੇ ਸਨ।
15 ਅਗਸਤ ਨੂੰ ਲੁਧਿਆਣਾ ਤੋਂ ਫਿਲੌਰ ਵਿਚਾਲੇ ਚੱਲਣ ਵਾਲੀ ਵੰਦੇ ਭਾਰਤ ਐਕਸਪ੍ਰੈਸ ਟਰੇਨ ਨੰਬਰ 22477 ਦੇ ਡੱਬੇ ‘ਤੇ ਪਥਰਾਅ ਕਰਕੇ ਖਿੜਕੀ ਦੇ ਸ਼ੀਸ਼ੇ ਤੋੜੇ ਗਏ ਸਨ। 16 ਅਗਸਤ ਨੂੰ ਫਗਵਾੜਾ-ਬਹਿਰਾਮ ਵਿਚਕਾਰ ਕਿਸੇ ਨੇ ਪੱਥਰ ਮਾਰ ਕੇ ਰੇਲ ਗੱਡੀ ਨੰਬਰ 04400 ਡੀ.ਐੱਮ.ਯੂ. ਦਾ ਸ਼ੀਸ਼ਾ ਭੰਨ ਦਿੱਤਾ ਸੀ। 18 ਅਗਸਤ ਨੂੰ ਲੁਧਿਆਣਾ-ਜਲੰਧਰ ਸੈਕਸ਼ਨ ‘ਤੇ ਲਾਡੋਵਾਲ ਨੇੜੇ ਇਕ ਮਾਲ ਗੱਡੀ ਦੀ ਮੂਹਰਲੇ ਸ਼ੀਸ਼ੇ ‘ਤੇ ਪਥਰਾਅ ਕਰਕੇ ਸ਼ੀਸ਼ੇ ਤੋੜ ਦਿੱਤੇ ਗਏ ਸਨ।

Leave a Reply

Your email address will not be published. Required fields are marked *